Monday, July 6, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਖ਼ੂਨਦਾਨ ਕੈਂਪ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਭਿਆਚਾਰਕ ਅਤੇ PPN1410201703ਸਮਾਜ ਭਲਾਈ ਕਮੇਟੀ ਵੱਲੋਂ ਸਿਵਲ ਹਸਤਪਾਲ ਬਠਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਵਰਿੰਦਰ ਸਿੰਘ ਐਸ.ਡੀ.ਐਮ ਤਲਵੰਡੀ ਸਾਬੋ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਕੇ ਖ਼ੂਨਦਾਨੀਆ ਅਤੇ ਅਯੋਜਕਾਂ ਦੀ ਹੋਸਲਾ ਅਫਜਾਈ ਕੀਤੀ।ਇਸ ਸਮੇਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ, ਪ੍ਰੋ. ਵਾਈਸ ਚਾਂਸਲਰ  ਡਾ. ਜਗਪਾਲ ਸਿੰਘ, ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਸਿਵਲ ਹਸਤਪਾਲ ਬਠਿੰਡਾ ਤੋਂ ਡਾ. ਮਿਆਂਕ ਜਯੋਤ ਸਿੰਘ ਆਪਣੀ ਟੀਮ ਨਾਲ ਪਹੁੰਚੇ ਅਤੇ ਯੂਨੀਵਰਸਿਟੀ ਵਲੋਂ ਉਹਨਾਂ ਨੂੰ ਇਸ ਸ਼ੁਭ ਕਾਰਜ ਲਈ ਸਨਮਾਨਿਆ ਗਿਆ।ਸਭਿਆਚਾਰ ਅਤੇ ਸਮਾਜ ਭਲਾਈ ਕਮੇਟੀ ਦੀ ਇੰਚਾਰਜ ਡਾ. ਹਰਪ੍ਰੀਤ ਕੋਰ ਔਲਖ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਧਾਲੀਵਾਲ ਤੇ ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਕਮੇਟੀ ਵੱਲੋਂ ਕੀਤੇ ਅਜਿਹੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ।ਵਿਦਿਆਰਥੀਆ ਦੇ ਨਾਲ-ਨਾਲ ਡੀਨ ਵਿਦਿਆਰਥੀ ਭਲਾਈ ਡਾ. ਅਮਿਤ ਟੁਟੇਜਾ, ਡਾਇਰੈਕਟਰ ਸਪੋਰਟਸ ਡਾ. ਰਵੀ ਸੂਮਲ, ਡੀਨ. ਫ਼ੈਸ਼ਨ ਟੈਕਨਾਲੋਜੀ ਸ਼ਰਨਜੀਤ ਕੌਰ, ਪ੍ਰ.ੋ ਕੁਲਵਿੰਦਰਪਾਲ ਮਾਹੀ ਨੇ ਵੀ ਖ਼ੂਨਦਾਨ ਕੀਤਾ।ਇਸ ਕੈਂਪ ਵਿੱਚ 150 ਦੇ ਕਰੀਬ ਯੂਨਿਟ ਖ਼ੂਨਦਾਨ ਕੀਤਾ ਗਿਆ।ਇਸ ਸਮੇਂ ਡਾ. ਅਸਵਨੀ ਸੇਠੀ, ਇੰਜ਼. ਸੰਨੀ ਅਰੋੜਾ, ਗੁਰਦੇਵ ਸਿੰਘ, ਇੰਜ਼. ਹੇਤ ਰਾਮ ਬੱਬਰ, ਬਲਜਿੰਦਰ ਸਿੰਘ ਮਾਨ, ਪ੍ਰੋ. ਸੁਖਦਵਿੰਦਰ ਸਿੰਘ ਕੌੜਾ, ਡਾ. ਸੁਖਦੇਵ ਸਿੰਘ ਨੇ ਵੀ ਸ਼ਿਰਕਤ ਕੀਤੀ।ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਕਮੇਟੀ ਇੰਚਾਰਜ ਡਾ. ਹਰਪ੍ਰੀਤ ਕੌਰ, ਪ੍ਰੋ ਸ਼ਰਨਜੀਤ ਕੌਰ, ਪੋ੍ਰ. ਕੰਵਲਜੀਤ ਸਿੰਘ, ਪ੍ਰ.ੋ ਹਰਪਾਲ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply