Friday, March 27, 2026

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਟੂਰਿਜ਼ਮ ਪੁਲਿਸ ਭਰਤੀ ਕਰਨ ਦੀ ਮੰਗ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸੈਰ ਸਪਾਟਾ ਤੇ ਸਭਿਆਚਾਰ Tourism Police Postਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਯਾਤਰੂਆਂ ਦੀ ਸਹੂਲਤ ਲਈ ਪ੍ਰਮੁੱਖ ਸਥਾਨਾਂ ’ਤੇ ਰੱਖੇ ਟੂਰਿਜ਼ਮ ਪੁਲੀਸ ਦੇ ਖੋਖਿਆਂ ਦੇ ਇਸ ਸਮੇਂ ਲੱਗੇ ਤਾਲਿਆਂ ਨੂੰ ਲਾਹ ਕੇ ਉਥੇ ਯਾਤਰੂਆਂ ਦੀ ਸਹੂਲਤ ਲਈ ਪੁਲੀਸ ਕਰਮਚਾਰੀ ਨਿਯੁੱਕਤ ਕੀਤੇ ਜਾਣ। ਤਾਂ ਜੋ ਉਹ ਯਾਤਰੂਆਂ ਨੂੰ ਸੈਰ ਸਪਾਟਾ ਵਾਲੀਆਂ ਥਾਵਾਂ ਬਾਰੇ, ਰੇਲ ਗੱਡੀਆਂ ਦੇ ਆਉਣ ਤੇ ਜਾਣ ਦਾ ਸਮਾਂ, ਹਵਾਈ ਉਡਾਣਾਂ ਦੇ ਆਉਣ ਜਾਣ ਦਾ ਸਮਾਂ ਤੇ ਹੋਰ ਜਾਣਕਾਰੀ ਦੇ ਸਕਣ।ਕਈ ਸਾਲ ਪਹਿਲਾਂ ਸ਼ਹਿਰ ਦੀਆਂ ਪ੍ਰਮੁੱਖ 8 ਥਾਵਾਂ `ਤੇ ਜਿਨ੍ਹਾਂ ਵਿਚ ਰੇਲਵੇ ਸਟੇਸ਼ਨ, ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ , ਬੱਸ ਸਟੈਂਡ, ਹਵਾਈ ਅੱਡਾ, ਰਣਜੀਤ ਐਵੇਨਿਊ, ਭੰਡਾਰੀ ਪੁੱਲ ਆਦਿ ਸ਼ਾਮਲ ਹਨ ’ਤੇ ਖੋਖੇ ਰੱਖੇ ਹੋਏ ਹਨ।ਇਨ੍ਹਾਂ ਉਪਰ ਟੂਰਿਸਟ ਹੈਲਪਲਾਈਨ ਦਾ ਨੰਬਰ 1073 ਦਿੱਤਾ ਗਿਆ ਹੈ, ਪਰ ਜਦ ਇਸ ਨੰਬਰ `ਤੇ ਕਾਲ ਕਰੋ ਤਾਂ ਉਹ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਨੂੰ ਜਾ ਮਿਲਦੀ  ਹੈ।ਇਸ ਲਈ ਇਸ ਨੰਬਰ ਵੀ ਦਰੁੱਸਤ ਕਰਨ ਦੀ ਲੋੜ ਹੈ।
ਜੇ ਇਨ੍ਹਾਂ ਨੂੰ ਠੀਕ ਤਰ੍ਹਾਂ ਵਰਤੋਂਯੋਗ ਬਣਾਇਆ ਜਾਵੇ ਤਾਂ ਇਹ ਸੁਵਿਧਾ ਕੇਂਦਰ ਯਾਤਰੂਆਂ ਨੂੰ ਆਉਂਦੀਆਂ ਮੁਸ਼ਕਿਲਾਂ ਬਾਰੇ ਅਹਿਮ ਰੋਲ ਅਦਾ ਕਰ ਸਕਦੇ ਹਨ।ਇਸ ਸਮੇਂ ਇਨ੍ਹਾਂ ਵਿੱਚ ਨਾ ਕੋਈ ਕਰਮਚਾਰੀ ਹੈ ਤੇ ਨਾ ਹੀ ਕੋਈ ਸਮੱਗਰੀ ਹੈ।ਜਿੰਦਰੇ ਲੱਗੇ ਇਹ ਖੋਖੇ ਪਿਛਲੇ ਕਈ ਸਾਲਾਂ ਤੋਂ ਸੜਕਾਂ ਦਾ ਸ਼ਿੰਗਾਰ ਬਣੇ ਹੋਏ ਹਨ।ਮੰਚ ਆਗੂ ਨੇ ਮੰਤਰੀ ਸਿੱਧੂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿੱਜੀ ਰੂਪ ਵਿੱਚ ਇਨ੍ਹਾਂ ਖੋਖਿਆਂ ਬਾਰੇ ਖੁਦ ਜਾ ਕੇ ਜਾਣਕਾਰੀ ਪ੍ਰਾਪਤ ਕਰਨ।    ਗੁਰੂ ਕੀ ਨਗਰੀ ਵਿੱਚ ਸਾਰੀ ਦੁਨੀਆਂ ਤੋਂ ਯਾਤਰੂ ਆਉਂਦੇ ਹਨ, ਪਰ ਉਨ੍ਹਾਂ ਲਈ ਉਹ ਸਹੂਲਤਾਂ ਨਹੀਂ ਹਨ, ਜੋ ਚਾਹੀਦੀਆਂ ਹਨ।ਸ਼ਹਿਰ ਅੰਦਰ ਪੁਲੀਸ ਘੱਟ ਹੀ ਨਜ਼ਰ ਆਉਂਦੀ ਹੈ, ਇਸ ਲਈ ਰੋਜ਼ਾਨਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਹਨ ਤੇ ਮੋਟਰ ਸਾਈਕਲ ਸਵਾਰ ਯਾਤਰੂਆਂ ਦੇ ਪਰਸ ਖੋਹ ਕੇ ਫਰਾਰ ਹੋਣ `ਚ ਸਫਲ ਹੋ ਜਾਂਦੇ ਹਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply