ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜੀ.ਟੀ ਰੋਡ ’ਤੇ ਸਥਿਤ ਨਿਊ ਅੰਮ੍ਰਿਤਸਰ ਵਿਖੇ ਨਿਊ ਅੰਮ੍ਰਿਤਸਰ ਸੀਨੀਅਰ ਸਿਟੀਜਨ
ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਕੋਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪੁੱਜੇ ਨਿਊ ਅੰਮ੍ਰਿਤਸਰ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਸੁਲਤਾਨਵਿੰਡ, ਹਰਜਿੰਦਰ ਸਿੰਘ ਜੋੜੀਆ, ਜਸਪਾਲ ਸਿੰਘ ਨਾਗੀ ਨੂੰ ਸੀਨੀਅਰ ਸਿਟੀਜਨਾਂ ਵਲੋਂ ਸਨਮਾਨਿਤ ਕੀਤਾ ਗਿਆ।ਸੁਸਾਇਟੀ ਦੇ ਪ੍ਰਧਾਨ ਬੇਅੰਤਬੀਰ ਸਿੰਘ ਭੁੱਲਰ ਨੇ ਕਿਹਾ ਕਿ ਸੀਨੀਅਰ ਸਿਟੀਜਨਾਂ ਨੇ ਕਵਿਤਾ, ਕਹਾਣੀਆਂ ਅਤੇ ਜੀਵਨ ਦੇ ਹੰਢਾਏ ਖੱਟੇ-ਮਿੱਠੇ ਤਜ਼ੱਰਬੇ ਤੇ ਯਾਦਾਂ ਸਾਂਝੀਆਂ ਕੀਤੀਆਂ।ਉੁਨ੍ਹਾਂ ਦੱਸਿਆ ਕਿ ਇਸ ਸੰਸਥਾ ਵੱਲੋਂ ਇਲਾਕੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਵਲੈਤੀ ਰਾਮ, ਕਰਨੈਲ ਸਿੰਘ ਖਹਿਰਾ, ਜਗਮੋਹਨ ਸਿੰਘ ਮਾਰਸ਼ਲ, ਅਮਰਜੀਤ ਸਿੰਘ ਭੱਲਾ, ਪੀ.ਐਨ ਸ਼ਰਮਾ, ਰਜਿੰਦਰ ਸਿੰਘ, ਮਹਿੰਦਰ ਸਿੰਘ ਭਾਟੀਆ, ਅਸ਼ੋਕ ਮਹਾਜਨ, ਸੁਭਾਸ਼ ਸਿੰਘ, ਦੀਪਕ ਚਤਰਥ, ਲਖਬੀਰ ਸਿੰਘ ਚੌਹਾਨ, ਗੁਰਿੰਦਰ ਸਿੰਘ ਬਿੱਟੂ ਅਤੇ ਹੋਰ ਬਜ਼ੁਰਗ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media