Thursday, March 19, 2026

ਜੀ.ਏ.ਵੀ `ਚ ਮਾਪਿਆਂ ਲਈ ਸੈਮੀਨਾਰ ਦਾ ਅਯੋਜਨ

ਫਾਜ਼ਿਲਕਾ, 8 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਚੁਵਾੜਿਆਂ ਵਾਲੀ ਵਿਚ ਸਥਿਤ ਜੀ.ਏ.ਵੀ ਜੈਨ ਆਦਰਸ਼ PPN0810201701ਵਿਦਿਆਲਯ ਵਿਚ ਮਾਪਿਆਂ ਦੇ ਲਈ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ।ਸੈਮੀਨਾਰ ਵਿਚ ਵਿਦਿਆਲਯ ਦੇ ਪਿ੍ਰੰਸੀਪਲ ਐਸ.ਕੇ ਡੋਗਰਾ ਨੇ ਬੱਚਿਆਂ ਦੇ ਮਾਪਿਆਂ ਨੂੰ ਉਨਾਂ ਦੀ ਬੱਚਿਆਂ ਦੇ ਪ੍ਰਤੀ ਜਿੰਮੇਵਾਰੀ ਪੂਰੀ ਕਰਨ ਸਬੰਧੀ ਕਿਹਾ ਗਿਆ।ਪ੍ਰਿੰਸੀਪਲ ਨੇ ਬੱਚਿਆਂ ਦੇ ਸਰਵਪੱਖੀ ਵਿਕਾਸ ਸਬੰਧੀ ਦੱਸਿਆ ਕਿ ਜਿਵੇਂ ਬੱਚਿਆਂ ਦੀ ਯੂਨੀਫਾਰਮ ਸਾਫ਼ ਹੋਣੀ ਚਾਹੀਦੀ ਹੈ, ਸੰਤੁਲਤ ਖਾਣਾ ਦੇਣਾ ਚਾਹੀਦਾ ਹੈ, ਮਾਪਿਆਂ ਵੱਲੋਂ ਬੱਚਿਆਂ ਦੀ ਸਕੂਲੀ ਡਾਇਰੀ ਚੈਕ ਕਰਨ ਅਤੇ ਬੱਚਿਆਂ ਦੀਆਂ ਗਤੀਵਿਧੀਆਂ ਵਿਚ ਉਨਾਂ ਦੀ ਸਹਾਇਤਾ ਕਰਨ ਲਈ ਉਤਸਾਹਿਤ ਕੀਤਾ।ਇਸ ਦੇ ਨਾਲ ਬੱਚਿਆਂ ਦੀਆਂ ਸਮਸਿਆਵਾਂ ਨੂੰ ਲੈ ਕੇ ਵੀ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਬੱਚੇ ਗਿੱਲੀ ਮਿੱਟੀ ਦੀ ਤਰਾਂ ਹੁੰਦੇ ਹਨ, ਉਨਾਂ ਨੂੰ ਜਿਵੇਂ ਵੀ ਚਾਹੋ ਬਣਾਇਆ ਜਾ ਸਕਦਾ ਹੈ।ਮਾਪਿਆਂ ਨੇ ਇਸ ਉਦਾਹਰਣ ਨੂੰ ਸਮਝਦੇ ਹੋਏ ਭਵਿੱਖ ਵਿਚ ਉਨਾ ਦੇ ਸਰਵਪੱਖੀ ਵਿਕਾਸ ਲਈ ਵਿਦਿਆਲਯ ਦੇ ਨਾਲ ਪੂਰਾ ਸਹਿਯੋਗ ਦੇਣ ਦਾ ਪ੍ਰਣ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply