Tuesday, July 7, 2026

ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪਨ

ਪ੍ਰਾਇਮਰੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਜਿੰਮੇਵਾਰੀ ਸਾਂਭਣ ਲਈ ਤਿਆਰ ਹਾਂ- ਗੁਰਬੀਰ ਸ਼ਾਹੀ

PPN1310201722ਸਮਰਾਲਾ, 13 ਅਕਤੂਬਰ (ਪੰਜਾਬ ਪੋਸਟ- ਕੰਗ) – ਬੀਤੇ ਦਿਨੀ ਜਿਲਾ ਲੁਧਿਆਣਾ ਦੀਆਂ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ਾਹੀ ਸਪੋਰਟਸ ਕਾਲਜ ਆਫ ਫਿਜੀਕਲ ਐਜੂਕੇਸ਼ਨ ਸਮਰਾਲਾ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪਨ ਹੋਈਆਂ।ਇਹ ਪ੍ਰਾਇਮਰੀ ਖੇਡਾਂ ਜਸਪ੍ਰੀਤ ਕੌਰ ਜਿਲਾ ਸਿੱਖਿਆ ਅਫ਼ਸਰ (ਐਲੀ:) ਦੀ ਰਹਿਨੁਮਾਈ ਹੇਠ ਦੋ ਦਿਨ ਚੱਲੀਆਂ।ਇਨਾਂ ਖੇਡਾਂ ਵਿੱਚ ਲੁਧਿਆਣਾ ਜ਼ਿਲਾ ਦੇ ਚਾਰ ਜੋਨਾਂ ਸਮਰਾਲਾ, ਲੁਧਿਆਣਾ, ਦੋਰਾਹਾ ਅਤੇ ਜਗਰਾਓਂ ਜੋਨ ਦੇ ਬੱਚਿਆਂ ਨੇ ਭਾਗ ਲਿਆ। ਇਨਾਂ ਖੇਡਾਂ ਦਾ ਉਦਘਾਟਨ ਉਪ ਜਿਲਾ ਸਿੱਖਿਆ ਅਫਸਰ (ਐਲੀ:) ਮੈਡਮ ਡਿੰਪਲ ਮਦਾਨ ਤੇ ਡਾਇਰੈਕਟਰ ਗੁਰਵੀਰ ਸਿੰਘ ਸ਼ਾਹੀ ਨੇ ਕੀਤਾ।ਖੇਡਾਂ ਵਿੱਚ ਫੁੱਟਬਾਲ ਲੜਕੇ ਸਮਰਾਲਾ ਜੋਨ ਨੇ ਪਹਿਲਾ ਤੇ ਲੁਧਿਆਣਾ ਜੋਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਕਬੱਡੀ ਨੈਸ਼ਨਲ ਸਟਾਈਲ ਲੜਕੇ ਲੁਧਿਆਣਾ ਜੋਨ ਨੇ ਪਹਿਲਾ ਅਤੇ ਸਮਰਾਲਾ ਜੋਨ ਨੇ ਦੂਸਰਾ ਸਥਾਨ, ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਜਗਰਾਓ ਜੋਨ ਨੇ ਪਹਿਲਾ, ਲੁਧਿਆਣਾ ਜੋਨ ਨੇ ਦੂਸਰਾ ਸਥਾਨ, ਖੋ-ਖੋ ਲੜਕੇ ਜਗਰਾਓਂ ਜੋਨ ਨੇ ਪਹਿਲਾ, ਲੁਧਿਆਣਾ ਜੋਨ ਨੇ ਦੂਸਰਾ, ਖੋ-ਖੋ ਲੜਕੀਆਂ ਲੁਧਿਆਣਾ ਜੋਨ ਪਹਿਲਾ, ਜਗਰਾਓ ਜੋਨ ਨੇ ਦੂਸਰਾ, ਜਿਮਨਾਸਟਿਕ ਵਿੱਚ ਸਮਰਾਲਾ ਜੋਨ ਪਹਿਲਾ, ਲੁਧਿਆਣਾ ਜੋਨ ਦੂਜਾ, ਸਕੇਅ ਮਾਰਸ਼ਲ ਆਰਟ (ਲੜਕੇ) ਲੁਧਿਆਣਾ ਪਹਿਲਾ, ਸਮਰਾਲਾ ਦੂਜਾ ਸਥਾਨ, ਸਕੇਅ ਮਾਰਸ਼ਲ ਆਰਟ (ਲੜਕੀਆਂ) ਸਮਰਾਲਾ ਜੋਨ ਪਹਿਲਾ, ਲੁਧਿਆਣਾ ਜੋਨ ਦੂਜਾ, 100 ਮੀਟਰ ਰੇਸ ਵਿੱਚ ਕਿਰਨਦੀਪ ਕੌਰ ਕੋਟਾਲਾ ਨੇ ਦੂਜਾ ਅਤੇ 200 ਮੀਟਰ ’ਚ ਪਹਿਲਾ ਸਥਾਨ ਹਾਸਲ ਕੀਤਾ।  ਸੀਮਾ ਕੋਟਲਾ ਸ਼ਮਸ਼ਪੁਰ ਨੇ ਸ਼ਾਟਪੱਟ ’ਚ ਪਹਿਲਾ, ਰੁਪਿੰਦਰ ਕੌਰ ਖੀਰਨੀਆਂ ਨੇ ਲੰਬੀ ਛਾਲ ਵਿੱਚ ਪਹਿਲਾ ਤੇ ਰਵੀ ਕੁਮਾਰ ਰਾਈਆਂ ਨੇ 30 ਕਿੱਲੋ ਕੁਸ਼ਤੀ ’ਚ ਪਹਿਲਾ ਸਥਾਨ ਹਾਸਿਲ ਕੀਤਾ।
ਖੇਡਾਂ ਦੇ ਦੂਸਰੇ ਦਿਨ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਸਮਰਾਲਾ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ ਨੇ ਸਾਂਝੇ ਤੌਰ ਕੀਤੀ।ਮੈਡਮ ਮਦਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲਾ ਪੱਧਰੀ ਖੇਡਾਂ ਵਿੱਚ ਜਿਸ ਤਰਾਂ ਦਾ ਵੱਡਮੁੱਲਾ ਯੋਗਦਾਨ ਸ਼ਾਹੀ ਸਪੋਰਟਸ ਕਾਲਜ ਦੇ ਸਮੂਹ ਸਟਾਫ ਨੇ ਦਿੱਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ।ਡਾਇਰੈਕਟਰ ਗੁਰਵੀਰ ਸਿੰਘ ਸ਼ਾਹੀ ਨੇ ਪ੍ਰਾਇਮਰੀ ਸਕੂਲ ਖੇਡਾਂ ਨੂੰ ਵਧੀਆ ਬਣਾਉਣ ਲਈ ਅੱਗੇ ਤੋਂ ਵੀ ਹਰ ਤਰਾਂ ਦਾ ਸਹਿਯੋਗ ਅਤੇ ਸੇਵਾਵਾਂ ਦੇਣ ਦੀ ਗੱਲ ਕਹੀ।ਇਨਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਕੰਵਲਜੀਤ ਕੌਰ, ਆਸ਼ਾ ਰਾਣੀ, ਸ਼ੇਰ ਸਿੰਘ, ਭੂਸ਼ਣ ਖੰਨਾ, ਰੁਪਿੰਦਰ ਕੌਰ, ਰਜਿੰਦਰ ਕੌਰ, ਜਗਦੀਸ਼ ਸਿੰਘ, ਹਰਮਿੰਦਰ ਜੀਤ ਕੌਰ (ਸਾਰੇ ਬੀ.ਪੀ.ਈ.ਓਜ਼), ਰਣਵੀਰ ਕੌਰ ਕੰਗ, ਪੁਸ਼ਵਿੰਦਰ ਸਿੰਘ, ਹਰਮਨਦੀਪ ਸਿੰਘ, ਸੁਖਰਾਜ ਸਿੰਘ ਕੋਟਲਾ ਸਮਸ਼ਪੁਰ, ਹਰਮੇਲ ਸਿੰਘ ਬਰਮਾ, ਜੈ ਦੀਪ ਉਟਾਲਾਂ, ਸੰਜੀਵ ਕੁਮਾਰ (ਸਟੇਟ ਅਵਾਰਡੀ), ਅਮਨਦੀਪ ਸਿੰਘ, ਪਵਨ ਕੁਮਾਰ, ਕੁਲਵੀਰ ਸਿੰਘ ਚਹਿਲਾਂ, ਇੰਦਰਜੀਤ ਸਿੰਘ, ਨਰਿੰਦਰ ਸਿੰਘ ਜੰਡਿਆਲੀ, ਸੁਖਰਾਮ, ਹਰਮਨਦੀਪ ਕੌਰ, ਗੁਰਪ੍ਰੀਤ ਸਿੰਘ, ਸਰਬਜੀਤ ਕੌਰ, ਤਰਲੋਚਨ ਸਿੰਘ, ਪਰਮਜੀਤ ਸਿੰਘ ਮਾਨ, ਮਨਦੀਪ ਸਿੰਘ, ਨਰਿੰਦਰ ਸਿੰਘ ਭੜੀ, ਦਵਿੰਦਰ ਸਿੰਘ, ਸੁਖਦੀਪ ਸਿੰਘ, ਬਲਜਿੰਦਰ ਕੌਰ, ਸੁਖਦੇਵਜੀਤ ਸਿੰਘ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ ਟੋਡਰਪੁਰ, ਸਤਵੀਰ ਸਿੰਘ ਰੌਣੀ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply