ਸਮਰਾਲਾ, 13 ਅਕਤੂਬਰ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਖੈਹਿਰਾ ਵਿਖੇ ਗੁਰੂ ਨਾਨਕ ਸਪੋਰਟਸ ਕਲੱਬ (ਰਜਿ:), ਸਮੂਹ ਗਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੋ ਰੋਜਾ ਕਬੱਡੀ ਅਤੇ ਵਾਲੀਬਾਲ ਕੱਪ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਕੁਲਦੀਪ ਸਿੰਘ ਜੋਧਾਂ ਚੇਅਰਮੈਨ ਸਪੋਰਟਸ ਕਲੱਬ, ਅਮਰਜੀਤ ਸਿੰਘ ਖਹਿਰਾ ਰਿਟਾਇਰਡ ਡੀ.ਐਸ.ਪੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਕੈਸ਼ੀਅਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਤਾ ਨਾਲ ਭਰਪੂਰ ਰਹੇ।ਇਸ ਟੂਰਨਾਮੈਂਟ ਵਿੱਚ ਕਬੱਡੀ 45 ਕਿਲੋ ਵਿੱਚ ਜਰਗੜੀ ਨੇ ਨਰਾਇਣਗੜ ਨੂੰ ਹਰਾ ਕੇ ਪਹਿਲਾ ਸਥਾਨ, ਕਬੱਡੀ 55 ਕਿਲੋ ਵਿੱਚ ਸੁਧਾਰ ਨੇ ਜੀਵਨ ਸਿੰਘ ਨਗਰ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ, ਕਬੱਡੀ 65 ਕਿਲੋ ਵਿੱਚ ਅਰਚਨ ਨੇ ਜੀਵਨ ਸਿੰਘ ਨਗਰ ਲੁਧਿਆਣਾ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਕਬੱਡੀ ਇੱਕ ਪਿੰਡ ਓਪਨ ਵਿੱਚ ਖੈਹਿਰਾ ਦੀ ਟੀਮ ਨੇ ਇੱਕ ਫਸਵੇਂ ਮੁਕਾਬਲੇ ਦੌਰਾਨ ਲਾਟੋਂ ਦੀ ਟੀਮ ਨੂੰ ਚਿੱਤ ਕੀਤਾ।ਜਿਸ ਦਾ ਦਰਸ਼ਕਾਂ ਨੇ ਇਸ ਮੈਚ ਦਾ ਖੂਬ ਅਨੰਦ ਮਾਣਿਆ।ਖੈਹਿਰਾ ਦੇ ਗੱਭਰੂਆਂ ਨੇ ਇਹ ਮੈਚ ਜਿੱਤ ਕੇ 41000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਅਤੇ ਲਾਟੋਂ ਦੀ ਟੀਮ ਨੂੰ 31000 ਰੁਪਏ ਨਾਲ ਸਬਰ ਕਰਨਾ ਪਿਆ।ਵਾਲੀਬਾਲ ਸ਼ੂਟਿੰਗ ਵਿੱਚ ਉਪਲਾਂ ਦੀ ਟੀਮ ਨੇ ਗੰਢੂਆਂ ਦੀ ਟੀਮ ਨੂੰ ਹਰਾਇਆ।
ਇਸ ਟੂਰਨਾਮੈਂਟ ਕਬੱਡੀ ਖਿਡਾਰੀਆਂ ਬਲਵੀਰ ਸਿੰਘ ਬਿੱਟੂ, ਜਗਤਾਰ ਸਿੰਘ ਧਨੌਲਾ, ਇੰਦਰਜੀਤ ਸਿੰਘ ਫੁੱਲਾਂਵਾਲ, ਗੁਰਦੀਪ ਸਿੰਘ ਨੇਕੀ, ਜੱਟ ਲਾਟੋਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਇਸ ਖੇਡ ਮੇਲੇ ਦੌਰਾਨ ਜੇ.ਐਸ ਪੀਟਰ, ਵੀਤ ਬਲਜੀਤ, ਮਨਜੀਤ ਰੂਪੋਵਾਲੀਆ ਨੇ ਆਪਣੇ ਹਿੱਟ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਅਮਰੀਕ ਸਿੰਘ ਢਿੱਲੋਂ ਕਾਂਗਰਸੀ ਹਲਕਾ ਵਿਧਾਇਕ ਸਮਰਾਲਾ, ਭੁਪਿੰਦਰ ਸਿੰਘ ਭੀਖੀ ਐਸ.ਪੀ ਖੰਨਾ, ਕੁਲਦੀਪ ਸਿੰਘ ਕੰਗ ਐਸ.ਐਚ.ਓ, ਪਰਮਿੰਦਰ ਸਿੰਘ ਲਾਪਰਾਂ ਜਨਰਲ ਸਕੱਤਰ ਕਾਂਗਰਸ, ਲਾਲਾ ਮੰਗਤ ਰਾਏ ਪ੍ਰਧਾਨ ਨਗਰ ਕੌਂਸਲ ਸਮਰਾਲਾ, ਅਮਰਜੀਤ ਸਿੰਘ ਕਾਕਾ ਰਿਟਾ: ਡੀ.ਐਸ.ਪੀ, ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸਰਬਜੀਤ ਸਿੰਘ ਜੀਤੀ ਜਨਰਲ ਸਕੱਤਰ ਕਾਂਗਰਸ, ਪ੍ਰਦੀਪ ਸੱਚਦੇਵਾ ਜੀ.ਐਮ.ਪੀ.ਆਰ.ਟੀ.ਸੀ, ਕੁਲਦੀਪ ਸਿੰਘ ਜੋਧਾਂ, ਸਨੀ ਦੂਆ, ਬੇਅੰਤ ਸਿੰਘ ਬਲਾਲਾ, ਕਰਨਬੀਰ ਸਿੰਘ ਢਿੱਲੋਂ, ਹੁਸ਼ਿਆਰ ਸਿੰਘ ਖੈਹਿਰਾ ਕਬੱਡੀ ਕੋਚ, ਗੁਰਮੀਤ ਸਿੰਘ ਪੀ. ਏ., ਲਬੀ ਢਿੱਲੋਂ ਪੀ.ਏ, ਸੁਖਵੀਰ ਸਿੰਘ ਪੱਪੀ, ਅਸ਼ੋਕ ਕੁਮਾਰ ਖਮਾਣੋਂ, ਭੁਪਿੰਦਰ ਸਿੰੰਘ ਕੈਨੇਡਾ, ਲਾਲੀ ਅੜੈਂਚਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਨਾਮ ਤਕਸੀਮ ਕੀਤੇ।
ਇਸ ਖੇਡ ਮੇਲੇ ਦੀ ਕੁਮੈਂਟਰੀ ਬੱਬੂ ਖੰਨਾ, ਓਮ ਕਡਿਆਣਾ ਅਤੇ ਮੰਚ ਤੋਂ ਯਾਦਵਿੰਦਰ ਸਿੰਘ ਚੰਡਿਆਲਾ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਦਰਸ਼ਕਾਂ ਦੇ ਮਨ ਮੋਹ ਲਏ।ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿੱਚ ਤਪਿੰਦਰ ਸਿੰਘ ਬਾਬੂ ਪ੍ਰਧਾਨ, ਕੁਲਵੀਰ ਸਿੰਘ ਗੋਲਾ ਕੈਸ਼ੀਅਰ, ਕੁਲਦੀਪ ਸਿੰਘ ਜੋਧਾਂ, ਸਮਸ਼ੇਰ ਸਿੰਘ ਘੋਟੀ ਮੀਤ ਪ੍ਰਧਾਨ, ਤੇਜਵੰਤ ਸਿੰਘ ਬੱਬਲ ਸਕੱਤਰ, ਮਨਦੀਪ ਸਿੰਘ ਕੈਸ਼ੀਅਰ, ਬੰਟੀ ਖੈਹਿਰਾ ਕੈਸ਼ੀਅਰ, ਤੇਜਿੰਦਰ ਸਿੰਘ ਨੰਦ ਸਰਪੰਚ, ਪਵਿੱਤਰ ਸਿੰਘ, ਧੰਨਵੰਤ ਸਿੰਘ, ਅਮਰਜੀਤ ਸਿੰਘ ਕਾਕਾ, ਪਰਵਿੰਦਰ ਸਿੰਘ ਪਿੰਦਾ, ਇੰਦਰਜੀਤ ਸਿੰਘ ਪੱਪੀ, ਆਗਿਆਪਾਲ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਪੀਤਾ, ਗੁਰਤੇਜ ਸਿੰਘ, ਹਰਜੋਤ ਸਿੰਘ, ਜਗਰੂਪ ਸਿੰਘ ਮਾਨ, ਹੁਸ਼ਿਆਰ ਸਿੰਘ ਖਹਿਰਾ, ਅਮਰਜੀਤ ਸਿੰਘ ਕਾਕਾ ਨੇ ਦਿਨ ਰਾਤ ਇੱਕ ਕਰ ਦਿੱਤੀ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media