ਅੰਮਿ੍ਤਸਰ, 10 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲੇ ਦੇ ਸਰਕਾਰੀ ਸਕੂਲਾਂ ਦੇ 10+1 (ਮੈਡੀਕਲ/ਨਾਨ ਮੈਡੀਕਲ) ਕਲਾਸ ਦੇ ਗਰੀਬ ਵਿਦਿਆਰਥੀਆਂ ਨੂੰ ਮੁਫ਼ਤ ਪੀ.ਐਮ.ਟੀ /ਆਈ.ਆਈ.ਟੀ ਦੀ ਕੋਚਿੰਗ ਦਿਵਾਉਣ ਲਈ ਅੱਜ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ ਅੰਮਿ੍ਰਤਸਰ ਵਿਖੇ ਦਾਖਲਾ ਟੈਸਟ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਟੈਸਟ ਵਿਚ ਜਿਲੇ ਭਰ ਦੇ 91 ਹੁਸ਼ਿਆਰ ਵਿਦਿਆਰਥੀਆਂ ਨੇ ਭਾਗ ਲਿਆ।ਉਨਾਂ ਦੱਸਿਆ ਕਿ ਵਿਜ਼ਡਮ ਇੰਸਟੀਚਿਊਟ ਅੰਮਿ੍ਰਤਸਰ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ ਕਿ ਗਰੀਬ ਪਰਿਵਾਰ ਦੇ ਵਿਦਿਆਰਥੀਆਂ ਨੂੰ ਪੀ.ਐਮ.ਟੀ/ਆਈ.ਆਈ.ਟੀ ਦੀ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਬੱਚੇ ਵੀ ਉਚੇਰੀ ਸਿਖਿਆ ਪ੍ਰਾਪਤ ਕਰਕੇ ਆਪਣਾ ਜੀਵਨ ਪੱਧਰ ਉਚਾ ਚੁੱਕ ਸਕਦੇ ਹਨ।
ਇਸ ਟੈਸਟ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ਼੍ਰੀ ਵਿਕਾਸ ਹੀਰਾ ਵੱਲੋਂ ਚੈਕਿੰਗ ਕੀਤੀ ਗਈ।ਉਨਾਂ ਦੱਸਿਆ ਕਿ ਜਿਲੇ ਦੇ ਗਰੀਬ ਪਰਿਵਾਰ ਦੇ ਹੋਣਹਾਰ ਵਿਦਿਆਰਥੀਆਂ ਲਈ ਵਿਜ਼ਡਮ ਇੰਸਟੀਚਿਊਟ ਅੰਮਿ੍ਰਤਸਰ ਵਲੋਂ ਮੁਫ਼ਤ ਕੋਚਿੰਗ ਦਿੱਤੀ ਗਈ ਹੈ।ਜਿਲਾ ਸਿੱਖਿਆ ਅਫਸਰ (ਸੈ:ਸਿ:) ਅੰਮਿ੍ਰਤਸਰ ਸ਼੍ਰੀਮਤੀ ਸੁਨੀਤਾ ਕਿਰਨ, ਡਿਪਟੀ ਡੀ.ਈ.ਓ ਰਜੇਸ਼ ਸ਼ਰਮਾ ਨੇ ਪ੍ਰਬੰਧਾਂ ਦਾ ਜਾਇਜਾ ਲਿਆ।ਜਿਲਾ ਗਾਇਡੈਂਸ ਕੌਂਸਲਰ ਜਸਬੀਰ ਸਿੰਘ ਗਿੱਲ ਨੇ ਟੈਸਟ ਦਾ ਆਯੋਜਨ ਕਰਵਾਇਆ।ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਜੋਗਿੰਦਰ ਕੌਰ ਸ਼ਿਗਾਰੀ ਵੱਲੋਂ ਟੈਸਟ ਨੂੰ ਸੁਚੱਜੇ ਢੰਗ ਨਾਲ ਸਿਰੇ ਚਾੜਨ ਲਈ ਦੇਖ ਰੇਖ ਕੀਤੀ ਗਈ।
ਇਸ ਮੌਕੇ ਤੇ ਸੁਪਰਡੈਂਟ ਕੁਲਦੀਪ ਕੁਮਾਰ (ਲੈਕ: ਕਾਮਰਸ), ਵਿਵੇਕ ਕੁਰਿਸ਼, ਹਰਿੰਦਰ ਸਿੰਘ, ਸ਼੍ਰੀਮਤੀ ਓਮ ਪ੍ਰਭਾ ਅਤੇ ਸ਼੍ਰੀਮਤੀ ਮੋਨਿਕਾ ਨੇ ਇਹ ਡਿਊਟੀ ਬੜੇ ਸੁਚੱਜੇ ਢੰਗ ਨਾਲ ਕੀਤੀ।ਓ.ਐਮ.ਆਰ ਸੀਟਾਂ ਅਤੇ ਪੇਪਰ ਸੈਟਿੰਗ ਦਾ ਪ੍ਰਬੰਧ ਵਿਜ਼ਡਮ ਇੰਸਟੀਚਿਊਟ ਤੋਂ ਪਵਨ ਕੁਮਾਰ ਨੇ ਕੀਤਾ।ਬੱਚਿਆਂ ਨੇ ਟੈਸਟ ਦੇਣ ਵਿਚ ਬੜੀ ਰੁਚੀ ਦਿਖਾਈ ਅਤੇ ਅਨੁਸ਼ਾਸਨ ਵਿਚ ਰਹਿ ਕੇ ਟੈਸਟ ਦਿੱਤਾ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media