ਅੰਮ੍ਰਿਤਸਰ, 11 ਅਕਤੂਬਰ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸੀ.ਕੇ.ਡੀ ਇੰਸਟੀਚਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ 2017-18 ਦੇ ਪਹਿਲੇ
ਸਾਲ ਵਿਚ ਦਾਖਲਾ ਲੈ ਚੁੱਕੇ ਐਮ.ਬੀ.ਏ, ਬੀ.ਬੀ.ਏ, ਬੀ.ਕਾਮ, ਬੀ.ਐਸ.ਸੀ ਅਤੇ ਬੀ.ਸੀ.ਏ ਦੇ ਨਵੇਂ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਵੈਲਕਮ ਪਾਰਟੀ ਦਾ ਆਯੋਜਨ ਕੀਤਾ ਗਿਆ।ਇਸ ਪਾਰਟੀ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਕਾਲਜ ਫੈਕਲਟੀ, ਮੈਨੇਜਮੈਂਟ ਤੇ ਇਕ ਦੂਜੇ ਤੋਂ ਜਾਣੂ ਕਰਵਾਉਣਾ ਤੇ ਨਾਲ ਹੀ ਨਵੇਂ ਵਿਦਿਆਰਥੀਆਂ ਵਿੱਚਲੀ ਛਿੱਪੇ ਟੈਲੇਂਟ ਨੂੰ ਸਟੇਜ਼ `ਤੇ ਲਿਆਉਣ ਦਾ ਮੌਕਾ ਦੇਣਾ ਸੀ।
ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਵਿਸ਼ੇਸ਼ ਤੌਰ `ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ।ਮੈਂਬਰ ਇੰਚਾਰਜ ਨਵਪ੍ਰੀਤ ਸਿੰਘ ਸਾਹਨੀ ਵਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਪ੍ਰੋਗਰਾਮ ਦਾ ਅਗਾਜ ਚੱਢਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਤੇ ਹੋਰਨਾਂ ਮਹਿਮਾਨਾਂ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।ਰੰਗਾਰੰਗ ਪ੍ਰੋਗਰਾਮ ਦੌਰਾਨ ਕਾਲਜ ਦੇ ਗਭਰੂਆਂ ਨੇ ਭੰਗੜੇ ਤੇ ਲੜਕੀਆਂ ਨੇ ਪੱਛਮੀ ਨਾਚ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਸੱਜੇ ਫੱਬੇ ਵਿਦਿਆਰਥੀਆਂ ਦੀ ਰੈੰਪ ਵਾਕ ਨੇ ਪਾਰਟੀ ਦੀ ਸ਼ੋਭਾ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ।
ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦਾ ਹਾਨੀ ਬਣਨ ਲਈ ਸੱਖਤ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਵਧੀਆ ਉਚ ਤਕਨੀਕੀ ਵਿਦਿਆ ਪ੍ਰਾਪਤ ਕਰਕੇ ਚੰਗੇ ਨੈਤਿਕ ਗੁਣਾਂ ਦਾ ਵੀ ਧਾਰਨੀ ਬਣਨਾ ਚਾਹੀਦਾ ਹੈ ਤਾਂ ਜੋ ਭੱਵਿਖ ਵਿਚ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਉਹਨਾਂ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਉਹ ਹੀ ਵਿਅਕਤੀ ਕਾਮਯਾਬ ਹੈ ਜਿਸ ਵਿਚ ਮਿਹਨਤ, ਲਗਨ, ਦ੍ਰਿੜਤਾ ਤੇ ਹੁਨਰ ਹੈ।
ਅਖੀਰ ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ ਨੇ ਮਾਡਲਿੰਗ ਵਿਚ ਹਿੱਸਾ ਲੈ ਰਹੇ ਜੇਤੂ ਵਿਦਿਆਰਥੀਆਂ ਨੂੰ ਮਿਸਟਰ ਫ੍ਰੈਸ਼ਰ , ਮਿਸ ਫ੍ਰੈਸ਼ਰ, ਮਿਸਟਰ ਹੈਂਡਸਮ ਤੇ ਮਿਸ ਚਾਰਮਿੰਗ ਦੇ ਖਿਤਾਬਾਂ ਨਾਲ ਨਵਾਜਿਆ।ਇਸ ਮੌਕੇ ਐਡੀਸ਼ਨਲ ਆਨਰੇਰੀ ਸਕੱਤਰ ਹਰਮਿੰਦਰ ਸਿੰਘ, ਸੰਤੌਖ ਸਿੰਘ ਸੇਠੀ ਤੇ ਦੀਵਾਨ ਦੀਆਂ ਹੋਰ ਸ਼ਖਸੀਅਤਾਂ ਮੌਜੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media