Sunday, May 17, 2026

ਦਲਬੀਰ ਸਿੰਘ ਪੂਨੀ ਨੇ ਗਿਆਨੀ ਸੰਤੋਖ ਸਿੰਘ ਦਾ ਜਾਣਿਆ ਹਾਲ

PPN0110201715ਅੰਮ੍ਰਿਤਸਰ (ਆਸਟਰੇਲੀਆ-ਸਿਡਨੀ), 01 ਅਕਤੂਬਰ (ਪੰਜਾਬ ਪੋਸਟ ਬਿਊਰੋ)  ਪ੍ਰਵਾਸੀ ਪੰਜਾਬੀ ਲੇਖਕ ਤੇ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਵਲੋਂ ਦਿਲ ਦਾ ਆਪਰੇਸ਼ਨ ਕਰਵਾਇਆ ਗਿਆ ਹੈ ਅਤੇ ਉਨਾਂ ਦੇ ਸੱਜਣ, ਮਿੱਤਰ ਤੇ ਸ਼ੁਭਚਿੰਤਕ ਉਨਾਂ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।ਇਥੇ ਭੇਜੀ ਈਮੇਲ ਅਨੁਸਾਰ ਗਿਆਨੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਦਿਲ ਦੇ ਓਪ੍ਰੇਸ਼ਨ ਦਾ ਪਤਾ ਲੱਗਣ `ਤੇ ਬਹੁਤ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ, ਤੇੇ ਨਾਮਧਾਰੀ ਪੰਥ ਦੇ ਥੰਮ੍ਹ, ਧਾਰਮਿਕ ਕਵੀ ਦਲਬੀਰ ਸਿੰਘ ਪੂਨੀ ਆਪਣੀ ਜੀਵਨ ਸਾਥੀ ਸਰਦਾਰਨੀ ਜਸਬੀਰ ਕੌਰ ਪੂਨੀ ਦੇ ਨਾਲ਼ ਉਨਾਂ ਦੇ ਗ੍ਰਹਿ ਪਧਾਰੇ ਅਤੇ ਲੰਮਾ ਸਮਾਂ ਸਾਹਿਤ, ਧਰਮ, ਸਮਾਜ ਆਦਿ ਵਿਸ਼ਿਆਂ `ਤੇ ਵਿਚਾਰ ਵਟਾਂਦਰਾ ਹੋਇਆ।ਉਨਾਂ ਕਿਹਾ ਕਿ ਦਲਬੀਰ ਸਿੰਘ ਪੂਨੀ ਦਾ ਕਲਮੀ ਨਾਂ ਦਲਬੀਰ ਸਿੰਘ ਤਰਸ ਹੈ।ਜੋ ਹੁਣ ਤੱਕ ਧਾਰਮਿਕ ਕਵਿਤਾਵਾਂ ਦੀਆਂ ਅੱਠ ਅਤੇ ਵਾਰਤਕ ਦੀਆਂ ਦੋ ਕਿਤਾਬਾਂ ਛਪਵਾ ਚੁੱਕੇ ਹਨ।ਗਿਆਨੀ ਜੀ ਨੇ ਕਿਹਾ ਕਿ ਜਾਣ ਸਮੇ ਉਹ ਆਪਣੀਆਂ ਧਾਰਮਿਕ ਕਵਿਤਾਵਾਂ ਦੀ ਇਕ ਕਿਤਾਬ ‘ਸ਼ਮਸ਼ੀਰ’ ਦੇ ਗਏ ਅਤੇ ਗਿਆਨੀ ਜੀ ਨੇੇ ਆਪਣੀ ਅੱਠਵੀਂ ਕਿਤਾਬ, ‘ਜਿੰਨੇ ਮੂੰਹ ਓਨੀਆਂ ਗੱਲਾਂ’ ਅਤੇ ਪ੍ਰੋ. ਮੋਹਨ ਸਿੰਘ ਦੁਆਰਾ ਸੰਪਾਦਿਤ, ‘ਕੁੱਝ ਹੋਰ ਬਾਤਾਂ ਗਿਆਨੀ ਸੰਤੋਖ ਸਿੰਘ ਦੀਆਂ’ ਉਹਨਾਂ ਨੂੰ ਭੇਟ ਕੀਤੀਆਂ।
ਇਥੇ ਦੱਸਣਯੌਗ ਹੈ ਕਿ ਸਿਡਨੀ ਵਿੱਚ ਸਿੱਖ ਬੱਚਿਆਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਤੇ ਗੁਰਬਾਣੀ ਪੜ੍ਹਾਉਣ ਅਤੇ ਖੇਡਾਂ ਪ੍ਰਤੀ ਉਤਸ਼ਾਹ ਜਗਾਉਣ ਅਤੇ ਉਹਨਾਂ ਨੂੰ ਖਿਡਾਉਣ ਲਈ ਪੂਨੀ ਉਦਮ ਕਰਦੇ ਰਹੇ ਹਨ।ਗੁਰਦੁਆਰਾ ਸਿੱਖ ਸੈਂਟਰ, ਪਾਰਕਲੀ/ਗਲੈਨਵੁੱਡ ਰਾਹੀਂ ਲੰਮਾ ਸਮਾਂ ਆਪ ਨੇ ਸਿੱਖ ਬੱਚਿਆਂ ਨੂੰ ਸਿੱਖੀ ਅਤੇ ਗੁਰਮੁੱਖੀ ਅੱਖਰਾਂ ਨਾਲ਼ ਜੋੜਨ ਦਾ ਉਦਮ ਕੀਤਾ।ਇਸ ਸਮੇ ਭਾਵੇਂ ਕਿ ਪੂਨੀ ਸਾਹਿਬ ਕਾਫੀ ਬਜ਼ੁੱਰਗ ਹੋ ਚੁੱਕੇ ਹਨ, ਫਿਰ ਵੀ ਉਹਨਾਂ ਦੀ ਬੋਲ ਬਾਣੀ ਵਿਚ ਗੜ੍ਹਕਾ ਓਵੇਂ ਜਿਵੇਂ ਹੀ ਕਾਇਮ ਹੈ।

Check Also

ਨਗਰ ਨਿਗਮ ਵੱਲੋਂ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਵਿੱਚ ਭਾਗੀਦਾਰੀ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ …

Leave a Reply