Wednesday, March 18, 2026

ਛੇਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰੂ ਕੀ ਵਡਾਲੀ ਤੋਂ ਪੰਜ ਰੋਜ਼ਾ ਚੇਤਨਾ ਮਾਰਚ ਆਰੰਭ

PPN1310201711ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਰਜਿ: ਅੰਮ੍ਰਿਤਸਰ ਵੱਲੋਂ ਭਾਰਤ-ਪਾਕਿ ਦੋਹਾਂ ਦੇਸ਼ਾਂ ਵਿੱਚ ਸਦਭਾਵਨਾ, ਪ੍ਰਸਪਰ ਮੇਲ ਮਿਲਾਪ ਤੇ ਸ਼ਾਂਤੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਚੇਤਨਾ ਮਾਰਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਤੋਂ ਪੂਰੀ ਖ਼ਾਲਸਾਈ ਸ਼ਾਨੋ-ਸ਼ੋਕਤ ਨਾਲ ਆਰੰਭ ਹੋਇਆ।
ਗੁਰਦੁਆਰਾ ਗੁਰੂ ਕੀ ਵਡਾਲੀ ਵਿਖੇ ਨਗਰ ਕੀਰਤਨ ਦੀ ਅਰੰਭਤਾ ਦੀ ਅਰਦਾਸ ਗ੍ਰੰਥੀ ਭਾਈ ਦਲਬੀਰ ਸਿੰਘ ਨੇ ਕੀਤੀ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕਰਕੇ ਰਵਾਨਾ ਕੀਤਾ।ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਇੰਦਰਜੀਤ ਸਿੰਘ ਬਾਸਰਕੇ ਸੀਨੀਅਰ ਕਾਂਗਰਸੀ ਆਗੂ, ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਪਿ੍ਰੰਸੀਪਲ ਜਗਦੀਸ਼ ਸਿੰਘ ਨੇ ਸੰਬੋਧਨ ਕਰਦਿਆਂ ਨਗਰ ਕੀਰਤਨ ਦੇ ਮੁੱਖ ਉਦੇਸ਼ ਤੇ ਭਾਵਨਾ ਬਾਰੇ ਚਾਨਣਾ ਪਾਇਆ ਤੇ ਸਫਲਤਾ ਦੀ ਕਾਮਨਾ ਕੀਤੀ।ਜਥੇਦਾਰ ਸਵਿੰਦਰ ਸਿੰਘ ਭੰਗੂ, ਗਿਆਨੀ ਨਰਿੰਜਨ ਸਿੰਘ, ਡਾ: ਬਲਵਿੰਦਰ ਸਿੰਘ, ਕੈਪਟਨ ਜੋਗਿੰਦਰ ਸਿੰਘ, ਮੰਗਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਭੱਲਾ ਕਲੌਨੀ ਤੇ ਸ਼ਬਦੀ ਜਥੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਹਰਭਜਨ ਸਿੰਘ ਬਰਾੜ ਪ੍ਰਧਾਨ ਫਾਊਂਡੇਸ਼ਨ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਅੱਜ ਸਵੇਰੇ 8.00 ਵਜੇ ਆਰੰਭ ਹੋਇਆ ਜੋ ਰਾਮੂਵਾਲਾ, ਝਬਾਲ, ਭਿੱਖੀਵਿੰਡ ਅਤੇ ਫਿਰੋਜ਼ਪੁਰ (ਵਾਇਆ ਕੋਟ ਬੁੱਢਾ ਆਰਿਫ ਕੇ) ਤੋਂ ਹੁੰਦਾ ਹੋਇਆ ਦੁਪਹਿਰ ਗੁਰਦੁਆਰਾ ਜਾਮਨੀ ਸਾਹਿਬ ਬਾਜੀਦਪੁਰ ਫਿਰੋਜ਼ਪੁਰ ਵਿਖੇ ਪੁੱਜੇਗਾ। ਉਪਰੰਤ ਫਰੀਦਕੋਟ, ਬਾਬਾ ਫਰੀਦ ਨਰਸਿੰਗ ਕਾਲਜ ਤੋਂ ਬਰਗਾੜੀ, ਬਾਜਾਖਾਨਾ, ਬਠਿੰਡਾ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਵਿਖੇ ਰਾਤ ਦਾ ਪੜਾਅ ਕਰੇਗਾ।14 ਅਕਤੂਬਰ ਨੂੰ ਸਵੇਰੇ 8.00 ਵਜੇ ਅਰਦਾਸ ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਬਠਿੰਡਾ ਤੋਂ ਚੇਤਨਾ ਮਾਰਚ ਦੀ ਰਵਾਨਗੀ ਹੋਵੇਗੀ ਅਤੇ ਇਹ ਮਾਨਸਾ, ਫਫੜੇ, ਸੁਨਾਮ, ਛਾਜਲੀ, ਗੰਢੂਆਂ, ਗਾਗਾ, ਲੇਹਲ, ਦੇਹਲਾ, ਮੂਨਕ, ਹਮੀਰਗੜ੍ਹ, ਡੂਡੀਆਂ, ਪਾਤੜਾਂ ਅਤੇ ਸਮਾਣਾ ਤੋਂ ਹੁੰਦਾ ਹੋਇਆ ਰਾਤ ਘੜਾਮ (ਪੀਰ ਭੀਖਮ ਸ਼ਾਹ ਜੀ) ਵਿਖੇ ਪੜਾਅ ਕਰੇਗਾ।
15 ਅਕਤੂਬਰ ਦਿਨ ਐਤਵਾਰ ਨੂੰ ਘੜਾਮ (ਪੀਰ ਭੀਖਮ ਸ਼ਾਹ ਜੀ) ਤੋਂ ਸਵੇਰੇ 8.00 ਵਜੇ ਰਵਾਨਗੀ ਉਪਰੰਤ ਚੇਤਨਾ ਮਾਰਚ ਪਟਿਆਲਾ, ਰੱਖੜਾ, ਨਾਭਾ, ਅਮਰਗੜ੍ਹ, ਮਾਲੇਰਕੋਟਲਾ ਅਤੇ ਧੂਰੀ ਤੋਂ ਹੁੰਦਾ ਹੋਇਆ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।ਇਸੇ ਤਰ੍ਹਾਂ 16 ਅਕਤੂਬਰ ਸੋਮਵਾਰ ਨੂੰ ਗੁਰਦੁਆਰਾ ਜੋਤੀਸਰ ਸਾਹਿਬ, ਸੰਗਰੂਰ ਤੋਂ ਸਵੇਰੇ 8 ਵਜੇ ਚੱਲ ਕੇ ਮਸਤੂਆਣਾ, ਬਡਬਰ, ਧਨੌਲਾ, ਬਰਨਾਲਾ, ਸ਼ੇਰਪੁਰ, ਅਹਿਮਦਗੜ੍ਹ, ਆਲਮਗੀਰ ਤੋਂ ਹੁੰਦਾ ਹੋਇਆ ਰਾਏਕੋਟ, ਜਗਰਾਓਂ ਅਤੇ ਰਾਤ ਦਾ ਨਾਨਕਸਰ, ਜਗਰਾਉਂ ਵਿਖੇ ਕਰੇਗਾ।
17 ਅਕਤੂਬਰ 2017 ਮੰਗਲਵਾਰ ਨੂੰ ਸੰਗਤਾਂ ਗੁਰੂ ਜੱਸ ਗਾਉਂਦੀਆਂ ਨਾਨਕਸਰ ਤੋਂ ਚਾਲੇ ਪਾ ਕੇ ਗਾਲਿਬ ਕਲਾਂ, ਕੋਕਰੀ, ਜਲਾਲਾਬਾਦ, ਧਰਮਕੋਟ, ਫਤਹਿਗੜ੍ਹ ਪੰਜਤੂਰ, ਜੋਗੇਵਾਲਾ, ਮਖੂ, ਹਰੀਕੇ, ਬੂਹ, ਪੱਟੀ, ਕੱਚਾ-ਪੱਕਾ, ਦਿਆਲਪੁਰਾ, ਭਿੱਖੀਵਿੰਡ, ਝਬਾਲ, ਗੰਡੀਵਿੰਡ ਸਰਾਂ, ਪੱਕਾ ਪਿੰਡ (ਮਿੱਠਾਸਰ) ਤੋਂ ਅਟਾਰੀ ਸਰਹੱਦ ਤੇ ਪੁੱਜ ਕੇ ਸੰਪੂਰਨਤਾ ਦੀ ਅਰਦਾਸ ਹੋਵੇਗ।ਇਸ ਉਪਰੰਤ ਖਾਸਾ ਚੌਂਕ ਅਤੇ ਨਰਾਇਣਗੜ੍ਹ ਚੌਂਕ ਤੋਂ ਹੁੰਦਿਆਂ ਹੋਇਆਂ ਇਹ ਚੇਤਨਾ ਮਾਰਚ ਦੀ ਸਮਾਪਤੀ ਅਰਦਾਸ ਗੁਰਦੁਆਰਾ ਸਿੰਘ ਸਭਾ, ਭੱਲਾ ਕਾਲੌਨੀ, ਛੇਹਰਟਾ ਵਿਖੈ ਹੋਵੇਗੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply