ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਧਾਰੀ ਸਿੱਖ ਜਗਮੀਤ ਸਿੰਘ ਦਾ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ
`ਨਿਉ ਡੈਮੋਕ੍ਰੈਟਿਕ ਪਾਰਟੀ` (ਐਨ.ਡੀ.ਪੀ) ਦਾ ਮੁੱਖੀ ਬਣਨ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਜਾਰੀ ਪ੍ਰੈਸ ਨੋਟ ਵਿਚ ਕਿਹਾ ਕਿ ਕੈਨੇਡੀਅਨ ਪਾਰਟੀ `ਨਿਉ ਡੈਮੋਕ੍ਰੈਟਿਕ ਪਾਰਟੀ` ਦੇ ਨੇਤਾ ਲਈ ਹੋਈਆਂ ਚੋਣਾਂ ਵਿਚ ਜਗਮੀਤ ਸਿੰਘ ਨੇ ਦੂਜੇ ਉਮੀਦਵਾਰਾਂ ਦੇ ਮੁਕਾਬਲੇ 54 ਫੀਸਦੀ ਵੋਟਾਂ ਹਾਸਿਲ ਕਰਕੇ ਸ਼ਾਨਦਾਰ ਇਤਿਹਾਸ ਰਚਿਆ ਹੈ, ਕਿਉਂਕਿ ਐਨ.ਡੀ.ਪੀ ਅਜਿਹੀ ਪਹਿਲੀ ਕੈਨੇਡੀਅਨ ਸਿਆਸੀ ਪਾਰਟੀ ਹੈ, ਜਿਸ ਦਾ ਨੇਤਾ ਜਗਮੀਤ ਸਿੰਘ ਇਕ ਗੁਰਸਿੱਖ ਹੈ।ਜਗਮੀਤ ਸਿਘ ਨੇ ਅਕਤੂਬਰ, 2019 ਵਿਚ ਕੈਨੇਡਾ ਵਿਖੇ ਹੋਣ ਜਾ ਰਹੀਆਂ ਚੌਣਾਂ ਵਿਚ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਲਈ ਰਾਹ ਪੱਧਰਾ ਕੀਤਾ ਹੈ ਤੇ ਕੈਨੇਡਾ ਦੇ ਸਿੱਖਾਂ ਦਾ ਮਾਣ ਸਤਿਕਾਰ ਵਧਾਇਆ ਹੈ।
ੱ ਚੱਢਾ ਨੇ ਕਿਹਾ ਕਿ ਪਹਿਲਾਂ ਵੀ ਕੈਨੇਡਾ ਵਿੱਚ ਗੁਰਸਿੱਖਾਂ ਨੇ ਸੇਵਾ, ਪ੍ਰਸ਼ਾਸਨਕ ਤੇ ਵਪਾਰਕ ਖੇਤਰਾਂ ਵਿਚ ਉਚ ਮੁਕਾਮ ਹਾਸਲ ਕਰਕੇ ਅਪਣੀ ਵੱਖਰੀ ਪਛਾਣ ਬਣਾਈ ਹੈ।ਇਥੋਂ ਤੱਕ ਕਿ ਕੈਨੇਡਾ ਦੇ ਸੁਰੱਖਿਆ ਮੰਤਰਾਲੇ ਦੀ ਵਾਗ ਡੋਰ ਵੀ ਇੱਕ ਗੁਰਸਿੱਖ ਹਰਜੀਤ ਸਿੰਘ ਸੱਜਣ ਦੇ ਜਿੰਮੇਦਾਰ ਹੱਥਾਂ ਵਿਚ ਹੈ, ਜਿਸ ਨੂੰ ਚੀਫ ਖਾਲਸਾ ਦੀਵਾਨ ਵਲੋਂ ਨਵੰਬਰ 2018 ਵਿਚ ਟੋਰੋਂਟੋ ਵਿਖੇ ਹੋਣ ਜਾ ਰਹੀ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਜਾ ਚੁੱਕਾ ਹੈ।ਉਹਨਾਂ ਕਿਹਾ ਕਿ ਵਿਦੇਸ਼ੀ ਸਰਕਾਰਾਂ ਤੇ ਵਿਦੇਸ਼ੀ ਸਥਾਨਕ ਵਾਸੀਆਂ ਨੇ ਸਿੱਖਾਂ ਦੀ ਇਮਾਨਦਾਰੀ ਤੇ ਕਾਬਲਿਅਤ `ਤੇ ਹਮੇਸ਼ਾਂ ਹੀ ਵਿਸ਼ਵਾਸ ਪ੍ਰਗਟਾਇਆ ਹੈ।ਕੈਨੇਡਾ ਦੀ ਧਰਤੀ `ਤੇ ਸਿਖ ਸਿਧਾਂਤੀ ਜਗਮੀਤ ਸਿੰਘ ਦੁਆਰਾ ਦਰਜ ਇਤਿਹਾਸਕ ਜਿੱਤ ਸਮੁੱਚੇ ਸਿੱਖ ਪੰਥ ਦੀ ਯਾਦਗਾਰੀ ਜਿੱਤ ਹੈ।ਉਹਨਾਂ ਕਿਹਾ ਕਿ ਕੈਨੇਡਾ ਦੀ ਸਿੱਖ ਕੌਮ ਨੂੰ ਜਗਮੀਤ ਸਿੰਘ ਨੂੰ ਕੈਨੇਡਾ ਦਾ ਅਗਲਾ ਞਪ੍ਰਧਾਨ ਮੰਤਰੀ ਬਨਾਉਣ ਲਈ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ ਤੇ ਉਹਨਾਂ ਆਸ ਕੀਤੀ ਕਿ ਜਗਮੀਤ ਸਿੰਘ 2019 ਤੱਕ ਰਾਜਨੀਤੀ ਵਿੱ ਅੱਪਣੀ ਪੁਜੀਸ਼ਨ ਹੋਰ ਮਜਬੂਤ ਤੇ ਵਿਸ਼ਵਾਸ਼ਯੋਗ ਬਣਾਉਣਗੇ ਤੇ ਭੱਵਿਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਦਰਜ ਕਰਕੇ ਪੂਰੇ ਵਿਸ਼ਵ ਵਿੱਚ ਸਿੱਖ ਪੰਥ ਦਾ ਨਾਣ ਵਧਾਉਣਗੇ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media