ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਕਰੀਬ ਬੀਤੇ ਤਿੰਨ ਦਹਾਕਿਆਂ ਤੋਂ ਐਸ.ਸੀ/ ਬੀ.ਸੀ ਅਧਿਆਪਿਕਾਂ ਦੇ ਕਲਿਆਣ ਵਿਚ ਲੱਗੀ ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ ਦੇ ਸਮੂਹਿਕ ਆਹੁਦੇਦਾਰਾਂ ਤੇ ਮੈਂਬਰਾਂ ਦੇ ਵਲੋਂ ਸਰਬ ਸੰਮਤੀ ਨਾਲ ਅਧਿਆਪਕ ਧੰਨਾ ਸਿੰਘ (ਲੈਕਚਰਾਰ) ਨੂੰ ਪ੍ਰਧਾਨ ਚਣਿਆ ਗਿਆ ਹੈ। ਧੰਨਾ ਸਿੰਘ ਪ੍ਰਧਾਨ ਬਲਕਾਰ ਸਿੰਘ ਸਫਰੀ ਦੀ ਜਗ੍ਹਾ ਲੈਣਗੇ।ਇਸ ਸਬੰਧੀ ਫਾਊਂਡਰ ਕਰਨਰਾਜ ਸਿੰਘ ਗਿੱਲ ਦੇ ਵਲੋਂ ਸੰਸਥਾ ਦੀ ਕੀਤੀ ਗਈ ਅਹਿਮ ਮੀਟਿੰਗ ਦੋਰਾਨ ਨਵਨਿਯੁੱਕਤ ਪ੍ਰਧਾਨ ਧੰਨਾ ਸਿੰਘ ਵਲੋਂ ਬੀਤੇ ਸਮੇਂ ਦੋਰਾਨ ਪਾਏ ਗਏ ਅਹਿਮ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਫਾਊਂਡਰ ਕਰਨਰਾਜ ਸਿੰਘ ਗਿੱਲ ਨੇ ਦੱਸਿਆ ਕਿ ਪ੍ਰਧਾਨ ਧੰਨਾ ਸਿੰਘ ਨੋਜਵਾਨ ਆਗੂ ਹਨ, ਤੇ ਹਰੇਕ ਵਰਗ ਦੀ ਨਬਜ ਪਛਾਣਨ ਦੀ ਮੁਹਾਰਤ ਰੱਖਦੇ ਹਨ।ਵੱਖ-ਵੱਖ ਖੇਤਰਾਂ ਵਿਚ ਪਾਏ ਗਏ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਨਜਰਅੰਦਾਜ਼ ਨਹੀ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦੀ ਸੰਸਥਾ ਨੂੰ ਬਹੁਤ ਲੋੜ ਹੈ, ਇਹੋ ਕਾਰਨ ਹੈ ਕਿ ਉਨ੍ਹਾ ਨੂੰ ਪ੍ਰਧਾਨਗੀ ਆਹੁਦੇ ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ।
ਨਵਨਿਯੁੱਕਤ ਪ੍ਰਧਾਨ ਧੰਨਾ ਸਿੰਘ ਨੇ ਕਿਹਾ ਕਿ ਐਸ.ਸੀ/ ਬੀਸੀ ਅਧਿਆਪਕ ਯੂਨੀਅਨ ਨੇ ਜਿਸ ਭਰੋਸੇ `ਤੇ ਉਮੀਦ ਨਾਲ ਉਨ੍ਹਾ ਨੂੰ ਇਹ ਮਾਣ ਬਖਸ਼ਿਆ ਹੈ, ਉਹ ਇਸ ਦੀਆਂ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨੂੰ ਅੱਗੇ ਵਧਾਉਣ ਅਤੇ ਸੰਸਥਾ ਦੇ ਆਹੁਦੇਦਾਰਾਂ ਤੇ ਮੈਂਬਰਾਂ ਦੀ ਭਲਾਈ ਲਈ ਦਿਨ ਰਾਤ ਕਰੜੀ ਮਿਹਨਤ ਕਰਨਗੇ ਅਤੇ ਸੰਸਥਾ ਦੀ ਮਜਬੂਤੀ ਲਈ ਤਨ, ਮਨ, ਧੰਨ ਦਾ ਸਹਿਯੋਗ ਦੇਣਗੇ।ਦੱਸਣਯੋਗ ਹੈ ਕਿ ਪ੍ਰਧਾਨ ਧੰਨਾ ਸਿੰਘ ਨੇ ਹਲਕੀ ਉਮਰੇ ਹੀ ਵਿਦਿਅਕ, ਸਮਾਜਿਕ, ਖੇਡ, ਧਾਰਮਿਕ ਆਦਿ ਖੇਤਰਾਂ ਵਿਚ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ।ਇਸ ਮੋਕੇ ਬਾਮ ਸੇਫ ਦੇ ਜਿਲਾ ਪ੍ਰਧਾਨ ਚੰਚਲ ਸਿੰਘ, ਸੰਸਥਾਪਕ ਕੇਐਸਗਿੱਲ, ਕਾਬਲ ਸਿੰਘ ਗਿੱਲ, ਦਰਸ਼ਨ ਲਾਲ, ਜੋਗਾ ਸਿੰਘ, ਵਰਿੰਦਰ ਸਿੰਘ, ਆਦਿ ਵਲੋਂ ਪ੍ਰਧਾਨ ਧੰਨਾ ਸਿੰਘ ਨੂੰ ਸਨਮਾਨਤ ਕੀਤਾ ਗਿਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …