Tuesday, October 6, 2026

ਬੱਸ ਹੇਠ ਕੁਚਲੇ ਜਾਣ ‘ਤੇ ਇਕ ਨੌਜਵਾਨ ਦੀ ਮੌਤ

PPN180701

ਅੰਮ੍ਰਿਤਸਰ, 18  ਜੁਲਾਈ ( ਸੁਖਬੀਰ ਸਿੰਘ) – ਸਥਾਨਕ ਜੀ.ਟੀ ਰੋਡ ‘ਤੇ 100  ਫੁੱਟੀ ਸੜਕ ਦੇ ਟੀ-ਪਆਇੰਟ ‘ਤੇ ਅੱਜ ਰਾਤ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਜੋ ਜਾਣ ਦੀ ਖਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਕਪਿਲ ਪੁੱਤਰ ਧਰਮਪਾਲ ਜੋ ਡੇਰਾ ਬਿਆਸ ਵਿਖੇ ਹੀ ਰਹਿੰਦਾ ਸੀ ।ਬੱਸ ਰਾਹੀਂ ਕਿਸੇ ਕੰਮ ਅੰਮ੍ਰਿਤਸਰ ਆ ਰਿਹਾ ਸੀ ਕਿ 100 ਫੁੱਟੀ ਸੜਕ ਦੇ ਜੀ.ਟੀ ਰੋਡ ਦੇ ਟੀ ਪੁਆਇੰਟ ਨੇੜੇ ਬੱਸ ਵਿਚੋਂ ਉਤਰਣ ਲੱਗਿਆਂ ਪੈਰ ਤਿਲਕ ਜਾਣ ਕਰਕੇ ਉਹ ਬੱਸ ਦੇ ਪਹੀਏ ਹੇਠ ਆ ਗਿਆ ਅਤੇ ਸਿਰ ਕੁਚਲੇ ਜਾਣ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ‘ਤੇ ਥਾਣਾ ਬੀ।ਡਵੀਜਨ ਤੋਂ ਮੋਕੇ ‘ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ ਕਬਜੇ ਵਿੱਚ ਲੈ ਕੇ ਕਾਰਵਾਈ  ਅਰੰਭ ਦਿੱਤੀ ਹੈ। ਇਸ ਮੌਕੇ ਥਾਣਾ ਬੀ-ਡਵੀਜਨ ਦੇ ਏ.ਐਸ.ਆਈ ਲਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿਆਰ ਬੱਸ ਸਰਵਿਸ ਦੀ ਬੱਸ ਨੰਬਰ ਪੀ.ਬੀ -02  ਸੀ.ਸੀ-5297 ਵਿੱਚ ਬੈਠੇ ਕਪਿਲ ਨਾਮੀ ਨੌਜਵਾਨ ਨੇ ਜਦ ਬੱਸ ਵਿੱਚੋਂ ਉਤਰਣ ਦੀ ਕੋਸ਼ਿਸ਼ ਕੀਤੀ ਪੂਰ ਤਿਲਕ ਜਾਣ ਨਾਲ ਉਸ ਦੀ  ਬੱਸ ਹੇਠ ਆ ਕੇ ਮੌਤ ਹੋ ਗਈ । ਉਨਾਂ ਕਿਹਾ ਕਿ ਲਾਸ਼ ਮੁਰਦਾ ਗਰ ਜਮਾਂ ਕਰਵਾ ਦਿੱੀ ਜਾਵੇਗੀ ਅਤੇ ਸਵੇਰੇ ਪੋਸਟ ਮਾਰਟਮ ਕਰਵਾਇਆ ਜਾਵੇਗਾ। ਇਸ ਮੌਕੇ ਏ.ਐਸ. ਆਈ ਲਖਵਿੰਦਰ ਸਿੰਘ ਦੇ ਨਾਲ ਹੈਡ ਕਾਂਸਟੇਬਲ ਸੁਖਦੇਵ ਸਿੰਘ ਵੀ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply