Sunday, April 5, 2026

ਭੀਮ ਸੈਨ ਬਣੇ ਸੁਸਾਇਟੀ ਦੇ 348ਵੇਂ ਅੱਖਾਂਦਾਨੀ

PPN1110201717ਫਾਜ਼ਿਲਕਾ, 11 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂਦਾਨ ਅਭਿਆਨ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਦਿਹਾਤੀ ਖੇਤਰ ਵਿਚ ਵੀ ਸੱਚ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਅੱਖਾਂ ਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਸੁਸਾਇਟੀ ਦੀ ਸੂਚੀ ਵਿਚ ਸਵ. ਭੀਮ ਸੈਨ (50) ਪੁੱਤਰ ਦੇਸ ਰਾਜ ਵਾਸੀ ਪਿੰਡ ਸਹੀਵਾਲ (ਮੰਡੀ ਰੋੜਾਵਾਲੀ) ਦਾ ਨਾਮ 348ਵੇਂ ਸਥਾਨ ਤੇ ਦਰਜ਼ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰਾਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਭੀਮ ਸੈਨ ਦਾ ਮੰਗਲਵਾਰ ਰਾਤ 9.30 ਵਜੇ ਅਚਾਨਕ ਦੇਹਾਂਤ ਹੋ ਗਿਆ। ਸਵ. ਭੀਮ ਸੈਨ ਦੇ ਪਰਿਵਾਰਕ ਮੈਂਬਰਾਂ ਨੇ ਉਨਾ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਦੇ ਸਕੱਤਰ ਸੰਦੀਪ ਅਨੇਜਾ, ਜਨਰਲ ਸਕੱਤਰ ਕੰਵਲ ਚਰਾਇਆ, ਅਵਨੀਸ਼ ਸਚਦੇਵਾ, ਖਜ਼ਾਨਚੀ ਨਰੇਸ਼ ਮਿੱਤਲ, ਸੁਨੀਲ ਸੇਠੀ ਕੋਲ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ। ਸੁਸਾਇਟੀ ਦੇ ਸੱਦੇ ਤੇ ਸ਼੍ਰੀ ਜਗਦੰਬਾ ਧਰਮਾਰਥ ਅੱਖਾਂ ਦੇ ਹਸਪਤਾਲ ਸ਼੍ਰੀ ਗੰਗਾ ਨਗਰ ਦੀ ਟੀਮ ਜਿਸ ਵਿਚ ਪੁਰਸ਼ੋਤਮ ਸੈਨੀ, ਜੋਗਾ ਸਿੰਘ, ਮਨੋਜ਼ ਪੁਨੀਆ ਅਤੇ ਰਾਧੇ ਸ਼ਾਮ ਸ਼ਾਮਲ ਸਨ, ਨੇ ਮ੍ਰਿਤਕ ਦੀਆਂ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਸੁਸਾਇਟੀ ਮੈਂਬਰਾਂ ਨੇ ਮਿ੍ਰਤਕ ਦੇ ਅੰਤਿਮ ਸੰਸਕਾਰ ਮੌਕੇ ਅੱਖਾਂ ਦਾਨੀ ਦੀ ਚਾਦਰ ਪਾਕੇ ਉਨਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀ ਕਾਂਤ ਅਤੇ ਪ੍ਰਾਜੈਕਟ ਚੇਅਰਮੈਨ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 348 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਵਾ ਕੇ 696 ਵਿਅਕਤੀਆਂ ਦੇ ਜੀਵਨ ਵਿਚ ਚਾਨਣ ਕੀਤਾ ਹੈ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply