Wednesday, October 7, 2026

ਗਤਕੇ `ਚ ਛਾਏ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀ

ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ  ਵਲੋਂ ਜ਼ਿਲੇ ਵਿਚ ਸ਼ਾਨਦਾਰ ਖੇਡ ਦਾ PPN0510201701ਪ੍ਰਦਰਸ਼ਨ ਕਰਦਿਆਂ ਗਤਕੇ ਵਿਚ ਅੰਡਰ-17 ਅਤੇ ਅੰਡਰ-19 ਟੀਮਾਂ ਵਿਚੋਂ ਅੰਡਰ-19 ਸਟਿਕ ਵਿਚੋਂ ਜ਼ਿਲੇ ਵਿਚੋਂ ਪਹਿਲਾ ਸਥਾਨ, ਅੰਡਰ-17 ਨੇ ਸਟਿਕ ਵਿਚੋਂ ਜ਼ਿਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਟੇਟ ਵਿਚ ਆਪਣਾ ਸਥਾਨ ਪੱਕਾ ਕੀਤਾ ਹੈ। ਸੁਖਚੈਨ ਸਿੰਘ / ਜਸਵਿੰਦਰ ਸਿੰਘ ਪਿੰਡ ਧਨੋ, ਸਮਨਦੀਪ ਸਿੰਘ / ਦਰਸ਼ਨ ਸਿੰਘ ਪਿੰਡ ਧਨੋ ਮਨਪ੍ਰੀਤ ਸਿੰਘ / ਅਵਤਾਰ ਸਿੰਘ ਪਿੰਡ ਚੁਹਾਣੇ, ਲਵਪ੍ਰੀਤ ਸਿੰਘ / ਦਵਿੰਦਰ ਸਿੰਘ ਪਿੰਡ ਢਡੇਵਾੜੀ ਇਹਨਾਂ ਬੱਚਿਆਂ ਦੀ ਸਟੇਟ ਵਿਚ ਸਿਲੈਕਸ਼ਨ ਹੋਣ `ਤੇ ਸਕੂਲ ਵਿਚ ਖ਼ੁਸ਼ੀ ਦਾ ਮਹੌਲ ਹੋਣ ਤੇ ਸਕੂਲ ਦੇ ਚੇਅਰਮੈਨ ਨਰਿੰਦਰ ਸਿੰਘ ਨੇ ਬਚਿਆਂ ਤੇ ਟੀਮ ਦੇ ਕੋਚ ਗੁਰਮੀਤ ਸਿੰਘ ਨੂੰ ਅਣਥੱਕ ਮਿਹਨਤ ਕਰਨ ਤੇ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਇਸ ਸਮੇਂ ਪਿ੍ਰੰਸੀਪਲ ਮੈਡਮ ਰਮਨਦੀਪ ਕੌਰ, ਡੀ.ਪੀ.ਈ ਗੁਰਪ੍ਰੀਤ ਸਿੰਘ, ਡੀ.ਪੀ.ਈ ਬਲਕਾਰ ਸਿੰਘ, ਮਨਦੀਪ ਸਿੰਘ ਚੱਕ, ਮਨਦੀਪ ਸ਼ਰਮਾ, ਜਸਵੀਰ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply