ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਾਲਮਿਕ ਮੰਦਰ ਵੈਲਫੇਅਰ ਸੁਸਾਇਟੀ ਵੱਲੋਂ ਸਥਾਨਕ ਗਊਸ਼ਲਾ ਰੋਡ ਤੇ ਸਥਿਤ ਵਾਲਮਿਕ ਮੰਦਰ
ਵਿਚ ਮਹਾਰਿਸ਼ੀ ਵਾਲਮਿਕ ਦੇ ਪ੍ਰਗਟ ਦਿਵਸ ਮੌਕੇ ਰਾਤ ਸੋਨੂੰ ਮਹੰਤ ਦੀ ਅਗਵਾਈ ਵਿਚ ਸਤਸੰਗ ਦਾ ਅਯੋਜਨ ਕੀਤਾ ਗਿਆ, ਜਿਸ ਦੌਰਾਨ ਦੇਰ ਰਾਤ ਤੱਕ ਗੁਰੂ ਵਚਨਾਂ ਦਾ ਪ੍ਰੋਗਰਾਮ ਚੱਲਦਾ ਰਿਹਾ।ਇਸ ਤੋਂ ਪਹਿਲਾਂ ਦਿਨ ਦੇ ਸਮੇਂ ਫਾਜ਼ਿਲਕਾ ਦੇ ਵਿਧਾਹਿਕ ਦਵਿੰਦਰ ਸਿੰਘ ਘੁਬਾਇਆ ਦੇ ਭਰਾ ਵਰਿੰਦਰ ਸਿੰਘ ਘੁਬਾਇਆ ਨੇ ਮੰਦਰ ਵਿਚ ਝੰਡੇ ਦੀ ਰਸਮ ਅਦਾ ਕੀਤੀ। ਪ੍ਰੋਗਰਾਮ ਵਿਚ ਸਮਾਜ ਸੇਵੀ ਦਵਿੰਦਰ ਸਚਦੇਵਾ, ਸੋਨੂੰ ਅਹੂਜਾ ਅਤੇ ਪਵਨ ਵਰਮਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।ਬੁਲਾਰਿਆਂ ਨੇ ਮਹਾਰਿਸ਼ੀ ਵਾਲਮਿਕ ਜੀ ਦੀਆਂ ਸਿਖਿਆਵਾਂ ਦਾ ਵਰਨਣ ਕੀਤਾ । ਪ੍ਰੋਗਰਾਮ ਵਿਚ ਸੁਸਾਇਟੀ ਦੇ ਚੇਅਰਮੈਨ ਹਰਦਿਆਲ ਚੰਦ ਲੋਹਾਟ, ਪ੍ਰਧਾਨ ਜਗਦੀਸ਼ ਚੰਦਰ ਲੋਹਾਟ, ਹਜ਼ਾਰੀ ਲਾਲ ਸਾਰਸਰ ਮੀਤ ਪ੍ਰਧਾਨ, ਦੋਲਤ ਰਾਮ ਉਜੀਨਵਾਲ ਜਨਰਲ ਸਕੱਤਰ, ਰਮੇਸ਼ ਸੰਗੇਲੀਆ ਖਜ਼ਾਨਚੀ, ਰਕੇਸ਼ ਸਾਰਸਰ ਸਕੱਤਰ, ਰਮੇਸ਼ ਰੇਵਾੜੀਆ, ਰਮੇਸ਼ ਚੰਡਾਲੀਆ ਅਤੇ ਹੋਰਨਾਂ ਨੇ ਸਹਿਯੋਗ ਕੀਤਾ।ਪ੍ਰੋਗਰਾਮ ਵਿਚ ਆਤਮ ਵੱਲਭ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਭਗਵਾਨ ਵਾਲਮਿਕ ਜੀ ਦਾ ਗੁਣਗਾਨ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media