Sunday, August 2, 2026

ਮਾਲੇਰਕੋਟਲਾ ਦੇ ਲਿਆਕਤ ਅਲੀ ਦੀ ਸੜਕ ਹਾਦਸੇ ‘ਚ ਮੌਤ

PPN1010201707ਮਾਲੇਰਕੋਟਲਾ, 10 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਪ੍ਰਸਿੱਧ ਸਮਾਜਿਕ ਜਥੇਬੰਦੀ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਦੇ ਸਰਪ੍ਰਸਤ ਹਾਜੀ ਲਿਆਕਤ ਅਲੀ ਅਨਸਾਰੀ (ਫਰੀਦ ਜਿਊਲਰਜ) ਦੀ ਹਰਿਆਣਾ ਦੇ ਸ਼ਹਿਰ ਯਮਨਾ ਨਗਰ ‘ਚ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ।ਉਹ ਆਪਣੇ ਮੋਟਰਸਾਇਕਲ `ਤੇ ਸਵਾਰ ਹੋ ਕੇ ਰੋਹਤਕ ਜਾ ਰਹੇ ਸੀ, ਕਿ ਯਮਨਾ ਨਗਰ ‘ਚ ਉਨ੍ਹਾਂ ਦਾ ਮੋਟਰਸਾਇਕਲ ਦੂਜੇ ਮੋਟਰਸਾਇਕਲ ਨਾਲ ਟਕਰਾ ਗਿਆ, ਜਿਸ ਨਾਲ ਉਹ ਗੰਭੀਰ ਜਖਮੀ ਹੋ ਗਏ, ਜਿਨ੍ਹਾਂ ਨੂੰ ਯਮਨਾ ਨਗਰ ‘ਚ ਸਥਿਤ ਮੋਲਾਨਾ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਠੀਕ ਨਾ ਦੱਸਦੇ ਹੋਏ ਪੀ.ਜੀ.ਆਈ ਰੈਫਰ ਕਰ ਦਿੱਤਾ, ਪਰ ਉਨਾਂ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿੱਤਾ। ਇਸ ਮੰਦਭਾਗੀ ਘਟਨਾ ਨਾਲ ਮਾਲੇਰਕੋਟਲਾ ਸ਼ਹਿਰ ‘ਚ ਸੋਗ ਦੀ ਲਹਿਰ ਦੋੜ ਗਈ।ਹਾਜੀ ਲਿਆਕਤ ਅਲੀ ਅਨਸਾਰੀ ਦੀ ਨਮਾਜ਼-ਏ-ਜਨਾਜਾ ਸ਼ਹਿਰ ਦੇ ਵੱਡੇ ਕਬਰਸਤਾਨ ਛੋਟੀ ਈਦਗਾਹ ਵਿਖੇ ਅਦਾ ਕੀਤੀ ਗਈ, ਜਿਸ ਵਿੱਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ।ਮਰਹੂਮ ਦੀ ਨਮਾਜ਼-ਏ-ਜਨਾਜਾ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ (ਮੁਫਤੀ-ਏ-ਆਜ਼ਮ, ਪੰਜਾਬ) ਨੇ ਅਦਾ ਕਰਵਾਈ।ਮਰਹੂਮ ਬਹੁਤ ਹੀ ਹਰਮਨ ਪਿਆਰੇ ਮਿਲਣਸਾਰ ਤੇ ਸਮਾਜਿਕ ਕੰਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲਾ ਨੌਜਵਾਨ ਸੀ। ਉਨ੍ਹਾਂ ਦੀ ਅਚਾਨਕ ਮੌਤ `ਤੁੇ ਹਮਦਰਦੀ ਤੇ ਪ੍ਰਗਟਾਵਾ ਕਰਨ ਵਾਲਿਆਂ ਦਾ ਉਨ੍ਹਾਂ ਦੀ ਰਿਹਾਇਸ਼ਗਾਹ ਮੁਹੱਲਾ ਬਾਰਾਂਦਰੀ ਵਿਖੇ ਤਾਂਤਾ ਲੱਗਿਆ ਰਿਹਾ। ਮਰਹੂਮ ਦੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੀ ਕੋਈ ਰਸਮ-ਏ-ਕੁੱਲ ਨਹੀਂ ਹੋਵੇਗੀ, ਸਗੋਂ ਤਿੰਨ ਦਿਨ ਉਨ੍ਹਾਂ ਦੀ ਰਿਹਾਇਸ਼ਗਾਹ ਬਾਰਾਂਦਰੀ ਵਿਖੇ ਅਫਸੋਸ ਕੀਤਾ ਜਾਵੇਗਾ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply