Monday, February 2, 2026

ਸਿਹਤ ਵਿਭਾਗ ਦੀ ਚੈਕਿੰਗ ਤਿਉਹਾਰਾਂ ਦੇ ਦਿਨਾਂ ‘ਚ ਹੀ ਕਿਉਂ?

ਸਮਾਜ ਵਿੱਚ ਹਰ ਇੰਨਸਾਨ ਕੁਝ ਨਾ ਕੁਝ ਖਾ ਕੇ ਜਿਉਦਾ ਹੈ ਤਾਂ ਉਸ ਦੇ ਸਰੀਰ ਵਿੱਚ ਤੁਰਨ ਫਿਰਨ ਦੀ ਸ਼ਕਤੀ ਬਣੀ ਰਹੇ। ਖਾਣ ਪੀਣ ਦੀਆਂ ਵਸਤਾਂ ਬਾਰੇ ਜਿਥੇ ਕਈ ਤਰਾਂ ਦੇ ਲੋਗੋ ਵੀ ਲਗਾਏ ਗਏ  ਹਨ ਕਿ ਇਹ ਵਸਤੂ ਆਂਡਾ ਮੁਕਤ ਹੈ, ਫੈਟ ਮੁਕਤ, ਮਾਸ ਰਹਿਤ ਜਾਂ ਕਿਸੇ ਵੀ ਕੈਮੀਕਲ ਤੋਂ ਬਗੈਰ ਤਿਆਰ ਕੀਤੀ ਗਈ ਹੈ, ਇਹਨਾ ਖਾਣ ਪੀਣ ਵਾਲੀਆਂ ਵਸਤੂਆਂ, ਦੀ ਸਿਹਤ ਵਿਭਾਗ ਸਮੇ ਸਮੇਂ ਤੇ ਚੈਕਿੰਗ ਵੀ ਕਰਦਾ ਹੈ, ਰਿਪੋਰਟ ਆਉਣ ਤੱਕ ਉਹ ਆਪਣੀ ਦੁਕਾਨ ਤੇ ਨਕਲੀ ਜਾਂ ਘਟੀਆ ਮਾਲ ਵੇਚਦਾ ਰਹਿੰਦਾ ਹੈ।ਸੈਂਪਲ ਭਰਨ ਦੇ ਡਰ ਨਾਲ ਕਈ ਦੁਕਾਨਾ ਵਾਲੇ ਦਿਨ ਦਿਹਾੜੇ ਦੁਕਾਨਾਂ ਬੰਦ ਕਰਕੇ ਭੱਜ ਤੁਰਦੇ ਹਨ, ਜਾਂ ਆਪਣੇ ਕਰਿੰਦਿਆਂ ਨੂੰ ਬਿਠਾ ਕੇ ਆਪ ਪੱਤਰਾ ਵਾਚ ਜਾਂਦੇ ਹਨ। ਅਜਿਹਾ ਕਿੳੇ? ਆਪਸੀ ਮਿਲੀ ਭੁਗਤ ਨਾਲ ਸਿਹਤ ਵਿਭਾਗ ਆਪਣੀ ਡਿਉਟੀ ਨਹੀਂ ਨਿਭਾਂਉਦਾ।ਨਕਲੀ ਮਠਿਆਈਆਂ ਦਾ ਧੰਦਾ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ।ਪਰ ਤਿਉਹਾਰਾਂ ਦੇ ਦਿਨਾਂ ਵਿੱਚ ਹੀ ਇਹ ਖਬਰਾਂ ਵੇਖਣ ਨੂੰ ਕਿਉਂ ਮਿਲਦੀਆਂ ਹਨ ? ਪਹਿਲਾ ਕਿਉ ਨਹੀ, ਇਸ ਸਬੰਧੀ ਵਿਚ ਵਿਚਾਰ ਕਰਨਾ ਬਣਦਾ ਹੈ ਕਿ ਤਿਉਹਾਰਾਂ ਦੇ ਦਿਨਾ ਵਿਚ ਰੰਗਬਰੰਗੀਆਂ ਮਠਿਆਈਆਂ, ਰਸਗੁੱਲਿਆਂ, ਗੁਲਾਬਜਾਮਨ ਦਾ ਜਖੀਰਾ ਇਕੱਠਾ ਕਰਨਾ ਸੁਰੂ ਕਰ ਦਿੰਦੇ ਹਨ।ਤਿਉਹਾਰ ਤੋਂ ਪਹਿਲਾਂ ਕੋਲਡ ਸਟੋਰਾਂ ਵਿਚ ਇਹ ਜਖੀਰਾ ਵੇਖਿਆ ਜਾ ਸਕਦਾ ਹੈ, ਸਟੋਰਾਂ ਦੇ ਮਾਲਕ ਮਠਿਆਈਆਂ ਦੇ ਮਾਲਕ ਦਾ ਨਾਂ ਦੱਸਣ ਤੋ ਝਕਦੇ ਹਨ, ਕਿਉ ਕਿ ਉਹਨਾ ਦੀ ਦੁਕਾਨਦਾਰੀ ਹੈ।
ਪਰ ਤਿਉਹਾਰਾਂ ਦੌਰਾਨ ਹੀ ਸੋਚ ਸਾਰਥਕ ਕਿਉ ਆਉਦੀ ਹੈ? ਤਿਉਹਾਰਾਂ ਦੇ ਨਜਦੀਕ ਦੁਕਾਨਾਂ, ਡੇਅਰੀਆਂ , ਗੱਡੀਆਂ ‘ਚ ਸਪਲਾਈ ਕਰਨ ਵਾਲੇ ਲੋਕਾਂ ਨੂੰ ਦੁੱਧ, ਪਨੀਰ, ਘਿਉ, ਖੋਆ, ਮਠਿਆਈ ਤੇ ਹੋਰ ਵੀ ਦੁੱਧ ਤੋ ਤਿਆਰ ਹੋਣ ਵਾਲੀਆਂ ਵਸਤਾਂ ਦੇ ਨਾਂ ਤੇ ਲੋਕਾਂ ਨੂੰ ਜ਼ਹਿਰ ਖਵਾ ਰਹੇ ਹਨ।ਇਹ ਜ਼ਹਿਰ ਵੰਡਦੀਆਂ ਗੱਡੀਆਂ, ਦੁਕਾਨ-ਦੁਕਾਨ, ਗਲੀ-ਲੀ ਹੋ ਕੇ ਲੰਘਦੀਆਂ ਹਨ।ਡੇਅਰੀਆਂ ਵਾਲੇ ਧਾਰਮਿਕ ਬਾਬਿਆਂ ਤੇ ਸੰਤਾਂ, ਮਹਾਂ ਪੁਰਖਾਂ, ਗੁਰੂਆਂ ਦੇ ਨਾਂ ਦੀ ਆੜ ਹੇਠ 100 ਫੀਸਦੀ ਸ਼ੁੱਧ ਸਮਾਨ ਦੇਣ ਦੀ ਗੱਲ ਹੀ ਨਹੀਂ ਕਰਦੇ, ਸਗੋਂ ਬੋਰਡ ਉਪਰ ਵੀ ਲਿਖ ਕੇ ਲਗਾਇਆ ਗਿਆ ਹੁੰਦਾ ਹੈ।ਪਰ ਵੇਖਿਆ ਜਾਵੇ ਤਾਂ ਸ਼ੁੱਧ ਕੁੱਝ ਵੀ ਨਹੀ ਹੁੰਦਾ।ਡੇਅਰੀਆਂ ਵਾਲੇ ਦੁੱਧ ਤ’ ਕ੍ਰੀਮ ਆਦਿ ਲਾਹ ਕੇ ਸਪਰੇਟੇ ਦੁੱਧ ਨੂੰ ਸੰਘਣਾ ਤੇ ਫੈਟ ਭਰਭੂਰ ਕਰਨ ਵਾਸਤੇ ਸੁੱਕਾ ਦੁੱਧ ਤੇ ਸੰਘੇੜਿਆਂ ਦਾ ਆਟਾ ਇਸਤੇਮਾਲ ਕਰਦੇ ਹਨ।ਇਸ ਤਰਾਂ ਤੋਂ ਦੁੱਧ ਤੋ ਬਣੇ ਦਹੀਂ ਉਪਰ ਮਲਾਈ ਦੱਸਣ ਵਾਸਤੇ ਵਧੀਆ ਕਿਸਮ ਦੇ ਨੈੱਪਕਿਨ ਨੂੰ ਗਰਾਂਇੰਡ ਕਰਕੇ ਦੁੱਧ ਤੋ ਦਹੀਂ ਬਣਾਉਣ ਵਿਚ ਇਸ ਤੇ ਮਾਲ ਕਰਦੇ ਹਨ।ਨੈਪਕਿਨ ਨਾਲ ਦੁੱਧ ਅਤੇ ਦਹੀਂ ਤੇ ਨਕਲੀ ਮਲਾਈ ਦੀ ਦਿੱਖ ਬਣਦੀ ਹੈ ਤੇ ਦੁੱਧ ਨਾਂ-ਮਾਤਰ ਹੁੰਦੀ ਹੈ।ਕਈ ਦੁਕਾਨਦਾਰ, ਡੇਅਰੀਆਂ ਵਾਲੇ ਰਸਾਇਣਿਕ ਪਦਾਰਥ ਅਤੇ ਖਾਦ ਤੋਂ ਦੁੱਧ ਤਿਆਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਦੱਸਣਯੋਗ ਹੈ ਕਿ ਦੀਵਾਲੀ ਦੇ ਟਿੱਕੇ ਦਾ ਤਿਉਹਾਰ ਆਉਦੇ ਦਿਨਾਂ ਵਿਚ ਆ ਰਿਹਾ ਹੈ।ਇਹਨਾਂ ਤਿਉਹਾਰਾਂ ਵਿਚ ਮਠਿਆਈਆਂ ਦੀ ਖਰੀਦ ਬਹੁਤ ਜਿਆਦਾ ਹੁੰਦੀ ਹੈ।ਇਨਾ ਮਠਿਆਈਆਂ ਨੂੰ ਤਿਆਰ ਕਰਨ ਲਈ ਦੁੱਧ ਦੀ ਮੰਗ ਵਧ ਜਾਂਦੀ ਹੈ।ਪਰ ਦੁੱਧ ਦੀ ਘਾਟ ਨੂੰ ਪੂਰਾ ਕਰਨ ਲਈ ਦੁੱਧ ਵਿਕਰੇਤਾ ਕਈ ਕਿਸਮ ਦੇ ਕੈਮੀਕਲ ਪਾ ਕੇ ਦੁੱਧ ਤਿਆਰ ਕਰਦੇ ਹਨ।ਜਿਸ ਵਿਚ ਸਭ ਤੋਂ ਪਹਿਲਾਂ ਜਿਆਦਾ ਘਾਤਕ ਯੂਰੀਆ ਤੇ ਕਾਸਟਿਕ ਸੋਡਾ ਪਾਇਆ ਜਾਂਦਾ ਹੈ।ਇਸ ਤੋ ਇਲਾਵਾ ਹਾਈਡਰੋਪਰੇਸਾਇਡ ਰਿਫਾਇੰਡ, ਗੁਲੂਕੋਜ਼, ਸਰਫ ਆਦਿ ਦੀ ਦੁੱਧ ਬਣਾਂਉਣ ਲਈ ਵਰਤੋਂ ਕੀਤੀ ਜਾਂਦੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਛੋਟੋ ਛੋਟੋ ਦੁਕਾਨਦਾਰਾਂ ਅਤੇ ਛੋਟੇ ਦੁੱਧ ਕਿਰੇਤਾਵਾਂ ਨੂੰ ਹੀ ਫੜਦੀਆਂ ਹਨ।ਵੱਡੇ ਮਗਰਮੱਛ ਗਡੀਆਂ ਵਿੱਚ ਜ਼ਹਿਰ ਭਰ ਕੇ ਪੰਜਾਬ ਹੀ ਨਹੀਂ ਬਲਕਿ ਹਰਿਆਣੇ ਦੀ ਗਲੀ ਮੁਹੱਲੇ ਮੁਹੱਲੇ ਵਿਚ ਨਕਲੀ ਸਮਾਨ ਪਹੁੰਚਾ ਰਹੇ ਹਨ।ਪ੍ਰਸ਼ਾਸ਼ਨ ਬਿੱਲੀ ਵਾਂਗ ਅੱਖਾਂ ਮੀਟ ਕੇ ਤਮਾਸ਼ਾ ਵੇਖੀ ਜਾ ਰਿਹਾ ਹੈ, ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਪ੍ਰਵਾਰਕ ਮੈਬਰ ਵੀ ਇਹੋ ਕੁੱਝ ਖਾਈ ਜਾ ਰਹੇ ਹਨ।ਆਉ ਚੰਦ ਕੌੜੀਆਂ ਦਾ ਲਾਲਚ ਛੁੱਡ ਕੇ ਇੱਕ ਚੰਗੀ ਸਵੇਰ ਦੀ ਸ਼ੁਰੂਆਤ ਕਰੀਏ ਤੇ ਆਪ, ਆਪਣਾ ਗੁਆਂਢੀ, ਆਪਣਾ ਪੰਜਾਬ ਤੇ ਆਪਣਾ ਸਮਾਜ ਬਚਾ ਲਈਏ।

Narinder barnal

ਨਰਿੰਦਰ ਸਿੰਘ ਬਰਨਾਲ
ਲੈਕਚਰਾਰ ਪੰਜਾਬੀ, ਸ ਸ ਸ ਸ (ਭੁੱਲਰ)
ਗੁਰਦਾਸਪੁਰ । ਮੋ- 95010 01303   

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply