ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅੱਜ ਸੰਦੌੜ ਨੇੜਲੇ ਪਿੰਡ ਫਰਵਾਲੀ ਵਿਖੇ
ਕਿਸਾਨਾਂ ਦੀ ਭਰਵੀਂ ਮੀਟਿੰਗ ਦਾ ਆਯੋਜਿਨ ਕੀਤਾ ਗਿਆ।ਇਸ ਸਮੇਂ ਕਿਸਾਨ ਯੂਨੀਅਨ ਦੇ ਆਗੂਆਂ ਹਰਬੰਸ ਸਿੰਘ ਟਿੱਬਾ ਪ੍ਰਧਾਨ ਬਲਾਕ ਸ਼ੇਰਪੁਰ,ਸਤਨਾਮ ਸਿੰਘ ਦੀਵਾਨਾ ਪ੍ਰਧਾਨ ਮਹਿਲ ਕਲਾਂ, ਜੱਜ ਸਿੰਘ ਗਹਿਲ ਮੀਤ ਪ੍ਰਧਾਨ ਮਹਿਲ ਕਲਾਂ, ਗੁਰਮੇਲ ਸਿੰਘ ਮਹੋਲੀ ਮੀਤ ਪ੍ਰਧਾਨ ਸ਼ੇਰਪੁਰ ਅਤੇ ਸ਼ੇਰ ਸਿੰਘ ਮੈਂਬਰ ਮਹੋਲੀ ਖੁਰਦ ਆਦਿ ਨੇ ਪਿੰਡ ਫਰਵਾਲੀ ਅਤੇ ਆਸ ਪਾਸ ਦੇ ਪਿੰਡਾਂ ਕਲਿਆਣ, ਮਹੋਲੀ ਖੁਰਦ ਤੇ ਮਹੋਲੀ ਕਲਾਂ ਵਿਖੇ ਕਿਸਾਨਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਣ ਦੇ ਆਦੇਸ਼ਾਂ ਦੇ ਮਾਦੇਨਜਰ ਪ੍ਰਤੀ ਏਕੜ ਕੋਈ ਮੁਆਵਜ਼ਾ ਨਾ ਦੇਣ ਦੇ ਫੈਸਲੇ ਦੇ ਖਿਲਾਫ ਲਾਮਬੰਦ ਕਰਦਿਆਂ ਕਿਸਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਫੈਸਲੇ ਵਿਰੁੱਧ ਡੱਟਣ ਦਾ ਸੱਦਾ ਦਿੱਤਾ।ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਇਸ ਵਾਅਦਾ ਖਿਲਾਫ ਸਰਕਾਰ ਦੇ ਖਿਲਾਫ ਹੁਣ ਵਕਤ ਆ ਗਿਆ ਹੈ, ਆਰ ਪਾਰ ਦੀ ਲੜਾਈ ਲੜਣ ਦਾ।ਇਸ ਸਮੇਂ ਚਾਰ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਸਾੜਣ ਦਾ ਐਲਾਣ ਕੀਤਾ।ਬਾਅਦ ਵਿਚ ਪਿੰਡ ਫਰਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਪਿੰਡ ਪੱਧਰੀ ਇਕਾਈ ਦਾ ਗਠਨ ਵੀ ਕੀਤਾ ਗਿਆ।
ਮੀਟਿੰਗ ਵਿੱਚ ਅਮਰਜੀਤ ਸਿੰਘ ਪ੍ਰਧਾਨ, ਕਮਲਜੀਤ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਸੈਕਟਰੀ, ਹਰਪਾਲ ਸਿੰਘ, ਟਹਿਲ ਸਿੰਘ, ਲਾਭ ਸਿੰਘ, ਮਹਿੰਦਰ ਸਿੰਘ ਕਹਿਲ, ਚਮਕੌਰ ਸਿੰਘ ਨੰਬਰਦਾਰ, ਗੁਰਮੀਤ ਸਿੰਘ ਬਦੋਹਲ, ਜਗਜੀਤ ਸਿੰਘ, ਸਵਰਨ ਸਿੰਘ, ਇੰਦਰ ਸਿੰਘ, ਹਾਕਮ ਸਿੰਘ, ਜਗਦੇਵ ਸਿੰਘ ਛੀਂਨੀਵਾਲ, ਜਗਦੀਪ ਸਿੰਘ ਦਿਓਲ, ਕੁਲਵੰਤ ਸਿੰਘ ਬਾਜਵਾ, ਹਰਪ੍ਰੂੀਤ ਸਿੰਘ, ਹਰਨੇਕ ਸਿੰਘ ਸੋਹੀ, ਜਗਤਾਰ ਸਿੰਘ, ਸੁਖਦੇਵ ਸਿੰਘ ਦਲਿਤ ਕਿਸਾਨ ਆਗੂ, ਟਹਿਲ ਸਿੰਘ ਬਾਬਾ, ਮਾਸਟਰ ਦਰਸ਼ਨ ਸਿੰਘ, ਕੁਲਵੰਤ ਸਿੰਘ ਬਾਜਵਾ ਸਮੇਤ ਬਹੁਤ ਵੱਡੀ ਗਿਣਤੀ `ਚ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media