ਅੰਗਰੇਜੀ ਵਿਸੇ ਨੂੰ ਪੜਾਊਣ ਦੀਆਂ ਤਕਨੀਕਾਂ ਤੇ ਹੋਈ ਵਿਚਾਰ ਚਰਚਾ

ਬਟਾਲਾ, 18 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦੀ ਮੁਹਾਰਤ ਵਿਚ ਪਰਪੱਕ ਬਣਾਂਉਣ ਦੇ ਟੀਚੇ ਨਾਲ ਬਿ੍ਿਰਟਸ਼ ਕੌਂਸਲ ਵੱਲੋਂ ਰਮਸਾ ਅਧੀਨ ਇੰਨ ਸਰਵਿਸ ਟ੍ਰੇਨਿੰਗ ਸੈਟਰ ਵੇਰਕਾ ਅੰਮ੍ਰਿਤਸਰ ਵਿਖੇ ਅੰਗਰੇਜੀ ਵਿਸੇ ਰਿਸੋਰਸ ਪਰਸਨ ਦਾ ਚਾਰ ਰੋਜਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਪਠਾਨਕੋਟ ਦੇ ਰਿਸੋਰਸ ਪਰਸਨ ਨੇ ਭਾਗ ਲਿਆ। ਪੰਜਾਬ ਇੰਗਲਿਸ ਲੈਗੂਏਜ ਟੀਚਿੰਗ ਇੰਨਸੀਏਟਿਵ (ਪੈਲਟੀ) ਸੈਕੰਡਰੀ ਪ੍ਰੋਜੈਕਟ ਅਧੀਨ ਦੂਜੇਸਾਲ ਦਾ ਪਹਿਲਾ ਬਲਾਕ ਜੁਲਾਈ ਅੱਠ ਤੋ ਗਿਆਰਾਂ ਜੁਲਾਈ ਤੱਕ ਲਗਾਇਆ ਗਿਆ ।ਬ੍ਰਿਟਸ ਕੌਸਲ ਵੱਲੋ ਟ੍ਰੇਨਰ ਮੈਡਮ ਮਰੀਨਲਨੀ ਵੱਲੋ ਇਸ ਸੈਮੀਨਾਰ ਚ ਟ੍ਰੇਨਿੰਗ ਦਿਤੀ ਗਈ। ਇਸ ਵਿਚ ਬੱਚਿਆਂ ਨੂੰ ਕਲਾਸ ਰੂਮ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਜਿੰਨਾ ਕਲਾਸ ਰੂਮ ਡਿਸਪਲੇਅ ਤੇ ਬੋਰਡ ਵਰਕ, ਬੋਰਡ ਪਲਾਨ, ਟੀਚਿੰਗ ਰੀਡਿੰਗ, ਵੇਜ਼ ਆਫ ਰੀਡਿੰਗ, ਮਾਂਈਕਰੋਟੀਚਿੰਗ, ਟੀਚਿੰਗ ਸਪੀਕਿੰਗ, ਟੈਕਨੀਕਜ ਫਾਰ ਟੀਚਿੰਗ ਵਕੈਬਲਰੀ, ਕੰਨਸੈਪਟ ਚੈਕਿੰਗ ਕੁਐਸਚਨਜ਼, ਸੀ ਪੀ ਡੀ ਟਾਸਕ, ਟੀਚਿੰਗ ਰੀਡਿੰਗ ਪ੍ਰੈਕਟਿਸ, ਟੀਚਿੰਗ ਸਪੀਕਿੰਗ ਪ੍ਰੈਟਿਸ, ਦੀ ਟ੍ਰੇਨਿੰਗ ਦਿਤੀ ਗਈ। ਜਿਕਰਯੋਗ ਹੈ ਦੂਜੇ ਬਲਾਕ ਦੀ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਇਹ ਰਿਸੋਰਸ ਪਰਸਨ ਆਪਣੇ ਆਪਣੇ ਜਿਲੇ ਦੇ ਵੱਖ ਵੱਖ ਬਲਾਕਾਂ ਵਿਚ ਸਕੂਲਾਂ ਦੇ ਨੌਵੀ ਦਸਵੀ ਦੀਆਂ ਜਮਾਤਾ ਨੂੰ ਅੰਗਰੇਜੀ ਪੜਾ ਰਹੇ ਅਧਿਆਪਕਾਂ ਦੇ ਸੈਮੀਨਾਰ ਲਗਾਊਣਗੇ ।ਇਸ ਮੌਕੇ ਰਿਸੋਰਸ ਪਰਸਨ ਪ੍ਰੇਮਪਾਲ ਧਾਰੀਵਾਲ, ਨਰਿੰਦਰ ਬਿਸਟ ਅਸਿਸਟੈਂਟ ਡੀ ਆਰ ਪੀ, ਸਿਮਰਤਪਾਲ ਸਿੰਘ ਡੀ ਆਰ ਪੀ, ਸਤਨਾਮ ਸਿੰਘ, ਨਿਧੀ ਸ਼ਰਮਾ, ਰਮਿੰਦਰ ਕੋਰ, ਅਰਵਿੰਦਰ ਕੌਰ, ਵਿਜੈ ਕੁਮਾਰ, ਤਰੁਨ ਸਿੰਘ, ਰੁਪਿੰਦਰਜੀਤ ਧਾਲੀਵਾਲ, ਸਤਪਾਲ ਆਦਿ ਹਾਜਰ ਸਨ।
Punjab Post Daily Online Newspaper & Print Media