Monday, July 6, 2026

ਇੰਟਰ ਸਕੂਲ ਖੋ-ਖੋ ਦੇ ਦੋਵਾਂ ਵਰਗਾਂ `ਚ ਭਗਤ ਪੂਰਨ ਸਿੰਘ ਸਕੂਲ ਚੈਂਪੀਅਨ

ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆ ਵਿਖੇ ਲੜਕੀਆ ਦੇ PPN0510201727ਅੰਡਰ-14 ਤੇ ਅੰਡਰ-17 ਸਾਲ ਉਮਰ ਵਰਗ ਦੇ ਦੋ ਦਿਨਾਂ ਇੰਟਰ ਸਕੂਲ ਖੋ-ਖੋ ਮੁਕਾਬਲੇ ਸੰਪੰਨ ਹੋ ਗਏ।ਸਕੂਲ ਦੇ ਖੇਡ ਤੇ ਸਭਿਆਚਾਰ ਵਿੰਗ ਦੀ ਇੰਚਾਰਜ ਮੈਡਮ ਰਵਿੰਦਰ ਕੌਰ ਦੀ ਅਗਵਾਈ ਤੇ ਖੋ-ਖੋ ਫੈਡਰੇਸ਼ਨ ਆੱਫ ਇੰਡੀਆ ਦੇ ਕੋਚ ਰਾਜ ਕੁਮਾਰ ਸੁਰਯਾਵੰਸ਼ੀ ਦੀ ਦੇਖਰੇਖ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆ ਦੇ ਵਿਚ ਸ਼ਹਿਰੀ ਤੇ ਦਿਹਾਤੀ ਖੇਤਰ ਦੀਆਂ ਸੈਂਕੜੇ ਖਿਡਾਰਨਾਂ ਨੇ ਹਿੱਸਾ ਲਿਆ। ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭ ਆਰੰਭ ਪ੍ਰਿੰਸੀਪਲ ਜੁਗਿੰਦਰ ਕੌਰ ਸ਼ਿੰਗਾਰੀ ਨੇ ਕੀਤਾ ਤੇ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਜਨਮਦਾਤਾ ਖੋ-ਖੋ ਹੈ।ਇਸ ਲਈ ਇਸ ਨੂੰ ਵਿਰਾਸਤੀ ਖੇਡ ਦੇ ਤੋਰ ਤੇ ਜਾਣਿਆ ਜਾਣਾ ਤੇ ਖੇਡਿਆ ਜਾਣਾ ਹਰੇਕ ਖਿਡਾਰੀ ਦਾ ਫਰਜ ਹੈਉਨ੍ਹਾ ਕਿਹਾ ਕਿ ਮਨ ਨੂੰ ਬੜੀ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ ਜਦ ਧੀਆਂ ਇਸ ਖੇਡ ਨੂੰ ਖੇਡਣ ਲਈ ਡਾਰਾਂ ਬਣ ਬਣ ਕੇ ਉਨ੍ਹਾਂ ਦੇ ਸਕੂਲ ਦੇ ਵਿਹੜੇ ਵਿਚ ਆਉਂਦੀਆਂ ਹਨ।
ਇਸ ਦੋਰਾਨ ਅੰਡਰ-14 ਸਾਲ ਉਮਰ ਵਰਗ ਵਿਚ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਵਾਲਾ ਪਹਿਲੇ, ਕਲਗੀਧਰ ਪਬਲਿਕ ਸਕੂਲ ਭਲਾ ਪਿੰਡ ਦੂਜੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਖੈਰਾਬਾਦ ਤੀਜੇ ਸਥਾਨ ਤੇ ਰਿਹਾ ਤੇ ਅੰਡਰ-17 ਸਾਲ ਉਮਰ ਵਰਗ ਵਿਚ ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਵਾਲਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦੂਜੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ ਤੀਜੇ ਸਥਾਨ ਤੇ ਰਹੇ।ਇਸ ਮੋਕੇ ਪ੍ਰਿੰਸੀਪਲ ਇੰਦਰਜੀਤ ਸਿੰਘ, ਕੋਚ ਮਨੀਸ਼ ਕੁਮਾਰ, ਡੀਪੀਈ ਜਸਬੀਰ ਸਿੰਘ, ਪੀਟੀਆਈ ਜੁਗਿੰਦਰਪਾਲ ਸ਼ਰਮਾ, ਕੋਚ ਪੰਕਜ ਡੋਗਰਾ, ਕੋਚ ਸੰਜੂ ਪਾਸੀ, ਕੋਚ ਨਰਿੰਦਰ ਸਿੰਘ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply