Sunday, April 26, 2026

ਪ੍ਰਸ਼ਾਸ਼ਨਿਕ ਖੇਤਰ ਦੇ ਭ੍ਰਿਸ਼ਟਾਚਾਰ `ਚ ਸੁਧਾਰ ਦੀ ਆਸ ਨਹੀਂ – ਕਮਾਡੈਂਟ ਰਸ਼ਪਾਲ ਸਿੰਘ

ਸ਼ਮਰਾਲਾ, 12 ਅਕਤੂਬਰ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ) ਸਮਰਾਲਾ ਦੀ ਮਾਸਿਕ ਇਕੱਤਰਤਾ ਕਮਾਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਾਛੀਵਾੜਾ ਇਕਾਈ ਤੇ ਖਮਾਣੋਂ ਇਕਾਈ ਤੋਂ ਇਲਾਵਾ ਅਧਿਆਪਕ ਚੇਤਨਾ ਮੰਚ ਸਮਰਾਲਾ, ਬੁੱਧੀਵਾਨ, ਸੂਝਵਾਨ ਤੇ ਅਗਾਂਹਵਧੂ ਵਿਚਾਰਧਾਰਾ ਦੀਆਂ ਸਨਮਾਨਯੋਗ ਸਖਸ਼ੀਅਤਾਂ ਸ਼ਰੀਕ ਹੋਈਆਂ।ਸ਼ੁਰੂ ਵਿੱਚ ਫਰੰਟ ਵੱਲੋਂ ਸ਼ਵਿੰਦਰ ਸਿੰਘ ਕਲੇਰ ਨੇ ਪਿਛਲੇ ਮਹੀਨੇ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਇਸ ਮਹੀਨੇ 5 ਕੇਸਾਂ ਵਿੱਚੋਂ 4 ਕੇਸ ਨਿਪਟਾ ਦਿੱਤੇ ਗਏ।ਜੋਗਿੰਦਰ ਸਿੰਘ ਜੋਸ਼ ਜਨਰਲ ਸਕੱਤਰ ਨੇ ਅਮਰੀਕਾ ਤੋਂ ਵਾਪਸ ਆਏ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਨੂੰ ਪੂਰਨ ਤੰਦਰੁਸਤੀ ਉਪਰੰਤ ਵਧਾਈ ਦਿੰਦਿਆਂ ਕਿਹਾ ਕਿ ਇਨਾਂ ਦੀ ਉਮਰ ਦਰਾਜ਼ ਰਹੇ ਕਿਉਂਕਿ ਇਨਾਂ ਦੀ ਪ੍ਰਸ਼ਾਸ਼ਨਿਕ ਜਾਣਕਾਰੀ ਤੇ ਤੀਬਰ ਬੁੱਧੀ ਨਾਲ ਫਰੰਟ ਪੁਲਾਘਾਂ ਭਰ ਰਿਹਾ ਹੈ ਨਾਲ ਹੀ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਫਰੰਟ ਹਰ ਪ੍ਰਕਾਰ ਦਾ ਯਤਨ ਕਰ ਰਿਹਾ ਹੈ।
ਖਮਾਣੋਂ ਇਕਾਈ ਦੇ ਸਰਪ੍ਰਸਤ ਕੈਪਟਨ ਮਹਿੰਦਰ ਸਿੰਘ ਨੇ ਡੇਰਾਵਾਦ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਡੇਰੇ ਕੇਵਲ ਸਿਆਸਤ ਦੀ ਪਿੱਠ ਠੋਕਣ ਲਈ ਹੀ ਬਣੇ ਹਨ।ਸਾਨੂੰ ਮਜ਼ਹਬਾਂ ਵੱਲੋਂ ਪਾਏ ਹੋਏ ਸਹੀ ਸਿਧਾਂਤਾਂ ’ਤੇ ਚੱਲਣਾ ਚਾਹੀਦਾ ਹੈ ਤਾਂ ਕਿ ਕਿਸੇ ਪ੍ਰਕਾਰ ਦਾ ਭ੍ਰਿਸ਼ਟਾਚਾਰ ਹੀ ਨਾ ਰਹੇ।ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਦੀ ਇੱਕ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀਆਂ ਨੂੰ ਨੈਤਿਕ ਗੁਣ ਪ੍ਰਦਾਨ ਕਰਕੇ, ਵਿੱਦਿਆ ਦੀ ਜਾਣਕਾਰੀ ਦੇ ਕੇ ਦੇਸ਼ ਦੇ ਐਸੇ ਨਾਗਰਿਕ ਬਣਾਉਣ।ਜਿਸ ਨਾਲ ਆਉਣ ਵਾਲੀਆਂ ਨਸਲਾਂ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ।
ਅਵਤਾਰ ਸਿੰਘ ਉਟਾਲਾਂ ਨੇ ਕਿਹਾ ਕਿ ਨੋਟਬੰਦੀ ਅਤੇ ਜੀ.ਐਸ.ਟੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ। ਨੋਟਬੰਦੀ ਨਾਲ ਕੋਈ ਕਾਲਾ ਧਨ ਨਹੀਂ ਨਿਕਲਿਆ ਤੇ ਜੀ.ਐਸ.ਟੀ ਨਾਲ ਲੋਕਾਂ ਦੇ ਕੰਮ ਠੱਪ ਹੋ ਗਏ ਹਨ। ਆਰਥਿਕਤਾ ਨੂੰ ਖੋਰਾ ਲੱਗ ਗਿਆ ਹੈ, ਜਿਸ ਨਾਲ ਭ੍ਰਿਸ਼ਟਾਚਾਰ ਵਧਿਆ ਹੈ।ਸੁਖਵਿੰਦਰ ਸਿੰਘ ਮਾਛੀਵਾੜਾ ਇਕਾਈ ਦੇ ਪ੍ਰਧਾਨ ਨੇ ਕਿਹਾ ਕਿ ਸਮਾਜ ਵਿੱਚ ਚੱਲ ਰਹੇ ਵਹਿਮ ਭਰਮ ਮਨੁੱਖਤਾ ਦੀ ਬੁੱਧੀ ਨੂੰ ਖਤਮ ਕਰਕੇ ਸਮਾਜਿਕ ਭ੍ਰਿਸ਼ਟਾਚਾਰ ਫੈਲਾਉਂਦੇ ਹਨ। ਲੋੜ ਹੈ ਆਉਣ ਵਾਲੀਆਂ ਨਸਲਾਂ ਨੂੰ ਖੁਦ ਹਕੀਕਤ ਦੀ ਧਰਤੀ ’ਤੇ ਆ ਕੇ ਇਸ ਤਰਾਂ ਪ੍ਰੇਰਿਆ ਜਾਵੇ ਕਿ ਉਹ ਇਸ ਪਾਸਿਓਂ ਦੂਰ ਰਹਿਣ।ਜੰਗ ਸਿੰਘ ਭੰਗਲਾਂ, ਸੀਨੀਅਰ ਮੀਤ ਪ੍ਰਧਾਨ, ਨੇ ਚਿੰਤਾ ਜ਼ਾਹਰ ਕੀਤੀ ਕਿ ਦੇਸ਼ ਦੀ ਕੇਂਦਰੀ ਸਰਕਾਰ ਪੰਜਾਬ ਦੀ ਆਰਥਿਕਤਾ ਵੱਲ ਧਿਆਨ ਨਹੀਂ ਦੇ ਰਹੀ, ਕਿਸਾਨ ਦੀ ਉਪਜ ਦਾ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ ਜੋ ਕਿ ਮਨੁੱਖਤਾ ਦੀ ਰੀੜ ਦੀ ਹੱਡੀ ਹੈ, ਜਿਨਾਂ ਸਦਕਾ ਸਾਡੀਆਂ ਚੀਜ਼ਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ।ਕਮਾਂਡੈਂਟ ਰਸ਼ਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਦੇਸ਼ ਦੇ ਪ੍ਰਸ਼ਾਸ਼ਨਿਕ ਖੇਤਰ ਵਿੱਚ ਭ੍ਰਿਸ਼ਟਾਚਾਰ ਦੀ ਹੱਦ ਬਹੁਤ ਵਧ ਗਈ ਹੈ, ਚਿੰਤਾ ਹੈ ਕਿ ਸਰਕਾਰ ਵਰਗੀ ਕੋਈ ਕਿਸੇ ਪ੍ਰਕਾਰ ਦੀ ਕੋਈ ਚੀਜ਼ ਨਹੀਂ।ਇਨਾਂ ਪਾਸੋਂ ਕੋਈ ਆਸ ਨਹੀਂ ਕਿ ਭ੍ਰਿਸ਼ਟਾਚਾਰ ਵਿੱਚ ਕੋਈ ਸੁਧਾਰ ਆਵੇਗਾ। ਉਨਾਂ ਕਿਹਾ ਕਿ ਅਸੀਂ ਆਪਣਾ ਕੰਮ ਆਪਣੀ ਸਰੀਰਕ, ਮਾਨਸਿਕ ਬੁੱਧੀ ਨਾਲ ਕਰਵਾਈਏ ਤਾਂ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ।ਅਧਿਆਪਕ ਚੇਤਨਾ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਨੂੰ ਸਮੁੱਚੇ ਫਰੰਟ ਵੱਲੋਂ ਉਨਾਂ ਦੇ ਘਰ ਪੋਤਰਾ ਹੋਣ ਦੀ ਸਮੁੱਚੇ ਫਰੰਟ ਵੱਲੋਂ ਵਧਾਈ ਦਿੱਤੀ ਗਈ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਕੇਵਲ ਕਿ੍ਰਸ਼ਨ, ਰਾਜਿੰਦਰ ਸਿੰਘ, ਨਛੱਤਰ ਸਿੰਘ, ਜਸਵੰਤ ਸਿੰਘ, ਭਜਨ ਸਿੰਘ ਮੈਨੇਜਰ, ਗੁਰਦਿਆਲ ਸਿੰਘ ਵੈਦ, ਸਵਰਨ ਸਿੰਘ ਕਕਰਾਲਾ, ਜਾਗੀਰ ਸਿੰਘ ਕੋਟਲਾ, ਸੁਰਿੰਦਰ ਮੋਹਨ ਚੌਧਰੀ, ਬਲਬੀਰ ਸਿੰਘ ਦਿਲਬਾਗ ਸਿੰਘ ਖਮਾਣੋਂ, ਅੰਗ੍ਰੇਜ ਸਿੰਘ, ਰਾਮ ਪ੍ਰਤਾਪ ਸਿੰਘ, ਰਘਬੀਰ ਸਿੰਘ, ਉੱਜਲ ਸਿੰਘ, ਨੰਦ ਸਿੰਘ, ਲਾਭ ਸਿੰਘ, ਇਸਤਰੀ ਵਿੰਗ ਦੀ ਪ੍ਰਧਾਨ ਮਨਜੀਤ ਕੌਰ , ਰਵਿੰਦਰ ਕੌਰ ਸਕੱਤਰ, ਕੁਲਵਿੰਦਰ ਕੌਰ ਆਦਿ ਸ਼ਾਮਲ ਸਨ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply