ਫਾਜ਼ਿਲਕਾ, 6 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਵੈਲਫੇਅਰ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵੱਲੋਂ ਅੱਜ ਪਿੰਡ
ਕਰਨੀਖੇੜਾ ਦੇ ਸਰਕਾਰੀ ਹਸਪਤਾਲ ਵਿਚ ਸਮਾਇਲ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ, ਜਿਸ ਵਿਚ 45 ਯੂਨਿਟ ਖੂਨਦਾਨ ਕੀਤਾ ਗਿਆ।ਕੈਂਪ ਵਿਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਸੀਜੇਐਮ ਕੇ.ਕੇ ਬਾਂਸਲ ਅਤੇ ਪੀ.ਐਲ ਵੀ ਮੈਂਬਰ ਰਾਜੇਸ਼ ਠੁਕਰਾਲ ਹਾਜ਼ਰ ਸਨ।
ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਬਲੱਡ ਕੈਂਪ ਇੰਚਾਰਜ਼ ਰਾਜੀਵ ਕੁੱਕੜੇਜਾ ਨੇ ਦੱਸਿਆ ਕਿ ਪਿੰਡ ਪਿੰਡ ਵਿਚ ਖੂਨਦਾਨ ਜਾਗਰੂਕਤਾ ਅਭਿਆਨ ਦੇ ਤਹਿਤ ਸੰਸਕਾ ਵੱਲੌਂ ਇਸ ਸਾਲ ਦਾ 17ਵਾਂ ਕੈਂਪ ਲਗਾਇਆ ਗਿਆ।ਪਿੰਡ ਦੇ ਸਰਕਾਰੀ ਹਸਪਤਾਲ ਵਿਚ ਤੈਨਾਤ ਫਾਰਮਾਸਿਸਟ ਚੁਨੀ ਲਾਲ, ਸਿਮਰਜੀਤ ਕੌਰ ਅਤੇ ਵੱਲੋਂ ਖੂਨਦਾਨ ਕੈਂਪ ਦੀ ਪ੍ਰਬੰਧ ਕਰਨ ਵਿਚ ਪੂਰਾ ਸਹਿਯੋਗ ਕੀਤਾ। ਪਿੰਡ ਦੇ ਲੋਕਾਂ ਵੱਲੋਂ ਖੂਨਦਾਨ ਕੈਂਪ ਵਿਚ ਬੜੇ ਉਤਸਾਹ ਨਾਲ ਆ ਕੇ ਖੂਨਦਾਨ ਕੀਤਾ। ਪਿੰਡ ਵਾਸੀਆਂ ਵੱਲੋਂ ਸੰਸਥਾ ਨੂੰ ਅਪੀਲ ਕੀਤੀ ਕਿ ਹਰ ਤਿੰਨ ਮਹੀਨਿਆਂ ਬਾਅਦ ਇਸ ਤਰਾਂ ਪਿੰਡ ਵਿਚ ਕੈਂਪ ਦਾ ਅਯੋਜਨ ਕੀਤਾ ਜਾਵੇ।ਸੰਸਥਾ ਦੇ ਮੈਂਬਰ ਸੋਨੂੰ ਨਰਿੰਦਰ, ਮਾਨਿਕ ਡੋਡਾ, ਨੀਰਜ਼ ਖੋਸਲਾ, ਸ਼ੁਭਮ ਧੂੜੀਆ ਨੇ ਵੀ ਖਨਦਾਨ ਕੀਤਾ।ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ਰੰਸੀਪਲ ਪ੍ਰਦੀਪ ਸਿਡਾਨਾ, ਗੁਰਮੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਕੈਂਪ ਵਿਚ ਆ ਕੇ ਖੂਨਦਾਨੀਆਂ ਦਾ ਉਤਸਾਹ ਵਧਾਇਆ ਅਤੇ ਉਨਾਂ ਨੂੰ ਸੰਸਥਾ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।
ਕੈਂਪ ਵਿਚ ਸਿਵਲ ਹਸਪਤਾਲ ਫਾਜ਼ਿਲਕਾ ਦੇ ਡਾ. ਅਮਿਤ ਜਸੂਜਾ, ਬ੍ਰੋਡਰਿਕ ਜੇਮਸ, ਰਜਨੀਸ਼ ਚਲਾਨਾ, ਅਮਨ ਕਾਲੜਾ, ਰਣਜੀਤ ਸਿੰਘ, ਜੇ.ਟੀ.ਬੀ ਖਾਲਸਾ ਕਾਲਜ ਮਲੋਟ ਵੱਲੋਂ ਮੋਹਿਤ, ਵੈਭਵ ਅਤੇ ਐਬੂਲੈਂਸ ਡਰਾਇਵਰ ਕੁਲਦੀਪ ਸੋਢੀ, ਸਮਾਇਲ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਮੈਂਬਰ ਅਮਨਦੀਪ ਕੁੱਕੜ, ਮਬੋਹੜ ਸਿੰਘ, ਪ੍ਰਵੀਨ ਕੁਮਾਰ, ਲਾਧੂ ਰਾਮ, ਮਨੋਹਰ ਲਾਲ, ਸੁਰਿੰਦਰ ਕੁਮਾਰ ਨੇ ਕੈਂਪ ਵਿਚ ਸਹਿਯੋਗ ਕੀਤਾ।
ਵਰਣਨਯੋਗ ਹੈ ਕਿ ਸੰਸਥਾ ਵੱਲੌਂ ਇਸ ਸਾਲ ਹੁਣ ਤੱਕ 1680 ਯੂਨਿਟ ਖੂਨਦਾਨ ਕੀਤਾ ਜਾ ਚੁੱਕਿਆ ਹੈ ਅਤੇ ਸੰਸਥਾ ਦੇ ਮੈਂਬਰ ਸਮੇਂ ਸਮੇਂ ਤੇ ਖੂਨਦਾਨ ਲਈ ਤਿਆਰ ਰਹਿੰਦੇ ਹਨ। ਇਸ ਲੜੀ ਦੇ ਤਹਿਤ ਅਗਲਾ ਕੈਂਪ 14 ਅਕਤੂਬਰ ਨੂੰ ਗਰੀਬ ਚੰਦ ਘਰਮਸ਼ਾਲਾ ਫਾਜ਼ਿਲਕਾ ਡਰੀਮਜ਼ ਇੰਸਟੀਚਿਊਟ ਵੱਲੋਂ ਅਤੇ ਰਾਮ ਕ੍ਰਿਪਾ ਸੇਵਾ ਸੰਘ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media