Monday, September 28, 2026

ਠਾਣੇਵਾਲ ਵਿਖੇ ਥੈਲੇਸੀਮੀਆਂ ਰੋਗ ਤੋਂ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ

ਚੌਂਕ ਮਹਿਤਾ, 2 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗ੍ਰਾਮ ਪੰਚਾਇਤ ਪਿੰਡ ਠਾਣੇਵਾਲ ਦੇ ਸਹਿਯੋਗ ਨਾਲ ਬਖਸ਼ੀ ਠਾਣੇਵਾਲ ਅਤੇ ਸਰਪੰਚ ਸੂਰਤਾ PPN0210201716ਸਿੰਘ ਵਲੋਂ ਥੈਲੇਸੀਮੀਆ ਰੋਗ ਤੋਂ ਪੀੜਤ ਬੱਚਿਆਂ ਲਈ ਪਿੰਡ ਦੇ ਆਗਨਵਾੜੀ ਸੈਂਟਰ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਭਾਈ ਮੇਜਰ ਸਿੰਘ ਅਰਜਨਮਾਂਗਾ ਨੇ ਕੀਤਾ।ਤਕਰੀਬਨ 72 ਦੇ ਕਰੀਬ ਵਿਅਕਤੀ ਇਸ ਖੁਨਦਾਨ ਕੈਂਪ ਦਾ ਹਿੱਸਾ ਬਣੇ।
ਜਿਕਰਯੋਗ ਹੈ ਕਿ ਥੈਲੇਸੀਮੀਆਂ ਇਕ ਅਜਿਹਾ ਰੋਗ ਹੈ ਜਿਸ ਤੋਂ ਪੀੜਤ ਬੱਚਿਆਂ ਨੂੰ ਹਰ ਹਫਤੇ ਖੂਨ ਚੜਾਉਣਾ ਪੈਂਦਾ ਹੈ, ਜੇਕਰ ਪੀੜਤ ਨੂੰ ਖੂਨ ਨਾ ਚੜਾਇਆ ਤਾਂ ਇਹ ਰੋਗ ਜਾਨਲੇਵਾ ਰੂਪ ਧਾਰਨ ਕਰ ਲੈਂਦਾ ਹੈ।ਇਸ ਮੌਕੇ ਬਲੱਡ ਬੈਂਕ ਤੋਂ ਡਾ. ਵਿਵੇਕ ਖੰਨਾ, ਡਾ. ਰਵੀ ਮਹਾਜਨ ਅਤੇ ਥੈਲੇਸੀਮੀਆਂ ਸੋਸਾਇਟੀ ਜਨਰਲ ਸਕੱਤਰ ਪਲਵਿੰਦਰ ਸਿੰਘ, ਅਜੇ ਭੱਲਾ, ਐਨ.ਕੇ ਮਹਾਜਨ, ਜਸਬੀਰ ਸਿੰਘ ਗੁਲਾਟੀ ਤੋਂ ਇਲਾਵਾ ਮਾ. ਪ੍ਰਸ਼ਾਂਤ ਰਈਆ, ਕੁਲਦੀਪ ਸਿੰਘ ਨਿਊਜੀਲੈਂਡ, ਮਾ. ਮਨਦੀਪ ਸਿੰਘ ਚੀਮਾਂਬਾਠ, ਸਰਪੰਚ ਅਜਾਦਬੀਰ ਸਿੰਘ, ਤੇਜਵੰਤ ਸਿੰਘ ਬੱਲ ਬੁਤਾਲੇ ਵਾਲਾ, ਪ੍ਰਤਾਪ ਸਿੰਘ ਸਾਬਕਾ ਮੈਂਬਰ ਪੰਚਾਇਤ, ਹਰਿੰਦਰ ਸਿੰਘ ਲਾਲੀ, ਕੁਲਵੰਤ ਸਿੰਘ ਠਾਣੇਵਾਲ, ਚੌਧਰੀ ਮੈਡੀਕਲ ਵਾਲੇ, ਸੋਨੂੰ ਆਧੀ ਚਾਹਲ, ਬਲਾਕਰ ਸਿੰਘ ਗੋਰੀ, ਹਰਵਿੰਦਰ ਸਿੰਘ ਬਿਸ਼ਨਪੁਰ, ਬਾਬਾ ਸੁੱਖਾ ਸਿੰਘ, ਜਗਜੀਤ ਗੋਰਾ, ਭਿੰਦਾ ਭੁੱਲਰ, ਜੋਬਨ ਡੱਲ੍ਹਾ ਆਦਿ ਪੱਤਵੰਤੇ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply