Monday, July 6, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ `ਚ ਕੈਂਪ ਕੋਰਟ ਦਾ ਆਯੋਜਨ

ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ PPN1410201705ਅਥਾਰਟੀ ਪਰਮਜੀਤ ਸਿੰਘ ਜੀਆਂ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਕੇਂਦਰੀ ਜੇਲ ਵਿਚ ਇਕ ਦਿਨਾਂ ਕੈਂਪ ਕੋਰਟ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿਚ ਮੋਕੇ `ਤੇ ਹੀ ਚਾਰ ਕੈਦੀਆਂ ਨੂੰ ਉਨਾਂ ਦੇ ਚਾਲ ਚੱਲਣ ਵੇਖ ਕੇ ਰਿਹਾਅ ਕੀਤਾ ਗਿਆ।ਐਸ.ਐਸ ਸਹੋਤਾ ਜੇਲ ਸੁਪਰਡੈਂਟ ਨੇ ਕੇਂਦਰੀ ਜੇਲ ਵਿਚ ਲੱਗੇ ਸਪੀਕਰ `ਤੇ ਆਪ ਖੁੱਦ ਅਨਾਉਸਮੈਂਟ ਕੀਤੀ ਕਿ ਜਿਹੜੇ ਕੈਦੀ/ਹਵਾਲਾਤੀ ਨੇ ਆਪਣੇ ਕੇਸ ਬਾਰੇ ਕੋਈ ਵੀ ਮੁਸ਼ਕਲ ਪੇਸ਼ ਆ ਰਹੀ ਹੈ, ਉਹ ਉਥੇ ਕੰਮ ਕਰ ਰਹੇ ਪੈਰਾ ਲੀਗਲ ਵੰਲਟੀਅਰਜ਼ ਦੁਆਰਾ ਸਾਦੇ ਕਾਗਜ਼ ਤੇ ਆਪਣੀ ਦਰਖਾਸਤ ਲਿਖ ਕੇ ਸੁਪਰਡੈਂਟ ਨੂੰ ਭੇਜ ਦੇਣ ਤਾਂ ਜੋ ਇਸ ਉਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।ਅੰਤ ਵਿਚ ਉਹਨਾਂ ਨੇ ਕੈਦੀਆਂ/ਹਵਾਲਾਤੀਆਂ ਨੂੰ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ।ਇਸ ਉਪਰੰਤ ਡਾ. ਮਨਦੀਪ ਮਿੱਤਲ ਨੇ ਦੱਸਿਆ 09.12.2017 ਨੂੰ ਜਿਲਾ ਕਚਹਿਰੀ ਬਠਿੰਡਾ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਹਰ ਪ੍ਰਕਾਰ ਦੇ ਕੇਸਾਂ ਦੇ ਨਿਪਟਾਰਾ ਆਪਸੀ ਰਜ਼ਾਮੰਦੀ ਦੁਆਰਾ ਕੀਤੇ ਜਾਣ ਦੇ ਉਪਰਾਲੇ ਕੀਤੇ ਜਾਣਗੇ।ਉਹਨਾਂ ਨੇ ਦਸਿਆ ਕਿ ਲੋਕ ਅਦਾਲਤ ਵਿਚ ਕੀਤੇ ਗਏ ਫੈਸਲੇ ਦੀ ਕੋਈ ਵੀ ਅਪੀਲ ਨਹੀਂ ਹੁੰਦੀ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply