Thursday, June 25, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਰੋਡ ਨੂੰ ਆਈ ਸੀ.ਐਸ.ਸੀ ਬੋਰਡ ਦੀ ਮਾਨਤਾ ਮਿਲਣ `ਤੇ ਸ਼ੁਕਰਾਨੇ ਦੀ ਅਰਦਾਸ

ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ PPN1210201710ਮੈਨੇਜਮੇਂਟ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਨੂੰ ਆਈ ਸੀ.ਐਸ.ਸੀ ਬੋਰਡ ਦੀ ਮਾਨਤਾ ਪ੍ਰਾਪਤ ਹੋਣ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ।ਚੀਫ ਖਾਲਸਾ ਦੀਵਾਨ ਮੈਨੇਜਮੇਂਟ ਵਲੋਂ ਮੈਂਬਰ ਇੰਚਾਰਜ ਡਾ: ਮਨਮੋਹਨ ਸਿੰਘ ਖੰਨਾ, ਮਿਸਿਜ ਹਰਸੋਹਿਨ ਕੌਰ ਸਰਕਾਰੀਆ ਤੇ ਪ੍ਰਿਸੀਪਲ ਰਵਿੰਦਰ ਕੌਰ ਬਮਰਾ ਨੂੰ ਇਸ ਵੱਡੀ ਉਪਲੱਬਧੀ ਲਈ ਵਧਾਈ ਦਿੱਤੀ ਗਈ।ਇਸ ਮੌਕੇ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ 1998 ਵਿਚ ਏਅਰ ਪੋਰਟ ਰੋਡ ਵਿਖੇ ਚੀਫ ਖਾਲਸਾ ਦੀਵਾਨ ਵਲੋਂ ਖੋਲੇ ਗਏ ਸ੍ਰੀ ਗੁਰੁ ਹਰਿ ਕ੍ਰਿਸ਼ਨ ਪਬਲਿਕ ਸਕੂਲ ਨੇ ਬੜੇ ਹੀ ਘੱਟ ਸਮੇਂ ਵਿਚ ਤਰੱਕੀ ਦੀਆਂ ਪੁਲਾਂਘਾ ਪੁੱਟੀਆਂ ਹਨ।ਸਕੂਲ ਵਿਚ ਚੀਫ ਖਾਲਸਾ ਦੀਵਾਨ ਵਲੋਂ ਨਵੇਂ ਲਗਾਏ ਗਏ ਸਮਾਰਟ ਬੋਰਡ, ਨਵੀਆਂ ਬਣਾਈਆਂ ਗਈਆਂ ਆਧੁਨਿਕ ਸਾਇੰਸ ਤੇ ਮਿਉਜਿਕ ਲੈਬਸ, ਪਲੇ-ਪੈਨ ਲਈ ਟਾਏ ਰੂਮ (ੱਖਿਡੌਣਿਆਂ ਦਾ ਕਮਰਾ), ਮਲਟੀ ਸਪੈਸ਼ਲਿਟੀ ਹਾਲ ਤੇ ਹੋਰ ਉਚ ਤਕਨੀਕੀ ਸੁਵਿਧਾਵਾਂ ਨਾਲ ਸੁਸੱਜਿਤ ਕੀਤਾ ਗਿਆ ਹੈ।ਇਸ ਸਕੂਲ ਨੇ ਸਪੋਰਟਸ, ਮਿਉਜ਼ਿਕ ਵਿਚ ਹੀ ਨਹੀਂ ਸਗੋਂ ਧਾਰਮਿਕ ਗਤੀਵਿਧੀਆਂ ਵਿਚ ਵੀ ਮੱਲਾਂ ਮਾਰ ਕੇ ਨਾਮਣਾ ਖੱਟਿਆ ਹੈ।ਸਾਲ 2016 ਵਿਚ ਸਕੂਲ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੂੰ ਸਾਬਕਾ ਉਪ ਮੁੱਖ ਮੰਤਰੀ, ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਟੀਚਰ ਡੇਅ ਮੌਕੇ ਬੈਸਟ ਪ੍ਰਿੰਸੀਪਲ ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ।ਉਹਨਾਂ ਕਿਹਾ ਕਿ ਮੈਂਬਰ ਇੰਚਾਰਜ ਡਾ: ਮਨਮੋਹਨ ਸਿੰਘ ਖੰਨਾ ਤੇ ਮਿਸਿਜ਼ ਹਰਸੋਹਿਨ ਕੌਰ ਸਰਕਾਰੀਆ ਦੀ ਉਸਾਰੂ ਪ੍ਰਬੰਧਕ ਨੀਤੀਆਂ ਕਰਕੇ ਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਤੇ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਦੀ ਮਿਹਨਤ ਕਰਕੇ ਹੀ ਸਕੂਲ ਦੇ ਸਿਰ ਕਾਮਯਾਬੀ ਦਾ ਸਿਹਰਾ ਸੱਜਿਆ ਹੈ।ਸਕੂਲ ਨੇ  ਆਈ.ਸੀ.ਐਸ.ਈ ਬੋਰਡ ਦੀਆਂ ਸਾਰੀਆਂ ਸ਼ਰਤਾਂ ਤੇ ਨਿਯਮ ਪੂਰੇ ਕਰਦਿਆਂ ਮਾਨਤਾ ਪ੍ਰਾਪਤ  ਕੀਤੀ ਹੈ।ਇਸ ਮੌਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਪਿੱਦੀ  ਦੇ ਨਵਨਿਯੁੱਕਤ ਪ੍ਰਿੰਸੀਪਲ ਮੈਡਮ ਸਰਬਜੀਤ ਕੌਰ ਨੁੰ ਜਾਇਨਿੰਗ ਦੇ ਆਦੇਸ਼ ਵੀ ਜਾਰੀ ਕੀਤੇ ਗਏ ਤੇ ਆਸ ਕੀਤੀ ਗਈ ਕਿ ਉਹਨਾਂ ਦੀ ਅਗਵਾਈ ਹੇਠ ਸਕੂਲ ਦਾ ਵਿਕਾਸ ਗ੍ਰਾਫ ਤੇਜ਼ੀ ਨਾਲ ਅਗਾਂਹ ਵਧੇਗਾ।ਇਸ ਸਮੇਂ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲ ਆਨਰੇਰੀ ਸਕੱਤਰ ਸਨਵਪ੍ਰੀਤ ਸਿੰਘ ਸਾਹਨੀ, ਮੈਂਬਰ ਇੰਚਾਰਜ ਡਾ: ਧਰਮਵੀਰ ਸਿੰਘ, ਮੈਡਮ ਅਮਰਪਾਲੀ ਤੇ ਜੱਜਬੀਰ ਸਿੰਘ ਵਾਲੀਆ ਵੀ ਸ਼ਾਮਲ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply