Wednesday, June 24, 2026

ਜੇਤੂ ਖਿਡਾਰੀ ਮੁਹੰਮਦ ਕਾਸਿਫ ਦਾ ਸਕੂਲ ਪਹੁੰਚਣ `ਤੇ ਸਵਾਗਤ

PPN0610201707ਮਾਲੇਰਕੋਟਲਾ, 6 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਅੰਡਰ-19 ਵਰਗ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਥਾਨਕ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀ ਮੁਹੰਮਦ ਕਾਸਿਫ ਪੁੱਤਰ ਮੁਹੰਮਦ ਯਾਕੂਬ ਦਾ ਸਕੂਲ ਪਹੁੰਚਣ `ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਮੁੱਖੀ ਮੁਹੰਮਦ ਰਫੀਕ ਥਿੰਦ ਤੇ ਖੇਡਾਂ ਦੇ ਇੰਚਾਰਜ ਪੀ.ਟੀ.ਆਈ ਮੈਡਮ ਸ਼ਕੂਰਾਂ ਬੇਗਮ ਨੇ ਜੇਤੂ ਖਿਡਾਰੀ ਦਾ ਸਵੇਰ ਦੀ ਸਭਾ ‘ਚ ਸਕੂਲ ਵੱਲੋਂ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਮੁੱਖੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪੋ ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣੀ ਮੰਜ਼ਲ ਵੱਲ ਵੱਧਣਾ ਚਾਹੀਦਾ ਹੈ।ਇਸ ਨਾਲ ਅਸੀਂ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਦੇ ਹਾਂ।ਇਸ ਮੌਕੇ ਡਾ. ਸਲੀਮ ਜੁਬੇਰੀ, ਸ਼੍ਰੀਮਤੀ ਸਤਵਿੰਦਰ ਕੌਰ, ਰੁਬੀਨਾ ਖਾਨਮ, ਕਿਰਨ ਰਾਣੀ, ਵਿਜੈ ਕਰਨ ਸਿੰਘ, ਮੁਹੰਮਦ ਸਾਬਰ, ਮਾਸੂਮ, ਇਰਤਿਕਾ ਨਿਆਜ਼ੀ, ਮੈਡਮ ਸ਼ਮਾਂ ਪ੍ਰਵੀਨ, ਗੁਰਵਿੰਦਰ ਕੌਰ, ਗੋਪੀਕਾ, ਸ਼ਮਸਾਦ, ਸੁਮੰਨਾ, ਪਰਮਜੀਤ ਸ਼ਰਮਾ ਤੇ ਮੀਨਾਕਸ਼ੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply