ਸੰਦੌੜ, 11 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਿਸ਼ਨ ਬੇਟੀ ਬਚਾਓ ਬੇਟੀ ਪੜਾਓ ਤਹਿਤ 9 ਤੋ 14 ਤੱਕ ਜਾਗਰੂਕ ਹਫ਼ਤਾ ਪੰਜਾਬ ਸਰਕਾਰ ਦੇ
ਹੁਕਮਾਂ ਅਨੁਸਾਰ ਮਨਾਇਆ ਗਿਆ।ਜਿਸ ਤਹਿਤ ਸਰਕਾਰੀ ਸੈਕੰਡਰੀ ਸਕੂਲ ਭੰਗਾਲੀ ਦੇ ਵਿਹੜੇ ਵਿੱਚ ਭਾਸ਼ਣ ਅਤੇ ਬੱਚਿਆਂ ਨੂੰ ਸਹੁੰ ਚੁਕਾਈ ਗਈ।ਜਿਸ ਉਪਰੰਤ ਬੇਟੀ ਬਚਾਓ ਬੇਟੀ ਪੜਾਓ ਜਾਗਰੂਕ ਰੈਲੀ ਵੀ ਕੱਢੀ ਗਈ।ਜਿਸ ਵਿੱਚ ਪਿ੍ਰੰਸੀਪਲ ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਵੱਧ ਚੜ ਕੇ ਹਿੱਸਾ ਲਿਆ।ਸੀ.ਐਚ.ਸੀ ਥਰੀਏਵਾਲ ਤੋਂ ਡ: ਕਨਿਕਾ ਮਹਾਜਨ ਅਤੇ ਡ: ਕੁਲਦੀਪ ਕੁਮਾਰ ਤੋਂ ਇਲਾਵਾ ਹੈਲਥ ਵਰਕਰ ਤੇ ਆਂਗਣਵਾੜੀ ਵਰਕਰ ਨੇ ਹਿੱਸਾ ਲਿਆ।ਇਸ ਤੋਂ ਇਲਾਵਾ ਡ: ਕੁਲਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਪਿਛਲੇ ਸਮੇਂ ਨਾਲੋਂ ਲਿੰਗ ਅਨੁਪਾਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਅਤੇ ਜੇਕਰ ਧੀਅ ਪੜਦੀ ਹੈ ਤਾਂ ਦੋ ਪਰਿਵਾਰ ਪੜਦੇ ਨੇ ਤੇ ਚੰਗੇ ਨਾਗਰਿਕ ਸਿਰਜਦੇ ਨੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media