ਅੰਮਿ੍ਰਤਸਰ, 11 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਨੇ ਐਸ.ਸੀ. ਅਤੇ ਓ.ਬੀ.ਸੀ. ਵਿਦਿਆਰਥੀਆਂ ਨੂੰ 24 ਅਕਤੂਬਰ, 2017 ਤੱਕ
ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਧੀਨ ਆਨਲਾਈਨ ਅਪਲਾਈ ਕਰਨ ਲਈ ਕਿਹਾ ਹੈ। ਯੋਗ ਵਿਦਿਆਰਥੀਆਂ ਤੋਂ ਆਨਲਾਈਨ ਅਰਜੀਆਂ ਪ੍ਰਾਪਤ ਕਰਨ ਲਈ ਭਲਾਈ ਵਿਭਾਗ ਵੱਲੋਂ ਵੈਬਸਾਈਟ ਪੋਰਟਲ ਚਾਲੂ ਕਰ ਦਿੱਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਇਸ ਪੋਰਟਲ ’ਤੇ ਵਿਦਿਆਰਥੀ 24 ਅਕਤੂਬਰ ਤੱਕ ਜਦਕਿ ਵਿੱਦਿਅਕ ਸੰਸਥਾਵਾਂ 25 ਅਕਤੂਬਰ ਤੋਂ 10 ਨਵੰਬਰ ਤੱਕ ਵੇਰਵੇ ਅਪਲੋਡ ਕਰ ਸਕਦੀਆਂ ਹਨ।ਉਨਾਂ ਦਸਿਆ ਕਿ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਤੋਂ ਪਹਿਲਾਂ ਪੋਰਟਲ ’ਤੇ ਰਜਿਸਟਰ ਕਰਨ ਲਈ ਅਧਾਰ ਕਾਰਡ ਹੋਣਾ ਜ਼ਰੂਰੀ ਹੈ।ਗਲਤ ਅਧਾਰ ਨੰਬਰ ’ਤੇ ਵਿਦਿਆਰਥੀ ਪੋਰਟਲ ’ਤੇ ਰਜਿਸਟਰ ਨਹੀਂ ਕਰ ਸਕਦਾ। ਵਿਦਿਆਰਥੀ ਇਕ ਤੋਂ ਵਧ ਸੰਸਥਾਵਾਂ ਵਿੱਚ ਰਜਿਸਟਰ/ਅਪਲਾਈ ਵੀ ਨਹੀਂ ਕਰ ਸਕਦਾ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਵਿਦਿਅਕ ਸੰਸਥਾ ਵੱਲੋਂ ਅਰਜ਼ੀਆਂ ਨੂੰ ਫਾਰਵਡ ਕਰਨ ਅਤੇ ਸੈਂਕਸ਼ਨਿੰਗ ਅਥਾਰਿਟੀ ਵੱਲੋਂ ਪ੍ਰਵਾਨ ਕਰਨ ਲਈ ਈ-ਹਸਤਾਖਰ ਨੂੰ ਜ਼ਰੂਰੀ ਬਣਾਇਆ ਗਿਆ ਹੈ।ਉਨਾਂ ਦੱਸਿਆ ਕਿ ਵਿਦਿਆਰਥੀ ਵੱਲੋਂ ਆਨ ਲਾਈਨ ਅਪਲਾਈ ਕਰਦੇ ਸਮੇਂ ਹਸਤਾਖਰਸ਼ੁਦਾ ਨਿਰਧਾਰਤ ਅੰਡਰਟੇਕਿੰਗ, ਸਕੈਨ ਫੋਟੋ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਜਾਂ ਆਮਦਨ ਸਬੰਧੀ ਤਸਦੀਕਸ਼ੁਦਾ ਐਫੀਡੇਵਿਟ ਅੱਪਲੋਡ ਕੀਤੇ ਜਾਣਗੇ। ਜਦਕਿ ਵਿਦਿਅਕ ਸੰਸਥਾ ਵੱਲੋਂ ਅਰਜ਼ੀਆਂ ਫਾਰਵਰਡ ਕਰਦੇ ਸਮੇਂ ਹਸਤਾਖਰ-ਸ਼ੁਦਾ ਨਿਰਧਾਰਤ ਅੰਡਰਟੇਕਿੰਗ ਵੀ ਅਪਲੋਡ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਐਸ.ਸੀਜ਼ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀ, ਜਿਨਾਂ ਦੇ ਮਾਤਾ-ਪਿਤਾ/ਸਪਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੋਵੇ, ਦਸਵੀਂ ਤੋਂ ਬਾਅਦ ਵੱਖ-ਵੱਖ ਕੋਰਸਾਂ ਲਈ ਭਾਰਤ ਵਿੱਚ ਉਚੇਰੀ ਵਿਦਿਆ ਦੇ ਵਜੀਫੇ ਦੇ ਯੋਗ ਹਨ।ਜਦਕਿ ਓ.ਬੀ.ਸੀਜ਼ ਲਈ ਸਾਲਾਨਾ ਆਮਦਨ ਇਕ ਲੱਖ ਰੁਪਏ ਤੋਂ ਘੱਟ ਹੋਵੇ।ਜੇਕਰ ਕਿਸੇ ਵਿਦਿਆਰਥੀ ਨੂੰ ਆਨਲਾਈਨ ਅਪਲਾਈ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਡਿਪਟੀ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਸਰਕਾਰ ਨਾਲ ਮੋਬਾਇਲ ਨੰਬਰ 9988110456 ’ਤੇ ਸੰਪਰਕ ਕਰ ਸਕਦਾ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media