ਬਠਿੰਡਾ, 12 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਬਠਿੰਡਾ ਅਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਗੁਰਾਦਿੱਤਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੀ ਜ਼ਿਲਾ ਪੱਧਰੀ ਟੀਮ ਵਲੋ ਪਿੰਡ ਢਿਲਵਾਂ ਵਿਖੇ ਕਿਸਾਨ ਗੁਰਪ੍ਰੀਤ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ।ਕਿਸਾਨ ਨੇ ਦੱਸਿਆ ਕੇ ਉਹ 30 ਏਕੜ ਖੇਤ ਵਿਚ ਝੋਨੇ ਦੀ ਕਾਸ਼ਤ ਕਰਦਾ ਹੈ ਅਤੇ ਕਿਸਾਨ ਪਾਸ ਆਪਣੀ ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਹੈ।ਜਿਸ ਨਾਲ ਉਸ ਨੇ ਆਪਣੇ ਝੋਨੇ ਦੀ ਕਟਾਈ ਕੀਤੀ ਅਤੇ ਝੋਨਾ ਕੱਟਣ ਤੋ ਬਾਅਦ ਦੂਸਰੇ-ਤੀਸਰੇ ਦਿਨ ਇੱਕ ਵਾਰ ਰੋਟਾਵੇਟਰ ਨਾਲ ਖੇਤ ਦੀ ਜੁਤਾਈ ਕੀਤੀ।ਗੁਰਪ੍ਰ੍ਰੀਤ ਸਿੰਘ ਅਨੁਸਾਰ ਇਸ ਤੋ ਬਾਅਦ ਖੇਤ ਨੂੰ ਪਾਣੀ ਲਾ ਕੇ 20 ਕਿਲੋ ਯੂਰੀਆ ਦਾ ਛਿੱਟਾ ਦੇ ਕੇ ਇਕ ਵਾਰ ਫੇਰ ਰੋਟਾਵੇਟਰ ਨਾਲ ਖੇਤ ਨੂੰ ਵਾਹ ਦੇਵੇਗਾ।ਇਸ ਨਾਲ ਖੇਤ ਬਿਜਾਈ ਲਈ ਬਿਲਕੁਲ ਤਿਆਰ ਹੋ ਜਾਂਦਾ ਹੈ।ਕਿਸਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਪਿਛਲੇ ਦੋ ਸਾਲਾਂ ਤੋ ਉਹ ਆਪਣੇ ਖੇਤ ਵਿਚ ਪਰਾਲੀ ਨੂੰ ਅੱਗ ਨਹੀਂ ਲਗਾ ਰਿਹਾ।ਸਗੋ ਰੋਟਾਵੇਟਰ ਦੀ ਵਰਤੋਂ ਨਾਲ ਇਸ ਪਰਾਲੀ ਨੂੰ ਖੇਤ ਵਿਚ ਹੀ ਰਲਾ ਦਿੰਦਾ ਹੈ।ਇਸ ਕਰਕੇ ਉਸ ਦੇ ਖੇਤ ਦੀ ਮਿੱਟੀ ਦੀ ਸਤਾ ਠੀਕ ਹੋਣ ਕਰਕੇ ਸਾਉਣੀ ਅਤੇ ਹਾੜੀ ਵਿਚ ਲਗਭਗ ਦੋ ਕੁਇੰਟਲ ਝਾੜ ਜ਼ਿਆਦਾ ਪ੍ਰਾਪਤ ਹੋ ਰਿਹਾ ਹੈ ਅਤੇ ਉਹ ਰਸਾਇਣਕ ਖਾਦਾਂ ਦੀ ਵਰਤੋਂ ਵੀ ਆਮ ਕਿਸਾਨਾਂ ਨਾਲੋ ਘੱਟ ਕਰਦਾ ਹਾਂ।ਉਹ ਨੇ ਦੱਸਿਆ ਕਿ ਉਸ ਨੂੰ ਇਸ ਤਰੀਕੇ ਨਾਲ ਬਿਜਾਈ ਕਰਨ ਨਾਲ ਕੋਈ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪੈ ਰਿਹਾ।ਇਸ ਕਿਸਾਨ ਵਲੋਂ ਨਾਲ ਦੇ ਪਿੰਡਾਂ ਜਿਵੇਂ ਨਾਥਪੁਰਾ ਅਤੇ ਗੋਬਿੰਦਪੁਰਾ ਵਿਖੇ ਵੀ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ ਕੰਬਾਇਨ ਨਾਲ ਕੀਤੀ ਜਾ ਰਹੀ ਹੈ ਅਤੇ ਉਸ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।ਉਸ ਨੂੰ ਕਿਸਾਨਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media