ਮਾਲੇਰਕੋਟਲਾ, 6 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਜ਼ਿਲ੍ਹਾ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਅੰਡਰ-19 ਵਰਗ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਸਥਾਨਕ ਸਰਕਾਰੀ ਹਾਈ ਸਕੂਲ ਜਮਾਲਪੁਰਾ ਦੇ ਵਿਦਿਆਰਥੀ ਮੁਹੰਮਦ ਕਾਸਿਫ ਪੁੱਤਰ ਮੁਹੰਮਦ ਯਾਕੂਬ ਦਾ ਸਕੂਲ ਪਹੁੰਚਣ `ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਮੁੱਖੀ ਮੁਹੰਮਦ ਰਫੀਕ ਥਿੰਦ ਤੇ ਖੇਡਾਂ ਦੇ ਇੰਚਾਰਜ ਪੀ.ਟੀ.ਆਈ ਮੈਡਮ ਸ਼ਕੂਰਾਂ ਬੇਗਮ ਨੇ ਜੇਤੂ ਖਿਡਾਰੀ ਦਾ ਸਵੇਰ ਦੀ ਸਭਾ ‘ਚ ਸਕੂਲ ਵੱਲੋਂ ਵੀ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਮੁੱਖੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਸ ਵਿਦਿਆਰਥੀ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪੋ ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣੀ ਮੰਜ਼ਲ ਵੱਲ ਵੱਧਣਾ ਚਾਹੀਦਾ ਹੈ।ਇਸ ਨਾਲ ਅਸੀਂ ਆਪਣੇ ਸਕੂਲ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਂ ਵੀ ਰੌਸ਼ਨ ਕਰਦੇ ਹਾਂ।ਇਸ ਮੌਕੇ ਡਾ. ਸਲੀਮ ਜੁਬੇਰੀ, ਸ਼੍ਰੀਮਤੀ ਸਤਵਿੰਦਰ ਕੌਰ, ਰੁਬੀਨਾ ਖਾਨਮ, ਕਿਰਨ ਰਾਣੀ, ਵਿਜੈ ਕਰਨ ਸਿੰਘ, ਮੁਹੰਮਦ ਸਾਬਰ, ਮਾਸੂਮ, ਇਰਤਿਕਾ ਨਿਆਜ਼ੀ, ਮੈਡਮ ਸ਼ਮਾਂ ਪ੍ਰਵੀਨ, ਗੁਰਵਿੰਦਰ ਕੌਰ, ਗੋਪੀਕਾ, ਸ਼ਮਸਾਦ, ਸੁਮੰਨਾ, ਪਰਮਜੀਤ ਸ਼ਰਮਾ ਤੇ ਮੀਨਾਕਸ਼ੀ ਹਾਜ਼ਰ ਸਨ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media