Thursday, March 26, 2026

ਮੋਗਾ ਦੀ ਲੋੋਕ ਅਧਿਕਾਰ ਰੈਲੀ `ਚ ਗਰਜੇ ਅੰਗਹੀਣ, ਬਜੁੱਰਗ, ਵਿਧਵਾ ਤੇ ਨਰੇਗਾ ਕਿਰਤੀ

ਅਗਲੇ ਸਾਲ ਮੁੜ ਕਰਾਂਗੇ 25 ਮਾਰਚ ਨੂੰ ਵੱਡਾ ਇੱਕਠ – ਅਸੂਲ ਮੰਚ
ਮੋਗਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਗਹੀਣਾਂ ਦੀ ਜੱਥੇਬੰਦੀ ਅਪੰਗ-ਸੁਅੰਗ ਲੋੋਕ ਮੰਚ ਵੱਲੋੋ ਮੋਗਾ ਵਿੱਚ ਕੀਤੀ ਗਈ ਲੋੋਕ ਅਧਿਕਾਰ ਰੈਲੀ ਵਿੱਚ ਹਜ਼ਾਰਾਂ PPN0210201705ਦੀ ਗਿਣਤੀ ਵਿੱਚ ਅੰਗਹੀਣ ਵਿਧਵਾਂ, ਬਜ਼ੁਰਗ ਅਤੇ ਨਰੇਗਾ ਕਿਰਤੀ ਲੋੋਕ ਇਕੱਤਰ ਹੋਏ।ਮੰਚ ਬਾਰੇ ਵਿਚਾਰ ਸਾਂਝੇ ਕਰਦਿਆਂ ਆਗੂਆਂ ਨੇ ਦੱਸਿਆ ਕਿ ਅਸੀ ਪਿਛਲੇ ਵਰ੍ਹੇ 26 ਅਗਸਤ ਨੂੰ ਅੰਗਹੀਣ ਪੁਕਾਰ ਰੈਲੀ ਕੀਤੀ।ਖਟਕੜ ਕਲਾਂ ਵੰਗਾਰ ਰੈਲੀ ਕੀਤੀ ਤੇ ਹੁਣ ਅਧਿਕਾਰ ਰੈਲੀ ਕੀਤੀ ਹੈ। ਅਪੰਗ-ਸੁਅੰਗ ਲੋੋਕ ਮੰਚ ਪੰਜਾਬ ਦੇ ਲੋੋਕਾਂ ਦਾ ਇੱਕ ਸਾਂਝਾ ਮੰਚ ਹੈ।ਜੋ ਅੰਗਹੀਣ ਵਰਗ ਦੀਆਂ ਮੰਗਾਂ ਦੀ ਪੂਰਤੀ ਲਈ ਤਾਂ ਸੰਘਰਸ਼ ਕਰੇਗਾ ਹੀ ਪਰ ਨਾਲ-ਨਾਲ ਸਮੁੱਚੇ ਪੰਜਾਬ ਦੇ ਲੋੋਕਾਂ ਦੀ ਭਲਾਈ ਲਈ ਵੀ ਕੰਮ ਕਰੇਗਾ।ਅਸੂਲ ਮੰਚ ਸੱਤਾ ਪਰਿਵਰਤਨ ਦੀ ਥਾਂ ਪੰਜਾਬ ਦੇ ਲੋੋਕਾਂ ਦੀ ਸੋੋਚ ਵਿੱਚ ਬਦਲਾਅ ਕਰਨ ਦਾ ਮੁਦੱਈ ਹੈ।ਪੰਜਾਬ ਦੇ ਲੋੋਕਾਂ ਨੂੰ ਉਨ੍ਹਾ ਦੇ ਹੱਕਾਂ ਲਈ ਜਗਾਉਣਾ ਅਤੇ ਲੋੋਕਰਾਜ ਦੀ ਮਜ਼ਬੂਤੀ ਲਈ ਫਰਜਾਂ ਦੀ ਪਾਲਣਾ ਦਾ ਅਹਿਸਾਸ ਕਰਾਉਣਾ ਮੰਚ ਦਾ ਨਿਸ਼ਾਨਾ ਹੈ।
ਅਸੂਲ ਮੰਚ ਦੇ ਆਗੂਆਂ ਨੇ ਇੱਕ ਅਕਤੂਬਰ ਦੀ ਅਧਿਕਾਰ ਰੈਲੀ ਵਿੱਚ ਸਰਕਾਰ ਵੱਲੋੋ ਬੈਕਾਂ ਰਾਹੀਂ ਬੁਢਾਪਾ, ਵਿਧਵਾ, ਅੰਗਹੀਣਤਾ ਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਦੇਣ ਅਤੇ ਪੈਨਸ਼ਨ ਵਿੱਚ ਵਾਧੇ ਦੇ ਫੈਸਲੇ ਦਾ ਸਵਾਗਤ ਕੀਤਾ ਤੇ 10 ਮਹੀਨਿਆਂ ਤੋੋ ਰੁਕੀ ਪੈਨਸ਼ਨ ਦੀ ਪੁਰਜ਼ੋੋਰ ਨਿੰਦਾ ਕੀਤੀ ।ਉਨਾਂ ਕਿਹਾ ਕਿ ਜੁਲਾਈ ਅਗਸਤ ਵਿੱਚ ਅੰਗਹੀਣਾਂ ਲਈ ਬਲਾਕ ਪੱਧਰ `ਤੇ ਲਾਏ ਗਏ ਕੈਪਾਂ ਦਾ ਫੈਸਲਾ ਚੰਗਾ ਸੀ, ਪ੍ਰੰਤੂ ਅਫਸਰਸ਼ਾਹੀ ਦੀ ਅਣਦੇਖੀ ਕਰਕੇ ਉਸ ਦਾ ਲਾਭ ਅੰਗਹੀਣਾ ਤੱਕ ਨਹੀ ਪੁੱਜਿਆ।ਪਿੰਡ ਪੱਧਰ ਤੇ ਸਰਕਾਰੀ ਮੁਲਾਜ਼ਮਾਂ ਦੀ ਕਮੇਟੀ ਬਣਾ ਕੇ ਪੈਨਸ਼ਨ ਲਾਉਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਗਿਆ।
ਰੈਲੀ ਦੌਰਾਨ ਪੰਜ ਮਤੇ ਕਰਦਿਆਂ ਪਹਿਲੇ ਮਤੇ `ਚ ਮੰਗ ਕੀਤੀ ਗਈ ਕਿ ਪੰਜਾਬ ਕਾਗਰਸ ਸਰਕਾਰ ਚੋੋਣ ਮੈਨੀਫੈਸਟੋੋ 2017 ਦੇ ਪੇਜ 92-93 ਉੁਤੇ ਅਸੂਲ ਮੰਚ ਨਾਲ ਕਾਰਮੀਆਂ ਮੰਗਾਂ, ਅੰਗਹੀਣਾਂ ਦੀ ਸ਼ਨਾਖਤ, ਸਰਕਾਰੀ ਨੋੋਕਰੀਆਂ ਦਾ ਬੈਕਲਾਗ, ਸ਼ਪੈਸ਼ਲ ਸਕੂਲ, ਮੁਫਤ ਵਿੱਦਿਆ ਅਸ਼ੀਰਵਾਦ ਸਕੀਮ ਲਾਗੂ ਕੀਤੀ ਜਾਵੇ।ਦੂਜੇ ਮਤੇ `ਚ
ਕੇਂਦਰ ਅਤੇ ਰਾਜ ਸਰਕਾਰਾਂ ਵੱਲੋ ਸਮੇ-ਸਮੇ `ਤੇ ਅੰਗਹੀਣ ਵਰਗ ਲਈ ਐਲਾਨਾ ਸਹੂਲਤਾਂ ਤਿਹਪੱਈਆ ਵਾਹਨ, ਡੀਜ਼ਲ ਪੈਟਰੋੋਲ ਸਬਸਿਡੀ, ਫਰੀ ਟੋੋਲ ਟੈਕਸ ਮੈਡੀਕਲ ਬੀਮਾ, ਵਿਆਜ ਮੁਕਤ ਕਰਜਾ, ਞਰੁਣ ਐਕਟ 2016 ਲਾਗੂ ਕਰਨ ਲਈ ਕਿਹਾ ਗਿਆ।ਤੀਜੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਅੰਗਹੀਣ, ਵਿਧਵਾਵਾ, ਆਸ਼ਰਿਤ ਬੱਚਿਆ ਨੂੰ ਚੋੋਣਾ ਤੋੋ ਪਹਿਲੋੋ ਕੀਤੇ ਵਾਅਦੇ ਅਤੇ ਹਰਿਆਣਾ ਦਿੱਲੀ ਰਾਜਾਂ ਵਾਗ 2000/- ਮਹੀਨਾ ਪੈਨਸ਼ਨ ਦੇਵੇ। ਪੈਨਸ਼ਨ ਦੀ ਪਾਤਰਤਾ ਦੀ ਸਲਾਨਾ ਆਮਦਨ ਘੱਟੋੋ-ਘੱਟ ਲੱਖ ਰੁਪਏ ਅਤੇ ਕਿਸਾਨਾ ਲਈ 2 ਼5 ਏਕੜ ਪ੍ਰਤੀ ਵਿਅਕਤੀ ਵੰਡ (ਕੁਰਸੀਨਾਮਾ ਬਣਾ ਕੇ) ਕੀਤੀ ਜਾਵੇ।ਚੌਥੇ ਮਤੇ ਰਾਹੀਂ ਪਿੰਡਾਂ ਵਿੱਚ 100¿ ਨਰੇਗਾ ਕਾਨੂੰਨ ਲਾਗ੍ਵ ਕਰਨ ਅਤੇ ਇਸ ਸਕੀਮ ਵਿੱਚ ਰੁਜ਼ਗਾਰ ਸਹਾਇਕ, ਕਲਰਕ, ਡਾਟਾ ਅਪਰੇਟਰ ਅਸਾਮੀਆ ਤੇ ਅੰਗਹੀਣ ਵਰਗ ਲਈ ਰੁਜ਼ਗਾਰ ਮੰਗਿਆ ਗਿਆ।ਪੰਜਵੇਂ ਮਤੇ `ਚ ਮੰਗ ਕੀਤੀ ਗਈ ਕਿ ਸ਼ਰਾਬ, ਟਰਾਂਸਪੋੋਰਟ ਅਤੇ ਰੇਤਾ ਬੱਜਰੀ ਦਾ ਕਾਰੋੋਬਾਰ ਸਰਕਾਰ ਸਿੱਧਾ ਆਪਣੇ ਅਧੀਨ ਲੈ ਕੇ ਆਵੇ।ਇਸ ਖੇਤਰ ਵਿੱਚ 2 ਲੱਖ ਨੌੌਜਵਾਨਾ ਨੂੰ ਨੌੌਕਰੀਆਂ ਮਿਲਣ ਦੀ ਸੰਭਾਵਨਾ ਹੈ ਤੇ ਸਰਕਾਰੀ ਖਜ਼ਾਨੇ ਦੀ ਆਮਦਨ ਤਿੰਨ ਗੁਣਾ ਵੱਧਣ ਦੇ ਆਸਾਰ ਹਨ।
ਇਹ ਮਤੇ ਪਾਸ ਕਰਨ ਉਪਰੰਤ ਫੈਸਲਾ ਲਿਆ ਗਿਆ ਕਿ ਲੋੋਕ ਅਧਿਕਾਰਾਂ ਦੇ ਇਨ੍ਹਾਂ ਫੈਸਲਿਆਂ ਦੀ 6 ਮਹੀਨਿਆਂ ਮਗਰੋੋ ਫਿਰੋੋਜ਼ਪੁਰ ਦੀ ਦਾਣਾ ਮੰਡੀ ਵਿੱਚ ਦੁਬਾਰਾ 25 ਮਾਰਚ ਨੂੰ ਜੁੜ ਕੇ ਸਮੀਖਿਆ ਕੀਤੀ ਜਾਵੇਗੀ।   ਮੰਚ ਦੇ ਮੈਂਬਰ ਬਲਵਿੰਦਰ ਸਿੰਘ ਨੇ ਕਾਂਗਰਸ ਪਾਰਟੀ ਸਮੇਤ ਤਿੰਨ੍ਹਾਂ ਪਾਰਟੀਆਂ ਤੋੋ ਸਵਾਲ ਕੀਤਾ ਕਿ ਚੋੋਣਾਂ ਸਮੇ ਸਾਰਿਆਂ ਨੇ ਲੋੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ।ਪੰਜਾਬ ਦੇ ਭਲੇ ਲਈ ਅਤੇ ਲੋੋਕਾਂ ਦੀ ਜੂਨ ਸੰਵਾਰਨ ਦੀ ਚਿੰਤਾ ਕਿਸੇ ਪਾਰਟੀ ਨੂੰ ਨਹੀ ਹੈ।ਉੁਨ੍ਹਾ ਕਿਹਾ ਕਿ ਕਾਗਰਸ ਤਾਂ ਆਪਣੇ ਝੂਠ ਬੋੋਲਣ ਦੀ ਸਜ਼ਾ ਭੁਗਤ ਰਹੀ ਹੈ।ਅੱਜ ਬੇਰੁਜ਼ਗਾਰ, 500 ਰੁਪਏ ਪੈੈਨਸ਼ਨ ਵਾਲੇ 21 ਲੱਖ ਲੋੋਕ, 5 ਲੱਖ ਮੁਲਾਜ਼ਮ ਤੇ ਪੈਨਸ਼ਨਰ, 10 ਲੱਖ ਗਰੀਬ ਕਿਸਾਨ, 30 ਲੱਖ ਨਰੇਗਾ ਮਜ਼ਦੂਰ ਕਾਂਗਰਸ ਨੂੰ ਬਦ ਦੁਆਵਾਂ ਦੇ ਰਹੇ ਹਨ।ਫੜਾਂ ਮਾਰਨ ਵਾਲੇ ਅਕਾਲੀ ਭਾਜਪਾ ਵਾਲੇ ਇੱਕੋੋ ਗੱਲ ਦਾ ਜਵਾਬ ਦੇ ਦੇਣ 21 ਲੱਖ ਅੰਗਹੀਣਾ ਬਜ਼ੁਰਗਾਂ ਤੇ ਵਿਧਵਾਵਾਂ ਨੂੰ ਅਜੇ ਭੁਲਿਆਂ ਨਹੀ ਹੈ ਕਿ ਤੁਸੀ 6 ਮਹੀੈਨੇ ਪਹਿਲਾਂ ਪੈਨਸ਼ਨ ਦੇਣੀ ਬੰਦ ਕਰ ਦਿੱਤੀ ਸੀ ਤੇ ਬੈਕਾਂ ਨੇ ਤੁਹਾਨੂੰ ਕਰਜ਼ਾ ਦੇਣ ਤੋੋ ਇਨਕਾਰ ਕਰ ਦਿੱਤਾ ਸੀ। ਆਮ ਆਦਮੀ ਪਾਰਟੀ ਜੇ ਇਮਾਨਦਾਰ ਹੈ ਤਾਂ ਉਹ ਸਰਕਾਰ ਨੂੰ ਖਜ਼ਾਨੇ ਵਿੱਚ ਪੈਸੇ ਦਾ ਪ੍ਰਬੰਧ ਕਰਨ ਦਾ ਫਾਰਮੂਲਾ ਕਿਉ ਨਹੀ ਦੱਸਦੀ ਜੋੋ ਅਪਾਹਜਾਂ ਦੀ ਜਥੇਬੰਦੀ ਨੇ ਦੱਸ ਦਿੱਤਾ ਹੈ।ਆਮ ਆਦਮੀ ਪਾਰਟੀ ਨੂੰ ਸਿਰਫ ਵਿਰੋੋਧੀ ਧਿਰ ਦੀਆਂ ਸਹੂਲਤਾਂ ਨਹੀ ਮਾਨਣੀਆ ਚਾਹੀਦੀਆ ਸਗੋੋ ਭ੍ਰਿਸ਼ਟਾਚਾਰੀ ਲੀਡਰਾਂ ਤੇ ਅਫਸਰਾਂ ਖਿਲਾਫ ਸੜਕਾਂ `ਤੇ ਉਤਰਨਾ ਚਾਹੀਦਾ ਹੈ।ਲੋੋਕ ਲੀਡਰਾਂ ਦੇ ਕੇਵਲ ਬਿਆਨ ਸੁਣ-ਸੁਣ ਕੇ ਅੱਕ ਚੁੱਕੇ ਹਨ ।
ਇਸ ਮੌੌਕੇ ਅਸੂਲ ਮੰਚ ਦੀ 21 ਮੈਬਰੀ ਕਮੇਟੀ ਕਾਰਜਕਾਰਨੀ ਵੱਲੋੋ ਲੋੋਕਾਂ ਤੋੋ ਹੱਥ ਖੜੇ ਕਰਾਕੇ ਇੱਕ ਵੱਡਾ ਫੈਸਲਾ ਲਿਆ ਗਿਆ ਕਿ ਮੰਚ ਦੀ ਅਗਵਾਈ ਪੰਜ ਮੈਂਬਰ ਕਰਨਗੇ ਜਿਸ ਵਿੱਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਸਿੰਘ, ਹਮੀਰ ਸਿੰਘ, ਇੰਦਰਜੀਤ ਨੰਦਨ, ਸੁਖਰਾਜ, ਡਾ. ਪੀ.ਐਨ ਗਰਗ ਹੋੋਣਗੇ।ਦੱਸਿਆ ਗਿਆ ਕਿ ਪੰਜਾਬ ਐਡ ਹਰਿਆਣਾ ਹਾਈਕੋੋਰਟ ਦੇ ਵਕੀਲ ਐਚ.ਸੀ ਅਰੋੋੜਾ, ਮੰਚ ਦੀ ਕਾਨੂੰਨੀ ਮੱਦਦ ਮੁਫਤ ਕਰਨਗੇ।ਮੰਚ ਧਾਰਮਿਕ ਆਗੂਆਂ ਅਤੇ ਬੁੱਧੀਜੀਵੀਆਂ ਦੀ ਸੇਧ ਲੈਂਦਾ ਰਹੇਗਾ।ਇਸ ਮੌੌਕੇ ਸ਼੍ਰਪ੍ਰੇਮ ਭੂਸ਼ਨ ਗੁਪਤਾ, ਹਰਨੇਕ ਸਿੰਘ ਰੋੋਡੇ, ਸੁਰਜੀਤ ਸਿੰਘ ਰਾਉਕੇ, ਅਰਵਿੰਦਰ ਸਿੰਘ ਆਦਿ ਸ਼ਾਮਲ ਹੋੋਏ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply