ਅੰਮਿ੍ਤਸਰ, 11 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਲੋਂ ਫੌਜ ਵਿਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਕੋਰਸ ਸ਼ੁਰੂ
ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਰਖਿਆ ਸੇਵਾਵਾਂ ਭਲਾਈ ਅਫ਼ਸਰ ਅੰਮਿ੍ਰਤਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਦਸਿਆ ਕਿ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੁਟਮੈਂਟ ਕੋਰਸ ਸਾਰੇ ਵਰਗ ਦੇ ਬਚਿਆਂ ਲਈ ਲਾਗੂ ਹੈ।ਇਹ ਕੋਰਸ 3 ਅਕਤੂਬਰ 2017 ਤੋਂ ਚਲਾਇਆ ਜਾ ਰਿਹਾ ਹੈ।ਉਨਾਂ ਦਸਿਆ ਕਿ ਖਾਸਾ ਛਾਉਣੀ ਅੰਮਿ੍ਰਤਸਰ ਵਿਖੇ ਹੋ ਰਹੀ ਭਰਤੀ ਵਿੱਚ ਸਰੀਰਕ ਅਤੇ ਮੈਡੀਕਲ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਲਿਖਤੀ ਟੈਸਟ ਦੀ ਪੂਰੀ ਤਿਆਰੀ ਕਰਵਾਈ ਜਾਵੇਗੀ।ਕਰਨਲ ਚਾਹਲ ਨੇ ਕਿਹਾ ਕਿ ਪ੍ਰੀ ਰਿਕਰੁਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ ਰਖਿਆ ਸੇਵਾਵਾਂ ਭਲਾਈ ਦਫ਼ਤਰ ਅੰਮਿ੍ਰਤਸਰ ਵਿਖੇ ਰਿਪੋਰਟ ਕਰਨ।ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਸ਼ੁਕਰਵਾਰ ਦਫ਼ਤਰੀ ਸਮੇਂ ਵਿਚ ਆ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਦਫ਼ਤਰ ਦੇ ਫੋਨ ਨੰਬਰ 0183-2212103, 9653875872 ਜਾਂ 9914423731 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media