Sunday, April 19, 2026

ਘਰ ਨਹੀਂ ਪਰਤੇ ਘਰੋਂ ਗੁਰਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਬੱਚੇ

PPN180703
ਬਟਾਲਾ, 18 ਜੁਲਾਈ (ਨਰਿੰਦਰ ਬਰਨਾ) – ਥਾਣਾ ਅੱਚਲ ਸਾਹਿਬ ਦੀ ਹਦੂਦ ਅੰਦਰ ਪੈਂਦੇ ਪਿੰਡ ਜੈਤੋਸਰਜਾ ਜਿਲਾ ਗੁਰਦਾਸਪੁਰ ਦੇ ਦੋ ਬੱਚੇ ਮਿਤੀ 13 ਜੁਲਾਈ ਨੂੰ ਘਰੋਂ ਗੁਰੂਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਪਰ ਘਰ ਵਾਪਸ ਨਹੀ ਆਏ। ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਪਲਵਿੰਦਰ ਸਿੰਘ ਸਪੁਤਰ ਪ੍ਰਗਟ ਸਿੰਘ ਉਮਰ 16 ਸਾਲ ਤੇ ਲਾਲ ਸਿੰਘ ਸਪੁਤਰ ਹਰਬੰਸ ਸਿੰਘ ਘਰੋ ਮਿਤੀ 13 ਜੁਲਾਈ ਐਤਵਾਰ ਨੂੰ ਗੁਰੂਦੁਆਰਾ ਅੱਚਲ ਸਾਹਿਬ ਮੱਥਾ ਟੇਕਣ ਗਏ ਪਰ ਘਰ ਨਹੀ ਪਰਤੇ। ਇਸ ਸਬੰਧ ਵਿਚ ਥਾਣਾ ਅੱਚਲ ਸਾਹਿਬ ਵਿਖੇ ਗੁੰਮ ਹੋਣ ਦੀ ਸੂਚਨਾ ਦੇ ਦਿਤੀ ਗਈ ਹੈ। ਥਾਣਾ ਇੰਚਾਰਜ ਵੱਲੋ ਬੱਚਿਆਂ ਨੂੰ ਲੱਭਣ ਦੀ ਕੋਸ਼ਿਸਾਂ ਜਾਰੀ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply