Sunday, May 17, 2026

ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਦਾ ਆਯੋਜਨ

ਸੂਬਾ ਪੱਧਰੀ ਜੇਤੂ ਵਿਦਿਆਰਥੀਆਂ ਦਾ ਐਲਾਨ 3 ਅਕਤੂਬਰ ਨੂੰ

PPN0110201716ਕੱਥੂਨੰਗਲ, 01 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਵਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ-2017 ਤਹਿਤ ਸੁਸਾਇਟੀ ਦੀਆਂ ਮਜਵਿੰਡ-ਗੋਪਾਲਪੁਰਾ ਅਤੇ ਗੱਗੋਮਾਹਲ ਇਕਾਈਆਂ ਵਲੋਂ ਅੱਜ ਸਾਂਝੇ ਤੌਰ ‘ਤੇ ਲਿਖ਼ਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਸ-ਪਾਸ ਦੇ ਸਕੂਲਾਂ ਦੇ 60 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।
ਸ੍ਰੀ ਗੁਰੂ ਹਰਕਿ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜਵਿੰਡ-ਗੋਪਾਲਪੁਰਾ ਵਿਖੇ ਪਿ੍ਰੰਸੀਪਲ ਸ੍ਰੀਮਤੀ ਪਰਮਜੀਤ ਕੌਰ ਅਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਕਰਵਾਈ ਇਸ ਪੀ੍ਰਖਿਆ ਵਿੱਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਫ਼ਲਸਫੇ, ਵਿਗਿਆਨਕ ਸੋਚ ਅਤੇ ਆਮ ਜਾਣਕਾਰੀ ਨਾਲ ਸਬੰਧਿਤ 75 ਲਿਖ਼ਤੀ ਸਵਾਲਾਂ ਦੇ ਸੰਖੇਪ ਜਵਾਬ ਦਿੱਤੇ। ਇਸ ਮੌਕੇ ‘ਤੇ ਪ੍ਰੀਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਤੇ ਸਾਬਕਾ ਸਰਪੰਚ ਸੁਖਦੀਪ ਸਿੱਧੂ, ਜੋਗਿੰਦਰ ਸਿੰਘ ਗੋਪਾਲਪੁਰਾ, ਸੁਸਾਇਟੀ ਦੀ ਮਾਝਾ ਜ਼ੋਨ ਇਕਾਈ ਦੇ ਮੁੱਖੀ ਮੁਖ਼ਤਾਰ ਸਿੰਘ ਮਜਵਿੰਡ, ਸਥਾਨਕ ਇਕਾਈ ਮੁੱਖੀ ਸੇਵਾ ਸਿੰਘ ਜਾਦੂਗਰ, ਰਣਜੀਤ ਕੌਰ ਗੱਗੋਮਾਹਲ, ਲਖਵਿੰਦਰ ਗੋਪਾਲਪੁਰਾ ਅਤੇ ਅਮਨਪ੍ਰੀਤ ਗੱਗੋਮਾਹਲ ਨੇ ਇਸ ਚੇਤਨਾ ਪਰਖ਼ ਪ੍ਰੀ੍ਰਖਿਆ ਦੀ ਲੋੜ ਅਤੇ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਸਭ ਵਿਦਿਆਰਥੀਆਂ ਨੂੰ ਸੁਸਾਇਟੀ ਵਲੋਂ ਪ੍ਰਸੰਸਾ-ਪੱਤਰ ਵੰਡੇ ਗਏ ਜਦ ਕਿ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਆਉਣ ਵਾਲੇ ਵਿਦਿਆਰਥੀਆਂ ਦਾ ਐਲਾਨ 3 ਅਕਤੂਬਰ ਨੂੰ ਸੂਬਾ ਪੱਧਰ ਤੌਰ ‘ਤੇ ਕੀਤਾ ਜਾਵੇਗਾ।ਜੇਤੂਆਂ ਨੂੰ ਇਨਾਮ ਸੁਸਾਇਟੀ ਵਲੋਂ ਉਹਨਾਂ ਦੇ ਸਕੂਲਾਂ ਵਿੱਚ ਜਾ ਕੇ ਦਿੱਤੇ ਜਾਣਗੇ।ਇਸ ਮੌਕੇ ‘ਤੇ ਮਾਸਟਰ ਲਖਵਿੰਦਰ ਮੋਹਨ, ਮਾਸਟਰ ਮੁਕੇਸ਼ ਕੁਮਾਰ, ਦਵਿੰਦਰ ਸਿੰਘ, ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਬਰਾਈਟ ਫ਼ਿਊਚਰ ਅਕੈਡਮੀ ਜਗਦੇਵ ਖ਼ੁਰਦ ਤੋਂ ਅਮਨ-ਰਣਜੀਤ, ਬਲਜੀਤ ਸਿੰਘ ਕਲੇਰ ਮਾਂਗਟ, ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੇਤਨਪੁਰਾ ਤੋਂ ਪ੍ਰਿੰ: ਪਰਮਿੰਦਰ ਕੌਰ, ਸਟਰਗਲਿੰਗ ਟੀਨਜ਼ ਸਕੂਲ ਵਰਿਆਮ ਨੰਗਲ ਤੋਂ ਪ੍ਰਿੰ: ਸ਼ੈਲੀ ਰੰਧਾਵਾ ਅਤੇ ਮਾਂ ਸ਼ਾਰਦਾ ਸੀਨੀ: ਸੈਕੰ: ਸਕੂਲ ਚਵਿੰਡਾ ਦੇਵੀ ਤੋਂ ਪਿ੍ਰੰ: ਮੈਡਮ ਸੀਮਾ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਨਿਵੇਸ਼ਕ ਜਾਗਰੂਕਤਾ ਅਤੇ ਵਿੱਤੀ ਸਾਖਰਤਾ ਪ੍ਰੋਗਰਾਮ ਵਿੱਚ ਭਾਗੀਦਾਰੀ

ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਸੀਨੀਅਰ ਅਧਿਕਾਰੀਆਂ, ਪ੍ਰਮੁੱਖ ਵਿੱਤੀ ਸੰਸਥਾਵਾਂ …

Leave a Reply