Wednesday, April 22, 2026

ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਕਾਰ ਸੇਵਾ ਹੋਈ ਆਰੰਭ

ਨਵੀਂ ਦਿੱਲੀ 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰਦੁਆਰਾ ਬਾਬਾ ਮੱਖਣ PPN1110201707ਸ਼ਾਹ ਲੁਬਾਣਾ, ਰਘੂਬੀਰ ਨਗਰ ਦੀ ਕਾਰਸੇਵਾ ਦਾ ਨੀਂਹ ਪੱਥਰ ਰੱਖਿਆ। ਕਾਰਸੇਵਾ ਵਾਲੇ ਬਾਬਾ ਸੁਰਿੰਦਰ ਸਿੰਘ ਅਤੇ ਸੰਤ ਸੁਜਾਨ ਸਿੰਘ ਜੀ ਦੇ ਸੁਪੁੱਤਰ ਸੰਤ ਗੁਰਮੁੱਖ ਸਿੰਘ ਨੇ ਉਦਘਾਟਨੀ ਪੱਥਰ ਤੋਂ ਪੜਦਾ ਹਟਾਉਣ ਦੀ ਰਸ਼ਮ ਨਿਭਾਈ।ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉਪਰੰਤ ਹੋਏ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕਮੇਟੀ ਮੈਂਬਰ ਮਨਮੋਹਨ ਸਿੰਘ ਵਿਕਾਸਪੁਰੀ, ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਨਿਗਮ ਪਾਰਸ਼ਦ ਪੂਰਬਾ ਸਾਂਖਲਾ ਦਾ ਸਨਮਾਨ ਸ਼ਾਲ ਭੇਟ ਕਰਕੇ ਕੀਤਾ ਗਿਆ।
ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਕਾਰਸੇਵਾ ਲਈ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜੀ.ਕੇ ਨੇ ਕਿਹਾ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਦਾ ਸਿੱਖ ਇਤਿਹਾਸ ’ਚ ਅਹਿਮ ਯੋਗਦਾਨ ਹੈ।ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਵੇਲੇ ਅਗਲੇ ਗੁੁਰੂ ਦੇ ਬਾਬਾ ਬਕਾਲਾ ਵਿਖੇ ਹੋਣ ਦੇ ਦਿੱਤੇ ਗਏ ਹਵਾਲੇ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਨੇ ਨਾ ਕੇਵਲ ਸਾਰਥਕ ਕੀਤਾ ਸਗੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਰੂਪ ’ਚ ਨੌਵੇਂ ਗੁਰੂ ਨੂੰ ਸੰਸਾਰ ਸਾਹਮਣੇ ਜਨਤਕ ਕਰਕੇ ‘‘ਗੁਰੂ ਲਾਧੋ ਰੇ’’ ਦਾ ਹੌਕਾ ਵੀ ਦਿੱਤਾ।
ਜੀ.ਕੇ ਨੇ ਕਿਹਾ ਕਿ ਵਣਜਾਰਾ, ਸ਼ਿਕਲੀਘਰ ਅਤੇ ਲੁਬਾਣਾ ਸਮਾਜ ਸਿੱਖ ਸਮਾਜ ਦਾ ਅਹਿਮ ਹਿੱਸਾ ਹੈ।ਇਸ ਲਈ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਨਾਂ ’ਤੇ ਬਣੇ ਇਸ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਸੰਗਤਾਂ ਦੇ ਨਾਲ ਹੀ ਦਿੱਲੀ ਕਮੇਟੀ ਦੀ ਵੱਡੀ ਜਿੰਮੇਵਾਰੀ ਹੈ।ਜੀ.ਕੇ ਨੇ ਬਾਲ ਅਵਸਥਾ ਦੌਰਾਨ ਇਸ ਗੁਰਦੁਆਰਾ ਸਾਹਿਬ ਵਿਖੇ ਆਪਣੇ ਪਿਤਾ ਨਾਲ ਆਉਣ ਦਾ ਵੀ ਖੁਲਾਸਾ ਕੀਤਾ।ਗੁਰਦੁਆਰਾ ਸਾਹਿਬ ਦੇ ਚੇਅਰਮੈਨ ਅਤੇ ਬੀਰ ਖਾਲਸਾ ਦਲ ਦੇ ਮੁਖੀ ਸੁਰਿੰਦਰ ਸਿੰਘ ਬਿੱਲਾ ਨੇ ਸਟੇਜ਼ ਸਕੱਤਰ ਦੀ ਸੇਵਾ ਬਖੂਬੀ ਨਿਭਾਈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply