Tuesday, March 17, 2026

ਪ੍ਰਦੂਸ਼ਣ ਰਹਿਤ `ਗਰੀਨ ਦੀਵਾਲੀ` ਮਨਾਉਣ ਨੂੰ ਤਰਜੀਹ ਦਿੱਤੀ ਜਾਵੇ – ਐਸ.ਡੀ.ਐਮ

PPN1310201702ਬਟਾਲਾ, 13 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦੇ ਸੱਦੇ ਤਹਿਤ ਐਸ.ਡੀ.ਐਮ ਬਟਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਇਸ ਵਾਰ ਪ੍ਰਦੂਸ਼ਣ ਰਹਿਤ `ਗਰੀਨ ਦੀਵਾਲੀ` ਮਨਾਉਣ ਨੂੰ ਤਰਜੀਹ ਦੇਣ।ਐਸ.ਡੀ.ਐਮ ਬਟਾਲਾ ਰੋਹਿਤ ਗੁਪਤਾ ਨੇ ਕਿਹਾ ਹੈ ਕਿ ਸਰਵਉੱਚ ਅਦਾਲਤ ਵੱਲੋਂ ਦਿੱਲੀ ਐਨ.ਸੀ.ਆਰ `ਚ ਪਟਾਕਿਆਂ `ਤੇ ਪਾਬੰਦੀ ਲਾਏ ਜਾਣ ਬਾਅਦ, ਸਾਨੂੰ ਸਵੈ-ਇੱਛਾ ਨਾਲ ਹੀ ਪ੍ਰਦੂਸ਼ਣ ਦਾ ਵੱਡਾ ਕਾਰਨ ਬਣਦੀ ਦੀਵਾਲੀ ਨੂੰ ਸਾਫ਼-ਸੁੱਥਰੇ ਤਿਉਹਾਰ ਵਜੋਂ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਉਨਾਂ ਸਕੂਲ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਵੀ ਕਿਹਾ ਹੈ ਕਿ ਉਹ ਸਕੂਲਾਂ ਵਿੱਚ ਸਵੇਰ ਦੀਆਂ ਸਭਾਵਾਂ `ਚ ਵਿਦਿਆਰਥੀਆਂ ਨੂੰ ਪਟਾਕਿਆਂ ਦੇ ਧੂੰਏਂ ਕਾਰਨ ਵਾਤਾਵਰਣ ਅਤੇ ਮਾਨਵੀ ਸਿਹਤ ਨੂੰ ਪੁੱਜਦੇ ਨੁਕਸਾਨ ਦਾ ਹਵਾਲਾ ਦੇ ਕੇ ਪਟਾਕਿਆਂ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਨਾ ਦੇਣ।ਉਨਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ 125 ਡੈਸੀਬਲ ਤੋਂ ਵਧੇਰੇ ਦੀ ਅਵਾਜ਼ ਪੈਦਾ ਕਰਦੇ ਪਟਾਕਿਆਂ ਦੀ ਵਿੱਕਰੀ ਪ੍ਰਤੀ ਦੁਕਾਨਦਾਰਾਂ ਨੂੰ ਮਨਾਂ ਕੀਤਾ ਜਾਵੇ ਅਤੇ ਇਸ ਸਬੰਧੀ ਸ਼ਹਿਰ ਵਾਸੀਆਂ ਵਿੱਚ ਜਾਗਰੂਕਤਾ ਲਿਆਂਦੀ ਜਾਵੇ।ਗੁਪਤਾ ਨੇ ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ `ਗਰੀਨ ਦੀਵਾਲੀ` ਮਨਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ।ਉਨਾਂ ਕਿਹਾ ਕਿ ਸਾਂਝੇ ਯਤਨਾ ਨਾਲ ਗਰੀਨ ਦੀਵਾਲੀ ਦੇ ਇਸ ਸੁਨੇਹੇ ਨੂੰ ਘਰ-ਘਰ ਪਹੁੰਚਾ ਕੇ ਪਟਾਕਿਆਂ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply