ਬਠਿੰਡਾ, 14 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਅਤੇ ਉਪ ਮੰਡਲ ਮੈਜਿਸਟਰੇਟ
ਬਠਿੰਡਾ, ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਚਲ ਰਹੀ ਸਕੀਮ ਸੁਕਨੀਆ ਸਮਰਿੱਧੀ ਖਾਤਾ ਯੋਜਨਾ ਤਹਿਤ ਅੱਜ ਬਠਿੰਡਾ ਸ਼ਹਿਰ ਦੀਆਂ ਵੱਖ ਵੱਖ ਐਨ.ਜੀ.ਓਜ਼ ਤੇ ਦਾਨੀ ਸਜਨਾਂ ਨਾਲ ਮੀਟਿੰਗ ਸਰਕਟ ਹਾਉਸ ਵਿਖੇ ਰੱਖੀ ਗਈ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲਾਕਰਾ ਸਨ।ਸਕੀਮ ਸੁਕਨੀਆ ਸਮਰਿੱਧੀ ਖਾਤਾ ਯੋਜਨਾਂ ਤਹਿਤ ਹੁਣ ਤੱਕ 100 ਬੱਚੀਆਂ ਦੇ ਬੈਂਕ ਖਾਤੇ ਖੋਲੇ ਜਾ ਚੁੱਕੇ ਹਨ ਅਤੇ ਭਵਿਖ ਵਿਚ ਵੀ ਇਹ ਸਕੀਮ ਚਲਦੀ ਰਹੇਗੀ।ਇਸ ਸਕੀਮ ਦਾ ਲਾਭ ਸਲਮ ਏਰੀਆ ਵਿਚ ਰਹਿ ਰਹੇ ਗਰੀਬ ਬੱਚੀਆ ਨੂੰ ਦਿੱਤਾ ਗਿਆ। ਇਸ ਸਕੀਮ ਤਹਿਤ ਬਚੀਆਂ ਦੇ ਖਾਤੇ ਵਿਚ ਵੱਖ-ਵੱਖ ਐਨ.ਜੀ.ਓਜ਼ ਅਤੇ ਦਾਨੀ ਸਜਨਾਂ ਵਲੋ 1000 ਰੁਪਏ ਸਾਲਾਨਾ ਜਮਾਂ ਕਰਵਾਇਆ ਜਾਂਦਾ ਹੈ।100 ਬੱਚੀਆਂ ਦੇ ਬੈਂਕ ਖਾਤੇ ਖੁਲਣ ਦੀ ਖੁਸ਼ੀ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐਸ.ਡੀ.ਐਮ ਵਲੋ ਕੇਕ ਵੀ ਕੱਟਿਆ ਗਿਆ ਅਤੇ ਬੱਚੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਬੈਂਕ ਖਾਤੇ ਦੀਆਂ ਕਾਪੀਆਂ ਵੰਡੀਆਂ, ਜਦਕਿ ਦਾਨੀ ਸਜਨਾਂ ਨੂੰ ਇਸ ਸਕੀਮ ਤਹਿਤ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰਾਂ ਦਾ ਦਾਨ ਕਰਨ ਨਾਲ ਨਾ ਸਿਰਫ਼ ਨਾ ਸਿਰਫ਼ ਕਿਸੀ ਬੱਚੀ ਦੀ ਜਿੰਦਗੀ ਸਵਰਦੀ ਹੈ ਬਲਕਿ ਦਾਨੀ ਸੱਜਣ ਨੂੰ ਵੀ ਸਕੁਨ ਮਿਲਦਾ ਹੈ।ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ, ਜ਼ਿਲਾ ਬਾਲ ਸੁਰੱਖਿਆ ਦਾ ਸਟਾਫ਼, ਵੱਖ ਵੱਖ ਐਨ.ਜੀ.ਓਜ਼ ਅਤੇ ਬੱਚੀਆਂ ਅਤੇ ਉਨਾਂ ਦੇ ਮਾਤਾ-ਪਿਤਾ ਵੀ ਸ਼ਾਮਲ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media