Tuesday, March 17, 2026

ਸਿਹਤ ਵਿਭਾਗ ਵਲੋਂ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਗਿਆ

PPN1310201705ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਦੀ ਦੇਖ ਰੇਖ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਐਸ.ਐਸ ਗਿੱਲ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਅੱਜ ਦਾ ਦਿਨ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਂਭ ਸੰਭਾਲ ਵਜਂੋ ਮਨਾਇਆ ਜਾਂਦਾ ਹੈ।ਭਾਰਤ ਵਿੱਚ ਬਹੁਤ ਸਾਰੇ ਵਿਅਕਤੀੇ ਦੋਵਾਂ ਅੱਖਾਂ ਤੋਂ ਅੰਨੇ ਹਨ।ਜੇਕਰ ਸਮੇਂ ਸਿਰ ਧਿਆਨ ਦਿੱਤਾ ਜਾਵੇ ਤਾਂ ਅੰਨੇਪਣ ਤੋਂ ਬਚਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਹੋਣਾ ਅੱਖਾਂ ਦੀ ਰੋਸ਼ਨੀ ਤੇ ਬਹੁਤ ਮਾੜਾ ਅਸਰ ਪਾਉਂਦਾ ਹੈ। ਸਾਨੂੰ 40 ਸਾਲ ਦੀ ਉਮਰ ਤੋਂ ਬਾਅਦ ਸਮੇਂ ਸਮੇਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਚਾਹੀਦਾ ਹੈ।ਡਾ: ਸ਼ਵੇਤਾ ਗੁਪਤਾ ਨੇ ਕਿਹਾ ਕਿ ਅਸੀਂ ਸਮੇਂ ਸਿਰ ਅੱਖਾਂ ਦੀ ਜਾਂਚ ਅਤੇ ਇਲਾਜ ਕਰਵਾ ਕਿ ਅੱਖਾਂ ਦੀ ਰੋਸ਼ਨੀ ਨੂੰ ਬਰਕਰਾਰ ਰੱਖ ਸਕਦੇ ਹਾਂ। ਚਿੱਟੇ ਮੌਤੀਏ ਦੇ ਅਪ੍ਰੇਸ਼ਨ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਂਦੀ ਹੈ। ਪ੍ਰੰਤੂ ਅੱਖਾਂ ਵਿੱਚ ਕਾਲਾ ਮੌਤੀਆ ਦਾ ਆਉਣਾ  ਬਹੁਤ ਹੀ ਹਾਨੀਕਾਰਕ ਹੈ। ਜੇਕਰ ਇਸ ਦਾ ਇਲਾਜ ਸਮੇਂ ਸਿਰ ਨਾ ਕਰਵਾਇਆ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਉਨਾਂ ਕਿਹਾ ਕਿ ਬੱਚਿਆਂ ਵਿੱਚ ਸਿਰ ਦਰਦ, ਉਲਟੀ ਆਉਣਾ, ਅੱਖਾਂ ਚੋਂ ਪਾਣੀ ਆਉਣਾ, ਅੱਖਾਂ ਮਸਲਣਾਂ, ਲਿਖਣ ਸਮੇਂ ਗਲਤੀਆਂ ਕਰਨਾਂ, ਬਲੈਕ ਬੋਰਡ ਤੇ ਲਿਖੇ ਅੱਖਰ ਨਾਂ ਦਿਸਣਾ, ਦੋ-ਦੋ ਚੀਜਾਂ ਦਿਸਣਾ ਆਦਿ ਲੱਛਣ ਆਉਂਦੇ ਹਨ ਤਾਂ ਅੱਖਾਂ ਦੇ ਮਾਹਿਰ ਡਾਕਟਰ ਪਾਸ ਜਾਓ।ਅਪਥਾਲਮਿਕ ਅਫਸਰ ਸਵਤੰਤਰ ਗੁਪਤਾ ਨੇ ਕਿਹਾ ਕਿ ਸਕੂਲ ਦੇ ਵਿਦਿਆਥੀਆਂ ਦੀ ਹਰ ਵੀਰਵਾਰ ਹਸਪਤਾਲ ਵਿੱਚ ਸਕਰੀਨਿੰਗ ਕੀਤੀ ਜਾਂਦੀ ਹੈ। ਜੇਕਰ ਬੱਚੇ ਦੀ ਅੱਖਾਂ ਦੀ ਰੋਸ਼ਨੀ ਘੱਟ ਹੈ ਤਾਂ ਡਾਕਟਰ ਦੀ ਸਲਾਹ ਨਾਲ ਬੱਚੇ ਨੂੰ ਲਗਾਤਾਰ ਐਨਕ  ਲਗਾਉਂਣੀ ਚਾਹੀਦੀ ਹੈ ਤਾਂ ਜੋ ਨਜ਼ਰ ਇਕ ਥਾਂ ’ਤੇ ਟਿਕ ਸਕੇ। ਵਿਟਾਮੀਨ ਏ ਦੀ ਕਮੀ ਕਾਰਨ ਬੱਚਿਆਂ ਵਿੱਚ ਅੰਧਰਾਤਾ, ਅੱਖਾਂ ਸੁਕਨਾਂ, ਪੁਤਲੀ ਦਾ ਸੜਨਾਂ, ਆਦਿ ਬਿਮਾਰੀਆਂ ਤੋਂ ਅੰਨਾਂਪਨ ਹੋ ਜਾਂਦਾ ਹੈ ਜੇਕਰ ਬੱਚਿਆਂ ਨੂੰ ਹਰੀ ਸਬਜੀਆਂ, ਪੀਲੇ ਫਲ, ਦੁੱਧ, ਗਾਜਰ ਅਤੇ ਵਿਟਾਮੀਨ ਏ ਦੀਆਂ ਬੰੂਦਾਂ ਦਿਤੀਆਂ ਜਾਣ ਤਾਂ ਅੰਨੇਪਨ ਤੋਂ ਬਚਿਆਂ ਜਾ ਸਕਦਾ ਹੈ।ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਖਾਂ ਦਾ ਦਾਨ ਮਹਾਦਾਨ ਹੈ ਸੋ ਸਾਨੂੰ ਮਰਨ ਉਪਰੰਤ ਅੱਖਾਂ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਅੱਖਾਂ ਤੋਂ ਅੰਨੇ ਵਿਅਕਤੀ ਨੂੰ ਰੋਸ਼ਨੀ ਮਿਲ ਸਕੇ। ਦੀਵਾਲੀ ਮੌਕੇ ਆਪਣੀਆਂ ਅੱਖਾਂ ਦੇ ਬਚਾ ਲਈ ਜਰੂਰੀ ਸਾਵਧਾਨੀਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਵੇਂ ਕਿ ਪਟਾਖੇ ਚਲਾਉਦੇ ਹੋਏ ਵੱਡਿਆਂ ਦੀ ਨਿਗਰਾਨੀ ਜਰੂਰੀ ਹੋਣੀ ਚਾਹੀਦੀ ਹੈ, ਰੇਸ਼ਮੀ ਅਤੇ ਢਿੱਲੇ ਕੱਪੜੇ ਨਾ ਪਾਓ, ਪਟਾਖਿਆਂ ਨੂੰ ਹੱਥ ਵਿੱਚ ਨਾ ਫੜੋ, ਅਗਰ ਅੱਖ ਵਿੱਚ ਸੱਟ ਲੱਗ ਜਾਵੇ ਤਾਂ ਉਸ ਨੂੰ ਨਾ ਮਲੋ ਤੇ ਨਾ ਹੀ ਰਗੜੋ, ਤੁਰੰਤ ਅੱਖਾਂ ਤੇ ਮਾਹਿਰ ਡਾਕਟਰ ਨੂੰ ਵਿਖਾਓ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਐਸ.ਐਸ.ਗਿੱਲ, ਅੱਖਾਂ ਦੇ ਮਾਹਿਰ ਡਾ: ਸ਼ਵੇਤਾ ਗੁਪਤਾ, ਅਪਥਾਲਮਿਕ ਅਫਸਰ ਸਵਤੰਤਰ ਗੁਪਤਾ, ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਪੋ੍ਰਜੈਕਸਨਿਸਟ ਕੇਵਲ ਕਿਸ਼ਨ ਸਰਮਾ ਅਤੇ ਹੋਰਨਾਂ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply