ਅੰਮ੍ਰਿਤਸਰ, 14 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚ ਹੋਰ
ਵਧੀਆ ਵਾਤਾਵਰਣ ਦੇਣ ਲਈ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ‘ਲੈਟਸ ਰੌਕ ਐਕਟੀਵਿਟੀ ਕਲੱਬ’ ਅਧੀਨ ਵੱਖ-ਵੱਖ 12 ਸੋਸ਼ਲ ਕਲੱਬਾਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਮੈਂਬਰਸ਼ਿਪ ਦੇਣਾ ਅਤੇ ਛੁੱਟੀਆਂ ਦੌਰਾਨ ਯੂਨੀਵਰਸਿਟੀ ਕੈਂਪਸ ਵਿਖੇ ਯੁਵਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ ਤਾਂ ਜੋ ਵਿਦਿਆਰਥੀਆਂ ਦਾ ਬਹੁਪੱਖੀ ਵਿਕਾਸ ਹੋ ਸਕੇ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਗਟਾਉਣ ਦਾ ਮੌਕਾ ਮਿਲ ਸਕੇ।
ਯੂਨੀਵਰਸਿਟੀ ਵੱਲੋਂ ਸਥਾਪਿਤ ਇਨ੍ਹਾਂ ਕਲੱਬਾਂ ਦੀ ਮੈਂਬਰਸ਼ਿਪ ਲੈਣ ਲਈ ਭਾਰੀ ਉਤਸ਼ਾਹ ਹੈ ਅਤੇ ਹੁਣ ਤਕ ਬਹੁਤ ਸਾਰੇ ਵਿਦਿਆਰਥੀਆਂ ਨੇ ਮੈਂਬਰਸ਼ਿਪ ਲੈ ਲਈ ਹੈ।ਇਹ ਵੱਖ ਵੱਖ ਕਲੱਬ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਸਰਪ੍ਰਸਤੀ ਅਧੀਨ ਕਾਰਜ ਕਰਨਗੇ। ਇਨ੍ਹਾਂ ਵਿਚ ਡਾਂਸ ਕਲੱਬ ਕਾਮਰਸ ਦੇ ਡਾ. ਮਨਦੀਪ ਕੌਰ ਤੇ ਕੈਮਸਟਰੀ ਤੋਂ ਇੰਜੀ. ਪਰਮਬੀਰ ਸਿੰਘ ਮੱਲ੍ਹੀ; ਡੀਬੇਟ ਤੇ ਲਿਟਰੇਰੀ ਕਲੱਬ ਅੰਗੇਰਜ਼ੀ ਵਿਭਾਗ ਦੇ ਡਾ. ਸੁਮਨੀਤ ਕੌਰ; ਡਰਾਮਾ ਕਲੱਬ ਕੈਮਿਸਟਰੀ ਦੇ ਡਾ. ਗੀਤਾ ਹੁੰਦਲ; ਮੂਵੀ ਕਲੱਬ ਕੈਮਿਸਟਰੀ ਵਿਭਾਗ ਦੇ ਡਾ. ਵੀਨਸ ਸਿੰਘ ਮਿੱਠੂ; ਫਾਈਨ ਆਰਟਸ ਕਲੱਬ ਆਰਕੀਟੈਕਚਰ ਤੋਂ ਡਾ. ਕੇ.ਐਸ. ਚਾਹਲ; ਸਾਇੰਸ ਕਲੱਬ ਕੈਮਿਸਟਰੀ ਦੇ ਡਾ. ਵੀਨਸ ਸਿੰਘ ਮਿੱਠੂ ਤੇ ਮੌਲੀਕੁਲਰ ਬਾਇਓ ਐਂਡ ਬਾਇਓਕੈਮਿਸਟਰੀ ਦੇ ਡਾ. ਗਗਨਦੀਪ ਕੌਰ ਗਾਹਲੇ; ਸੰਗੀਤ ਕਲੱਬ ਸੰਗੀਤ ਵਿਭਾਗ ਦੇ ਡਾ. ਰਾਜੇਸ਼ ਸ਼ਰਮਾ ਤੇ ਮੌਲੀਕੁਲਰ ਬਾਇਓ ਐਂਡ ਬਾਇਓਕੈਮਿਸਟਰੀ ਦੇ ਡਾ. ਅਨੁਪ ਕੇਸਵਾਨ; ਨੇਚਰ ਐਂਡ ਵਾਈਲਡ ਲਾਈਫ ਕਲੱਬ ਬੌਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਡਾ. ਜਤਿੰਦਰ ਕੌਰ ਤੇ ਡਾ. ਅਸ਼ਿਤਾ ਸ਼ਰਮਾ; ਫੋਟੋਗ੍ਰਾਫੀ ਕਲੱਬ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਡਾ. ਅਸ਼ਵਨੀ ਲੁਥਰਾ; ਸੋਸ਼ਲ ਸਾਇੰਸਜ਼ ਕਲੱਬ ਰਾਜਨੀਤੀ ਵਿਗਿਆਨ ਵਿਭਾਗ ਦੇ ਡਾ. ਸਤਨਾਮ ਸਿੰਘ ਦਿਊਲ; ਫੂਡ ਐਂਡ ਫਿਟਨੈਸ ਕਲੱਬ ਫੂਡ ਸਾਇੰਸ ਦੇ ਡਾ. ਭਵਨਿਤਾ ਢਿੱਲੋਂ ਤੇ ਮੌਲੀਕੁਲਰ ਬਾਇਓ ਐਂਡ ਬਾਇਓਕੈਮਿਸਟਰੀ ਦੇ ਡਾ. ਗਗਨਦੀਪ ਕੌਰ ਗਾਹਲੇ ਅਤੇ ਗੋ ਗਰੀਨ ਕਲੱਬ ਕੈਮਸਿਟਰੀ ਦੇ ਡਾ. ਤੇਜਵੰਤ ਸਿੰਘ ਕੰਗ ਤੇ ਇੰਜੀ. ਸਚਿਨ ਕੁਮਾਰ ਦੀ ਸਰਪ੍ਰਸਤੀ ਹੇਠ ਕਾਰਜ ਕਰਨਗੀਆਂ।
ਇਹ ਕਲੱਬ ਵਿਦਿਆਰਥੀਆਂ ਵਿਚ ਆਪਸੀ ਤਾਲਮੇਲ ਵਧਾਉਣਗੀਆਂ ਅਤੇ ਉਨ੍ਹਾਂ ਨੂੰ ਸ਼ੌਂਕ ਪੂਰੇ ਕਰਨ ਅਤੇ ਗਿਆਨ ਵਿਚ ਵਾਧਾ ਕਰਨ ਵਿਚ ਸਹਾਈ ਹੋਣਗੀਆਂ। ਇਸੇ ਤਰ੍ਹਾਂ ਕਲੱਬ ਵੱਲੋਂ ਈ ਪਿਕਸਲ ਨਾਂ ਦੀ ਇਕ ਮੈਗਜ਼ੀਨ ਵੀ ਸ਼ੁਰੂ ਕੀਤੀ ਗਈ ਹੈ ਜੋ ਕਿ ਵਿਦਿਆਰਥੀਆਂ ਦੀ ਉਸਾਰੂ ਲਿਖਤਾਂ ਉਤਸ਼ਾਹਿਤ ਕਰੇਗੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media