ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਅੰਦਰ ਅਗਰ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਨਿਕਾਸੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਉਹ
ਇਸ ਦੀ ਸ਼ਿਕਾਇਤ ਆਨਲਾਈਨ ਪੀਬੀ-ਗ੍ਰਾਮਸ (2-7) ਪੋਰਟਲ ’ਤੇ ਦਰਜ ਕਰਵਾ ਸਕਦਾ ਹੈ।ਇਹ ਜਾਣਕਾਰੀ ਸ੍ਰੀਮਤੀ ਨੀਲਿਮਾ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।
ਉਨਾਂ ਦੱਸਿਆ ਕਿ ਡਾਇਰੈਕਟਰ ਮਾਈਨਿੰਗ ਪੰਜਾਬ ਚੰਡੀਗੜ ਵੱਲੋਂ ਪਿਛਲੇ ਦਿਨਾਂ ਦੇ ਦੋਰਾਨ ਸਟੇਟ ਮਿਨਰਲ ਫਾਓੂਂਡੇਸ਼ਨ (6) ਵੱਲੋਂ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਨ ਦੇ ਲਈ ਵਿਸ਼ੇਸ ਹਦਾਇਤਾਂ ਦਿੱਤੀਆਂ ਗਈਆਂ ਹਨ।ਉਨਾਂ ਦੱਸਿਆ ਕਿ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਲਈ ਹੀ ਜਿਥੇ ਪੰਜਾਬ ਵਿੱਚ ਆਨ ਲਾਈਨ ਪੀਬੀ-ਗ੍ਰਾਮਸ (2-7) ਪੋਰਟਲ ਸੇਵਾ ਸੁਰੂ ਕੀਤੀ ਗਈ ਹੈ ਇਸ ਦੇ ਨਾਲ ਹੀ ਜਿਲਾ ਪ੍ਰਸ਼ਾਸਨ ਵੱਲੋਂ ਜਿਲੇ ਅੰਦਰ ਜਿਲਾ ਮਾਈਨਿੰਗ ਹੈਲਪਲਾਈਨ ਨੰਬਰ 01870-257077 ਦੀ ਸੁਵਿਧਾ ਸੁਰੂ ਕੀਤੀ ਗਈ ਹੈ, ਜਿਸ ਤੇ ਹੋ ਰਹੀ ਗੈਰ ਕਾਨੂੰਨੀ ਨਿਕਾਸੀ ਦੀ ਸੂਚਨਾਂ ਦਿੱਤੀ ਜਾ ਸਕਦੀ ਹੈ।ਇਸ ਦੇ ਨਾਲ ਹੀ ਗੈਰ ਕਾਨੂੰਨੀ ਨਿਕਾਸੀ ਸੰਬੰਧੀ ਸੂਚਨਾ ਈ ਮੇਲ ਆਈ.ਡੀ `ਤੇ ਲਿਖਿਤ ਰੂਪ ਵਿੱਚ ਜਾਂ ਫਿਰ ਏ.ਡੀ.ਸੀ ਕਮ ਨੋਡਲ ਅਫਸਰ ਮਾਈਨਿੰਗ ਦੇ ਮੋਬਾਇਲ ਨੰਬਰ 90237-00015 ਤੇ ਵੀ ਦਰਜ ਕਰਵਾਈ ਜਾ ਸਕਦੀ ਹੈ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media