Sunday, April 5, 2026

ਬੇਰੁਜ਼ਗਾਰ ਲਾਇਨਮੈਨ ਯੂਨੀਅਨ (ਮਾਨ) ਪੰਜਾਬ ਦੀ ਮੀਟਿੰਗ ਹੋਈ

PPN1110201718ਫਾਜ਼ਿਲਕਾ, 11 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੇਰੁਜ਼ਗਾਰ ਲਾਇਨਮੈਨ ਯੂਨੀਅਨ (ਮਾਨ) ਪੰਜਾਬ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਬੱਗੇਕੇ ਮੋੜ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸੂਬਾਈ ਪ੍ਰਧਾਨ ਬਲਕੌਰ ਸਿੰਘ ਮਾਨ ਅਤੇ ਮੀਤ ਪ੍ਰਧਾਨ ਕਾਰਜ ਸਿੰਘ ਫਿਰੋਜ਼ਪੁਰ ਵੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਮੀਟਿੰਗ ਦੌਰਾਨ ਪੰਜਾਬ ਸਰਕਾਰ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਦੇ ਨਾਲ ਹੌਈਆਂ ਮੀਟਿੰਗਾਂ ਸਬੰਧੀ ਜਾਣਕਾਰੀ ਦਿੱਤੀ ਗਈ।ਯੂਨੀਅਨ ਆਗੂਆਂ ਨੇ ਦੱਸਿਆ ਕਿ 25 ਸਤੰਬਰ 2017 ਅਤੇ 10 ਅਕਤੂਬਰ 2917 ਨੂੰ ਮੀਟਿੰਗ ਪਾਵਰਕਾਮ ਦੇ ਚੇਅਰਮੈਨ ਏ.ਵੈਨੂੰ ਪ੍ਰਸਾਦ ਦੇ ਨਾਲ ਹੋਈ ਸੀ।ਜਿਸ ਵਿਚ ਡਾਇਰੈਕਟਰ ਪ੍ਰਬੰਧਕੀ ਆਰ.ਪੀ ਪਾਡਵ ਸ਼ਾਮਲ ਸਨ। ਉਨਾਂ ਦੱਸਿਆ ਕਿ ਮੈਨੇਜਮੈਂਟ ਨੇ ਸੀਆਰ.ਏ. 289/16 ਅਸਾਮੀਆਂ ਦੀ ਗਿਣਤੀ 1500 ਵਿਚ ਵਾਧਾ ਕਰੇਕ 2750 ਅਤੇ ਉਮਰ ਦੀ ਹੱਦ 42 ਸਾਲ ਕਰਨ ਸਬੰਧੀ ਕਿਹਾ ਸੀ, ਜੋਕਿ 26 ਸਤੰਬਰ 2017 ਨੂੰ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਚੰਡੀਗੜ ’ਚ ਹੋਈ ਸੀ। ਜਿਸ ਵਿਚ ਅਸਾਮੀਆਂ ਦੀ ਗਿਣਤੀ 2750 ਅਤੇ ਉਮਰ ਦੀ ਹੱਦ 42 ਸਾਲ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ 10 ਅਕਤੂਬਰ 2017 ਨੂੰ ਹੋਈ ਮੀਟਿੰਗ ਵਿਚ ਡਾਂਿੲਰੈਕਟਰ ਪ੍ਰਬੰਧਕੀ ਨੇ ਹਿਾ ਕਿ ਜਲਦੀ ਹੀ ਇਸ਼ਤਿਹਾਰ ਕੱਢਿਆ ਜਾਵੇਗਾ ਅਤੇ ਰਹਿੰਦੇ ਉਮੀਦਵਾਰਾਂ ਨੂੰ ਫਿਰ ਤੋਂ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਜਿਨਾਂ ਬੇਰੁਜ਼ਗਾਰ ਲਾਇਨਮੈਨਾਂ ਦੀ ਉਮਰ ਵੱਧ ਗਈ ਸੀ ਹੁਣ ਉਮਰ ਦੀ ਹੱਦ ਵਿਚ ਵਾਧਾ ਕੀਤਾ ਗਿਆ ਹੈ ਅਤੇ ਯੂਨੀਅਨ ਮੈਂਬਰਾਂ ਨੂੰ 42 ਸਾਲ ਦੀ ਉਮਰ ਤੱਕ ਅਪਲਾਈ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ ਯੂਨੀਅਨ ਮੈਂਬਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਅਸਾਮੀਆਂ ਦੀ ਗਿਣਤੀ ਵਧਾਕੇ 4500 ਅਤੇ ਉਮਰ ਦੀ ਹੱਦ 46 ਸਾਲ ਕਰਕੇ ਸੀ.ਆਰ.ਏ 267/11 ਦੇ ਰਹਿੰਦੇ ਪੁਰਾਣੇ ਅਤੇ ਨਵੇਂ ਕਰਮਚਾਰੀ ਭਰਤੀ ਕੀਤੇ ਜਾਣ ਅਤੇ ਪੰਜਾਬ ਸਰਕਾਰ ਵੱਲੌਂ ਹਰ ਘਰ ਵਿਚ ਰੈਗੂਲਰ ਨੌਕਰੀ ਸਕੀਮ ਦੇ ਤਹਿਤ ਲਿਆਂਦਾ ਜਾਵੇ।
ਇਸ ਮੌਕੇ ਮੀਤ ਪ੍ਰਧਾਨ ਕਾਰਜ ਸਿੰਘ, ਸੀਨੀਅਰ ਬੇਰੁਜ਼ਗਾਰ ਲਾਇਨਮੈਨ ਵਿਪਨ ਨਾਮਧਾਰੀ, ਰਕੇਸ਼ ਰਿਣਵਾ, ਪ੍ਰਗਟ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਕੁਮਾਰ, ਰਕੇਸ਼ ਸਿੰਘ, ਅਸ਼ੀਸ ਕੁਮਾਰ, ਬੂਟਾ ਸਿੰਘ ਡੱਬਵਾਲਾ ਕਲਾਂ, ਅਮਰਜੀਤ ਸਿੰਘ ਡੱਬਵਾਲਾ ਕਲਾ, ਰਵੀ ਕੁਮਾਰ, ਗੁਰਜੀਤ ਸਿੰਘ, ਹਰਜਿੰਦਰ ਸਿੰਘ ਫਾਜ਼ਿਲਕਾ, ਸ਼ਰਨਜੀਤ ਸਿੰਘ ਜਲਾਲਾਬਾਦ, ਸੰਦੀਪ ਸਿੰਘ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply