ਆਸਟਰੇਲੀਆ (ਬ੍ਰਿਸਬੇਨ) 5 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਬ੍ਰਿਸਬੇਨ ਸ਼ਹਿਰ ਦੇ ਨਾਮਵਰ ਮਾਈਗਰੇਸ਼ਨ ਮਾਹਿਰ, ਫਾਈਵ ਵਾਟਰ ਕੰਪਨੀ ਦੇ
ਡਾਇਰੈਕਟਰ ਅਤੇ ਉਘੇ ਸਮਾਜ ਸੇਵੀ ਜਸਪਾਲ ਸਿੰਘ ਸੰਧੂ ਨੂੰ ਉਸ ਸਮੇਂ ਬਹੁਤ ਗਹਿਰਾ ਸਦਮਾ ਲੱੱਗਾ, ਜਦੋਂ ਭਾਰਤ ਤੋਂ ਆਸਟਰੇਲੀਆ `ਚ ਪਰਿਵਾਰ ਨੂੰ ਮਿਲਣ ਆਈ ਉਨ੍ਹਾਂ ਦੀ ਧਰਮ-ਪਤਨੀ ਕਮਨ ਸੰਧੂ ਡਾਇਰੈਕਟਰ ਗਰਿਫ਼ਨ ਕਾਲਜ ਦੇ ਮਾਤਾ ਅਤੇ ਉਨਾਂ ਦੀ ਸੱਸ ਸ੍ਰੀਮਤੀ ਗੁਰਪ੍ਰੀਤ ਕੌਰ ਦਾ ਦਿਹਾਂਤ ਹੋ ਗਿਆ।ਸ੍ਰੀਮਤੀ ਗੁਰਪ੍ਰੀਤ ਕੌਰ ਜੋ ਕਿ 50 ਸਾਲ ਦੇ ਸਨ।ਉਹ ਤੰਦਰੁਸਤ ਸਿਹਤ ਦੇ ਮਾਲਕ ਸਨ, ਪਰ ਬੀਤੇ ਦਿਨੀਂ ਉਨ੍ਹਾਂ ਨੂੰ `ਬਰੇਨ ਸਟਰੌਕ` ਹੋਣ `ਤੇ ਉਨ੍ਹਾਂ ਨੂੰ ਸ਼ਹਿਰ ਦੇ ਪੀ.ਏ ਹਸਪਤਾਲ ਵਿਚ ਲਿਜਾਇਆ ਗਿਆ ਸੀ।ਉਹ ਤਕਰੀਬਨ ਤਿੰਨ ਹਫ਼ਤੇ ਤੋਂ ਬੇਹੋਸ਼ੀ ਦੀ ਹਾਲਤ ਵਿਚ ਸਨ, ਪਰ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।ਡਾਕਟਰਾਂ ਦੀਆਂ ਤਮਾਮ ਕੋਸਿ਼ਿਸ਼ਾਂ ਦੇ ਬਾਵਜੂਦ ਵੀ ਸ੍ਰੀਮਤੀ ਗੁਰਪ੍ਰੀਤ ਕੌਰ ਮਿਤੀ 27 ਸਤੰਬਰ ਨੂੰ ਹਸਪਤਾਲ ਦੇ ਅਪਾਤਕਾਲੀਨ ਵਿਭਾਗ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।ਉਹ ਆਪਣੇ ਪਿਛੇ ਬੇਟੀ ਕਮਨ ਸੰਧੂ, ਬੇਟਾ ਗੁਰਮੋਹਨ ਸਿੰਘ ਸੰਨੀ ਬਰਾੜ ਅਤੇ ਪਤੀ ਜਗਤਾਰ ਸਿੰਘ ਬਰਾੜ ਨੂੰ ਛਡ ਗਏ ਹਨ।ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੰਜਾਬ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਮਹਾਂਬੱਧਰ ਜਿਲਾ ਮੁਕਤਸਰ ਸਾਹਿਬ ਵਿਖੇ ਲਿਜਾਣ ਸੰਬੰਧੀ ਵਿਭਾਗੀ ਕਾਰਵਾਈ ਨੂੰ ਤਾਮੀਲ ਕਰਦਿਆਂ ਮਨਜੀਤ ਬੋਪਾਰਾਏ, ਨਵੀਨ ਬਾਂਸਲ ਅਤੇ ਸਰਬਜੀਤ ਸੋਹੀ ਆਦਿਕ ਕਰੀਬੀਆਂ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਸੂਚਨਾ ਅਨੁਸਾਰ ਸ੍ਰੀਮਤੀ ਗੁਰਪ੍ਰੀਤ ਕੌਰ ਦਾ ਦਾਹ ਸੰਸਕਾਰ ਅੱਜ 4 ਅਕਤੂਬਰ ਨੂੰ ਪਿੰਡ ਮਹਾਂਬਧਰ ਵਿਖੇ ਸ਼ਾਮ ਦੇ ਸਮੇਂ ਹੋਇਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media