ਪਠਾਨਕੋਟ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਅਪਣਾ ਪਰਿਵਾਰਕ ਦੌਰਾ ਵਿਚਕਾਰ
ਛੱਡ ਕੈਨੇਡਾ ਤੋਂ ਵਾਪਸ ਪੰਜਾਬ ਪਹੁੰਚ ਗਏ ਹਨ। ਉਹ 5 ਅਕਤੂਬਰ ਨੂੰ ਸੁਜਾਨਪੁਰ ਵਿਧਾਨ ਸਭਾ ਹਲਕੇ ਵਿਚ ਆਪ ਉਮੀਦਵਾਰ ਮੇਜਰ ਜਨਰਲ (ਰਿਟਾ.) ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰਨਗੇ।
ਜਾਰੀ ਪ੍ਰੈਸ ਬਿਆਨ ਅਨੁਸਾਰ ਅਮਨ ਅਰੋੜਾ ਆਪਣੇ ਪਰਿਵਾਰਕ ਰੁਝੇਵਿਆਂ ਤਹਿਤ ਕੈਨੇਡਾ ਦੌਰੇ ‘ਤੇ ਸਨ ਅਤੇ ਉਨਾਂ ਨੂੰ 13 ਅਕਤੂਬਰ ਨੂੰ ਵਾਪਸ ਮੁੜਨਾ ਸੀ।ਅਰੋੜਾ ਦੇ ਵਿਦੇਸ਼ ਜਾਣ ਉਪਰੰਤ ਗੁਰਦਾਸਪੁਰ ਉਪ ਚੋਣ ਦਾ ਐਲਾਨ ਹੋ ਗਿਆ।ਜਿਸ ਦੇ ਮੱਦੇਨਜ਼ਰ ਅਮਨ ਅਰੋੜਾ ਨੇ ਪਾਰਟੀ ਨੂੰ ਤਰਜ਼ੀਹ ਦਿੰਦਿਆਂ ਅਪਣਾ ਵਿਦੇਸ਼ ਦੌਰਾ ਅੱਧ ਵਿਚਕਾਰ ਛੱਡ ਦਿੱਤਾ ਅਤੇ ਉਹ ਜਨਰਲ ਖਜੂਰੀਆ ਦੇ ਹੱਕ ‘ਚ ਪ੍ਰਚਾਰ ਕਰਨ ਪਠਾਨਕੋਟ ਪਹੁੰਚ ਚੁੱਕੇ ਹਨ।
ਹਾਲਾਂਕਿ ਗੁਰਦਾਸਪੁਰ ਉਪ ਚੋਣ ਦਾ ਐਲਾਨ ਹੁੰਦਿਆਂ ਹੀ ਅਮਨ ਅਰੋੜਾ ਨੂੰ ਕੈਨੇਡਾ ਅਤੇ ਅਮਰੀਕਾ ‘ਚ ਐਨ.ਆਰ.ਆਈ ਨਾਲ ਮੁਲਾਕਾਤਾਂ ਦਾ ਯੋਜਨਾਬੱਧ ਦੌਰ ਚਲਾਇਆ ਅਤੇ ਉਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਨਰਲ ਖਜੂਰੀਆ ਨੂੰ ਜਿਤਾਉਣ ਲਈ ਸਹਿਯੋਗ ਮੰਗਿਆ।ਵਰਨਣਯੋਗ ਹੈ ਕਿ ਅਮਨ ਅਰੋੜਾ ਉਪ ਪ੍ਰਧਾਨ ਹੋਣ ਦੇ ਨਾਲ ਪਾਰਟੀ ਦਾ ਸੰਗਠਨਾਤਮਕ ਢਾਂਚਾ ਬਣਾਉਣ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ।ਇਸ ਲਈ ਉਨਾਂ ਦੀ ਆਮਦ ਨਾਲ ਆਪ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਤਕੜਾ ਹੁਲਾਰਾ ਮਿਲੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media