ਜੰਡਿਆਲਾ ਗੁਰੂ, 1 ਅਕਤੂਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸ਼੍ਰੀ ਰਾਮਨੋਮੀ ਦਸ਼ਹਿਰਾ ਕਮੇਟੀ ਵਲੋਂ ਦਸ਼ਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ।ਠਠਿਆਰਾਂ ਵਾਲੇ ਬਾਜਾਰ ਸਥਿਤ ਧਰਮਸ਼ਾਲਾ ਤੋਂ ਸੁੰਦਰ ਅਤੇ ਮਨਮੋਹਕ ਝਾਕੀਆਂ ਕੱਢੀਆਂ ਗਈਆਂ, ਜੋ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦੀਆਂ ਹੋਈਆਂ ਗਰਾਊਂਡ ਵਿੱਚ ਸਮਾਪਤ ਹੋਈਆਂ।ਇਸ ਮੋਕੇ ਦਰਸ਼ਕਾਂ ਦੇ ਇਕੱਠ ਨੂੰ ਕਾਂਗਰਸੀ ਆਗੂ ਰਾਜਕੁਮਾਰ ਮਲਹੋਤਰਾ ਅਤੇ ਵਿਕਾਸ ਪਾਲ ਪ੍ਰਿੰਸ ਪਾਸੀ ਨੇ ਸੰਬੋਧਨ ਕਰਦੇ ਹੋਏ ਇਸ ਤਿਉਹਾਰ ਨੂੰ ਨੇਕੀ ਅਤੇ ਬਦੀ ਦੀ ਜਿੱਤ ਅਤੇ ਬੁਰਾਈ ਦਾ ਅੰਤ ਦੱਸਿਆ।ਰਾਵਣ ਦੇ ਪੁਤਲੇ ਨੂੰ ਰਾਜਕੁਮਾਰ ਮਲਹੋਤਰਾ ਤੇ ਸਾਥੀ ਮੈਂਬਰਾਂ ਦੇ ਨਾਲ ਮਿਲ ਕੇ ਅੱਗ ਲਗਾਈ ਗਈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ.ਐਚ.ਓ ਜੰਡਿਆਲਾ ਹਰਪਾਲ ਸਿੰਘ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ ਕੋਂਸਲਰ, ਰਾਕੇਸ਼ ਕੁਮਾਰ ਸਾਬਕਾ ਕੋਂਸਲਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਭਾਜਪਾ ਆਗੂ ਹਰਚਰਨ ਸਿੰਘ ਬਰਾੜ ਕੋਂਸਲਰ ਅਤੇ ਕੁੰਨਣ ਸਿੰਘ, ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਮਨਜਿੰਦਰ ਸਿੰਘ ਹੈਪੀ, ਵਰਦੀਪ ਸਿੰਘ ਮਲਹੋਤਰਾ, ਦੀਪ ਸਿੰਘ ਮਲਹੋਤਰਾ, ਬਲਕਾਰ ਸਿੰਘ ਲੱਖਪਤੀ, ਰਾਹੁਲ ਮਲਹੋਤਰਾ, ਹਰਭਜਨ ਸਿੰਘ, ਸਰਬਜੋਤ ਸਿੰਘ ਮਲਹੋਤਰਾ, ਐਸ.ਆਈ ਹਰਮੀਤ ਸਿੰਘ ਥਾਣਾ ਜੰਡਿਆਲਾ ਗੁਰੂ, ਏ.ਐਸ.ਆਈ ਲਖਬੀਰ ਸਿੰਘ, ਮਨਮੋਹਨ ਸਿੰਘ, ਪ੍ਰਤਾਪ ਸਿੰਘ, ਰਾਜਨ ਸੂਰੀ, ਸੋਹੰਗ ਸਿੰਘ, ਪਰਮਦੀਪ ਸਿੰਘ ਹੈਰੀ, ਮਨਜਿੰਦਰ ਸਿੰਘ, ਬਲਰਾਮ ਸੂਰੀ, ਸੁਭਾਸ਼ ਸੂਰੀ, ਹਰਦੇਵ ਸਿੰਘ, ਸੁਖਦੇਵ ਸਿੰਘ, ਪ੍ਰਭਜੋਤ ਸਿੰਘ, ਮਦਨ ਮੋਹਨ, ਪਰਮਜੀਤ ਸਿੰਘ, ਚਰਨਜੀਤ ਸਿੰਘ ਆਨੰਦ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਦਰਸ਼ਕ ਮੋਜੂਦ ਸਨ।
Check Also
ਨਗਰ ਨਿਗਮ ਵੱਲੋਂ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਵਿੱਚ ਭਾਗੀਦਾਰੀ
ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ …
Punjab Post Daily Online Newspaper & Print Media