ਬਠਿੰਡਾ, ੧੮ ਜੁਲਾਈ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀਂ ਬਰਸਾਤ ਹੋਣ ਦੀ ਖੁਸ਼ੀ ਵਿਚ ਸਥਾਨਕ ਬੱਸ ਸਟੈਂਡ ਵਿਚ ਸਮੂਹ ਟਰਾਂਸਪੋਟਰ ਪ੍ਰਾਇਵੇਟ ‘ਤੇ ਸਰਕਾਰੀ ਕਰਮਚਾਰੀਆਂ ਵਲੋਂ ਖੀਰ ਤੇ ਮਾਲ ਪੂੜਿਆ ਦਾ ਲੰਗਰ ਲਾਇਆ ਗਿਆ।ਇਸ ਲੰ
ਗਰ ਦੌਰਾਨ ਸਮੂਹ ਟ੍ਰਾਂਸਪੋਰਟ ਜੱਥੇਬੰਦੀਆ ਦੇ ਮੁਲਾਜਮਾਂ ਨੇ ਸੇਵਾ ਕੀਤੀ ਅਤੇ ਆਮ ਲੋਕਾਂ ਨੂੰ ਲੰਗਰ ਵਰਤਾ ਕੇ ਪਰਮਾਤਮਾ ਦਾ ਬਰਸਾਤ ਪਾਉਣ ਤੇ ਧੰਨਵਾਦ ਕੀਤਾ ਇਸ ਲੰਗਰ ਦੌਰਾਨ ਠਾਣਾ ਸਿੰਘ,ਭਾਰੂ ਸਿੰਘ, ਮਾਸ਼ਾ ਸਿੰਘ, ਦਲਜੀਤ ਸਿੰਘ ਦੋਧੀ,ਗੋਰਾ ਸਿੰਘ, ਬਲਦੇਵ ਸਿੰਘ, ਰਾਮ ਸਿੰਘ, ਲਾਲੀ, ਜਗਜੀਤ ਸਿੰਘ, ਛਿੰਦਾ, ਬਲਦੇਵ ਸਿੰਘ ਕੁੱਟੀ, ਜਲੰਧਰ ਸਿੰਘ ਆਦਿ ਲੰਗਰ ਦੀ ਸੇਵਾ ਕੀਤੀ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media