Thursday, September 24, 2026

ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਹੋਈ

ਧੂਰੀ, 11 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) –  ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਸੰਜੇ ਲਹਿਰੀ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਹੋਈ।ਰਚਨਾਵਾਂ ਦੇ ਦੌਰ ਵਿੱਚ ਭੁਪਿੰਦਰ ਸਿੰਘ ਬੋਪਾਰਾਏ ਨੇ ਗਜ਼ਲ `ਇੱਕ ਹੱਥ ਸਿਤਾਰ ਉਸ ਦੇ ਤੇ ਦੂਜੇ ਖੰਜਰ ਵੀ ਸੀ, ਜਿੰਨਾਂ ਕੋ ਉਹ ਬਾਹਰ ਉਨਾਂ ਅੰਦਰ ਵੀ ਸੀ`, ਡਾ. ਪਰਮਜੀਤ ਦਰਦੀ ਨੇ ਗਜ਼ਲ `ਜਗਮਗ ਜਗਮਗ ਕਰਦੈ ਬੰਦਾ, ਜਦ ਜ਼ਹਿਨ ਜਗੇ ਪ੍ਰਕਾਸ਼ ਦੇ ਦੀਵੇ, ਸੁਖਵਿੰਦਰ ਲੋਟੇ ਨੇ ਗਜ਼ਲ `ਮੁਹੱਬਤ ਦੋ ਦਿਲਾਂ ਅੰਦਰ ਜਦੋਂ ਵੀ ਝਿਲਮਿਲਾਏਗੀ, ਪਰਿੰਦੇ ਗੀਤ ਗਾਵਣਗੇ ਕਲੀ ਹਰ ਮੁਸਕਰਾਏਗੀ`, ਕਰਮ ਸਿੰਘ ਜ਼ਖਮੀ ਨੇ ਗਜ਼ਲ `ਹੁੰਦੇ ਨੇ ਦੋ ਕਿਸਮ ਦੇ ਲੇਖਕ ਜਾਂ ਵਿਦਵਾਨ, ਇੱਕਨਾਂ ਨੂੰ ਗੋਲੀ ਮਿਲੇ ਇੱਕਨਾਂ ਨੂੰ ਸਨਮਾਨ`, ਸੰਜੇ ਲਹਿਰੀ ਨੇ ਗੀਤ `ਕਲਮਾਂ ਦੇ ਵਣਜਾਰੇ ਲਹਿਰੀ ਚਿੰਤਾ ਦੇ ਵਿੱਚ ਡੁੱਬੇ, ਇਸ ਅੰਮ੍ਰਿਤ ਨੂੰ ਸਾਂਭਣ ਵਾਲੀ ਕੌਣ ਕਰੂ ਸ਼ੁਰੂਆਤ`, ਰਮੇਸ਼ ਜੈਨ ਨੇ ਕਵਿਤਾ, ਸੁਰਜੀਤ ਰਾਜੋਮਾਜਰਾ ਨੇ ਗੀਤ, ਦੇਵੀ ਸਰੂਪ ਮੀਮਸਾ ਨੇ ਮਿੰਨੀ ਕਹਾਣੀ `ਨੰਗ-ਮਲੰਗ`, ਜਗਸੀਰ ਮੂਲੋਵਾਲ ਨੇ ਗੀਤ, ਸੁਖਦੇਵ ਪੈਂਟਰ ਨੇ ਗਜ਼ਲ `ਲੋਕਾਂ ਦਾ ਰੁਜਗਾਰ ਕਿਸਾਨਾਂ ਕਰਕੇ ਹੈ`, ਜਗਜੀਤ ਲੱਡਾ ਨੇ ਗੀਤ, ਤੇਜਾ ਸਿੰਘ ਵੜੈਚ ਨੇ ਕਲੀ `ਮਰਜੇ ਰਾਜਾ ਜਿਹੜਾ ਖਾਂਦਾ ਹੱਕ ਗਰੀਬਾਂ ਦਾ`, ਬਲਵਿੰਦਰ ਸਿੰਘ ਮਾਨਾਂ ਨੇ ਕਵਿਸ਼ਰੀ `ਦੁਨੀਆਂ ਤੇ ਹੋਣ ਠੱਗੀਆਂ ਤੇ ਚੋਰੀਆਂ`, ਰਾਜਿੰਦਰਜੀਤ ਸਿੰਘ ਕਾਲਾਬੂਲਾ ਨੇ ਚੋਣ ਮੈਨੀਫਿਸਟੋ, ਕੁਲਜੀਤ ਧਵਨ ਨੇ ਚੁਟਕੁਲੇ, ਗੁਰਤੇਜ ਮੱਲੂਮਾਜਰਾ ਨੇ ਗੀਤ `ਖੁਸ਼ੀਆਂ ਰਿਸ਼ਤੇਦਾਰੀਆਂ ਕਿੱਥੇ ਰਹਿੰਦੀਆਂ ਨੇ` ਅਤੇ ਗੁਰਦਿਆਲ ਨਿਰਮਾਣ ਨੇ ਇੱਕ ਗੀਤ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਕਿਰਪਾਲ ਸਿੰਘ ਜਵੰਧਾ ਅਤੇ ਅਮਰ ਗਰਗ ਨੇ ਉਸਾਰੂ ਸੁਝਾਅ ਪੇਸ਼ ਕੀਤੇ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply