ਸੁਜਾਨਪੁਰ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਅੱਜ ਚਿੰਤਪੁਰਨੀ ਮੈਡੀਕਲ ਕਾਲਜ਼ ਦੇ 150 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਉਨਾਂ ਦੇ ਦੁਖ ਸੁਣੇ।ਮੋਹਿੰਦਰਾ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਕਿਸੇ ਵੀ ਤਰੀਕੇ ਨਾਲ ਉਨਾਂ ਦਾ ਭਵਿੱਖ ਖਰਾਬ ਨਾ ਹੋਵੇ ਤੇ ਉਨਾਂ ਪੂਰੀ ਤਰਾਂ ਅਡਜਸਟਮੈਂਟ ਹੋਵੇ।ਯਾਦ ਰਹੇ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸਵਰਨ ਸਲਾਰੀਆ ਦੇ ਇਸ ਚਿੰਤਪੁਰਨੀ ਮੈਡੀਕਲ ਕਾਲਜ ਦੀ ਮਾਨਤਾ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ ਸੀ।ਇਸ ਨਾਲ ਕਰੀਬ 250 ਵਿਦਿਆਰਥੀਆਂ ਦੀ ਪੜਾਈ ’ਤੇ ਸਿੱਧਾ ਅਸਰ ਪਿਆ ਹੈ।
ਅੱਜ ਉਨਾਂ ਦੇ ਮਾਪੇ ਇਸ ਸਿਲਸਿਲੇ ’ਚ ਮੋਹਿੰਦਰਾ ਨਾਲ ਮਿਲੇ ਤੇ ਦੱਸਿਆ ਕਿ ਕਿਸ ਤਰਾਂ ਨਾਲ ਉਨਾਂ ਦੇ ਭਵਿੱਖ ਨਾਲ ਭਾਜਪਾ ਉਮੀਦਵਾਰ ਸਲਾਰੀਆ ਨੇ ਖਿਲਵਾੜ ਕੀਤਾ ਹੈ।ਇਸ ਦੌਰਾਨ ਪਰਮਜੀਤ ਸਿੰਘ, ਰਮਨ ਸਿੰਘ, ਅਜੈ ਕੱਕੜ, ਵਿਨੈ ਮਹਾਜਨ, ਜਗਜੀਤ ਸਿੰਘ, ਗੁਰਚਰਨ ਸਿੰਘ, ਅਵਿਨਾਸ਼ ਪਰਾਸ਼ਰ ਸਮੇਤ ਕਈ ਮਾਪੇ ਮੌਜ਼ੂਦ ਰਹੇ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media