ਤਲਵੰਡੀ ਸਾਬੋ (ਬਠਿੰਡਾ), 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਵਿਦਿਆਰਥੀਆਂ ਲਈ ਅੰਗਰੇਗੀ ਭਾਸ਼ਾ ਸਿੱਖਣ ਲਈ ਨਵੀਨਤਮ ਢੰਗ-ਤਰੀਕਿਆਂ ਬਾਰੇ ਵਿਚਾਰ ਗੋਸ਼ਟੀ ਕੀਤੀ ਗਈ।ਜਿਸ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਅਦਾਰੇ ਕੈਬਰਿਜ਼ ਯੂਨੀਵਰਸਿਟੀ ਪ੍ਰੈਸ ਦੇ ਨੁਮਿੰਦਿਆ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅੰਗਰੇਜੀ ਵਿਭਾਗ ਦੇ ਅਧਿਆਪਕਾਂ ਵਲੋਂ ਵਿਚਾਰ ਚਰਚਾ ਕੀਤੀ ਗਈ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਭੁਪਿੰਦਰ ਸਿੰਘ ਧਾਲੀਵਾਲ, ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ, ਡੀਨ ਇੰਜ. ਡਾ. ਗੁਰਭਿੰਦਰ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਸਨ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ੳਪ-ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਦੀ ਰਹਿਨਮਾਈ ਹੇਠ, ਕੈਬਰਿਜ਼ ਯੂਨੀਵਰਸਿਟੀ ਪ੍ਰੈਸ ਦੇ ਅਮਿਤ ਬਵੇਜਾ ਮੈਡਮ ਚਾਰੂਬੋਸ ਅਤੇ ਡਾ. ਦੀਪਾ ਚਟੋਪਾਧਿਆ ਨੇ ਇਸ ਵਿਚਾਰ ਚਰਚਾ ਵਿੱਚ ਕੈਬਰਿਜ਼ ਯੂਨੀਵਰਸਿਟੀ ਪ੍ਰੈਸ ਵਲੋਂ ਪ੍ਰਕਾਸ਼ਿਤ ਕਿਤਾਬਾਂ, ਮਾਡਿਊਲਜ ਅਤੇ ਵਿਦਿਆਰਥੀਆਂ ਦੀ ਲੋੜ ਮੁਤਾਬਿਕ ਪ੍ਰਯੋਗਾਂ ਸੰਬਧੀ ਜਾਣਕਾਰੀ ਸਾਝੀ ਕੀਤੀ।ਡਾ. ਧਾਲੀਵਾਲ ਨੇ ਕਿਹਾ ਵਿਦਿਆਰਥੀਆਂ ਦੇ ਰੇਗੂਲਰ ਕੋਰਸ ਸਕੀਮ ਦੇ ਨਾਲ ਅੰਗਰੇਜੀ ਦੀ ਪ੍ਰਭਾਵਸ਼ਾਲੀ ਵਰਤੋਂ ਵਿਦਿਆਰਥੀਆ ਨੂੰ ਅਜੋਕੇ ਕਾਰਪੋਰੇਟ ਵਰਗ ਦੀਆਂ ਕਸੋਟੀਆਂ `ਤੇ ਖਰੇ ਉਤਰਨ ਦੇ ਕਾਬਲ ਬਣਾ ਸਕਦੀ ਹੈ।ਸੁਮੱਚੀ ਚਰਚਾ ਅਨੁਸਾਰ ਅੰਦਾਜਨ 80-120 ਘੰਟਿਆਂ ਦੀ ਬੋਲਚਾਲ ਰਾਹੀ ਵਿਦਿਆਰਥੀਆਂ ਨੂੰ ਇਸ ਭਾਸ਼ਾ ਦਾ ਧਨੀ ਬਣਾਇਆ ਜਾ ਸਕਦਾ ਹੈ ਨਾਲ ਹੀ ਰੈਗੂਰਲ ਪ੍ਰੈਕਟਿਸ ਰਾਹੀ ਵਿੱਦਿਆਰਥੀ ਅਧਿਆਪਕ ਤੋ ਮੁਲਾਕਣ ਕਰਵਾਉਣ ਕੇ ਨਾਲ-ਨਾਲ ਸ਼ਵੈ-ਮੁਲਾਕਣ ਵੀ ਕਰ ਸਕਦੇ ਹਨ।ਇਸ ਮੌਕੇ ਡਾ. ਜਗਪਾਲ ਸਿੰਘ ਅਤੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਦੇ ਅੰਗਰੇਜੀ ਸਿੱਖਣ ਵਾਲੇ ਕੋਰਸਾਂ ਦੇ ਹਵਾਲੇ ਦੇ ਕੇ ਵਿਚਾਰ ਚਰਚਾ ਨੂੰ ਹੋਰ ਲਾਭਦਾਇਕ ਬਣਾਇਆ।ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਡਾ. ਧਾਲੀਵਾਲ, ਡਾ. ਜਗਪਾਲ ਸਿੰਘ ਅਤੇ ਡਾ. ਧੀਮਾਨ ਦੇ ਉੱਦਮ ਨੂੰ ਸਲਾਹਿਆ ਜਿਨਾਂ ਸਦਕਾ ਇਹ ਮਵੱਤਵਪੂਰਨ ਵਿਚਾਰ ਗੋਸ਼ਟੀ ਸੰਭਵ ਹੋਈ ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media