Monday, July 6, 2026

ਡਾ. ਰਵਿੰਦਰ ਨੂੰ ਅਠਵਾਂ ਮਾਤਾ ਅਮਰ ਕੌਰ ਯਾਦਗਾਰੀ ਸਨਮਾਨ

ਅਲੋਚਨਾ ਪੁਸਤਕ: “ਡਾ. ਰਵਿੰਦਰ ਦੀ ਸ਼ਾਇਰੀ ਸਿਰਜਣ ਪ੍ਰਕਿਰਿਆ ਅਤੇ ਸਿਰਜਣਾ ਖੇਤਰ“ ਲੋਕ ਅਰਪਿਤ
ਬਟਾਲਾ, 15 ਅਕਤੂਬਰ (ਪੰਜਾਬ ਪੋਸਟ ਨਰਿੰਦਰ ਬਰਨਾਲ) – ਬੇਰਿੰਗ ਕਾਲਜੀਏਟ ਸਕੂਲ ਵਿਖੇ ਅੱਠਵਾਂ ਮਾਤਾ ਅਮਰ ਕੌਰ ਯਾਦਗਾਰੀ ਸਨਮਾਨ ਡਾ. ਰਵਿੰਦਰ ਨੂੰ Dr. Ravinderਦਿੱਤਾ ਗਿਆ। ਉਨਾਂਦੀ ਕਵਿਤਾ ਬਾਰੇ ਡਾ. ਜੋਗਿੰਦਰ ਸਿੰਘ ਕੈਰੋਂ ਵੱਲੋਂ ਸੰਪਾਦਿਤ ਪੁਸਤਕ “ਡਾ. ਰਵਿੰਦਰ ਦੀ ਸ਼ਾਇਰੀ : ਸਿਰਜਣ ਪ੍ਰਕ੍ਰਿਆ ਅਤੇ ਸਿਰਜਣ ਖੇਤਰ“ ਲੋਕ ਅਰਪਣ ਕੀਤੀ ਗਈ। ਇਸ ਮੌਕੇ ਇਕ ਕਵੀ ਦਰਬਾਰ ਵੀ ਕੀਤਾ ਗਿਆ।ਸਮੁੱਚੇ ਸਮਾਗਮ ਦੀ ਪ੍ਰਧਾਨਗੀ ਸਰਵ ਸ਼੍ਰੀ ਡਾ ਜੋਗਿੰਦਰ ਸਿੰਘ ਕੇਰੋਂ, ਪੂਰਨ ਪਿਆਸਾ, ਪ੍ਰਿੰ. ਰਾਜਨ ਚੌਧਰੀ, ਡਾ. ਅਨੂਪ ਸਿੰਘ, ਪ੍ਰਿੰ. ਰਘਬੀਰ ਸਿੰਘ ਸੋਹਲ, ਸ਼੍ਰੀਮਤੀ ਅਰਤਿੰਦਰ ਕੌਰ, ਡਾ. ਰਵਿੰਦਰ, ਪ੍ਰੋ. ਸੁਰਿੰਦਰ ਸਿੰਘ ਕਾਹਲੋਂ, ਜਤਿੰਦਰ ਭਨੋਟ, ਸੁਖਦੇਵ ਸਿੰਘ ਪ੍ਰੇਮੀ, ਦੇਵਿੰਦਰ ਦੀਦਾਰ ਤੇ ਸੁਰਿੰਦਰ ਸਿੰਘ ਨਿਮਾਣਾ ਨੇ ਕੀਤੀ। ਸਨਮਾਨ ਵਿਚ ਨਕਦ ਰਾਸ਼ੀ ਤੋਂ ਛੁੱਟ ਸ਼ਬਦ ਸਨਮਾਨ, ਪੁਸਤਕਾਂ ਦਾ ਸੈੱਟ ਤੇ ਦਸਤਾਰ ਭੇਟ ਕੀਤੀ ਗਈ। ਸਮਾਗਮ ਦੀ ਸੰਖੇਪ ਜਾਣ-ਪਹਿਚਾਣ ਡਾ. ਅਨੂਪ ਸਿੰਘ ਨੇ ਕਰਵਾਈ ਤੇ ਬਲਵਿੰਦਰ ਗੰਭੀਰ ਨੇ ਸਨਮਾਨ ਪੱਤਰ ਪੇਸ਼ ਕੀਤਾ। ਵਰਗਿਸ ਸਲਾਮਤ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ. ਹੀਰਾ ਸਿੰਘ ਨੇ ਉਕਤ ਆਲੋਚਨਾ ਪੁਸਤਕ ਬਾਰੇ ਜਾਣ ਪਛਾਣ ਕਰਵਾਉਂਦਿਆ ਕਿਹਾ ਕਿ ਇਹ ਪੁਸਤਕ ਸਪਸ਼ਟ ਰੂਪ ਵਿਚ ਨਿਰਧਾਰਿਤ ਕਰਦੀ ਹੈ ਕਿ 80ਵਿਆਂ ਤੋਂ ਬਾਅਦ ਸਿਰਜਤ ਪੰਜਾਬੀ ਕਵਿਤਾ ਵਿਚ ਡਾ. ਰਵਿੰਦਰ ਦੀ ਵਿਲੱਖਣ ਪਹਿਚਾਣ ਹੈ ਅਤੇ ਉਸ ਦੀ ਸ਼ਾਇਰੀ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਚਰਚਾ `ਚ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਛੁੱਟ ਸਮੁੱਚੇ ਹਾਜ਼ਰ ਕਵੀਆਂ ਨੇ ਡਾ. ਰਵਿੰਦਰ ਦੇ ਮਾਨਵੀ ਸਦਗੁਣਾਂ ਤੇ ਕਾਵਿ-ਖ਼ੂਬੀਆਂ ਦੀ ਪ੍ਰਸੰਸਾ ਕਰਦਿਆਂ ਉਨਾਂ ਨੂੰ ਮਾਤਾ ਅਮਰ ਕੌਰ ਸਨਮਾਨ ਮਿਲਣ `ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਡਾ. ਰਵਿੰਦਰ ਨੂੰ ਸਨਮਾਨ ਮਿਲਣ ਨਾਲ ਇਸ ਸਨਮਾਨ ਦੀ ਭਰੋਸੇਯੋਗਤਾ ਵਧੀ ਹੈ। ਡਾ. ਰਵਿੰਦਰ ਨੇ ਆਪਣੀ ਸਿਰਜਣ ਪ੍ਰਕ੍ਰਿਆ ਤੇ ਮਾਂ ਦੀ ਮਹਾਨਤਾ ਬਾਰੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪ੍ਰਧਾਨਗੀ ਮੰਡਲ ਤੋਂ ਛੁੱਟ ਸਰਵ ਸ਼੍ਰੀ ਜਸਵੰਤ ਹਾਂਸ, ਸੰਧੂ ਬਟਾਲਵੀ, ਸੁੱਚਾ ਸਿੰਘ ਰੰਧਾਵਾ, ਤਲਵਿੰਦਰ ਕੌਰ, ਅਜੀਤ ਕਮਲ, ਰੋਜ਼ੀ ਸਿੰਘ, ਚੰਨ ਬੋਲੇਵਾਲੀਆ, ਬਲਵਿੰਦਰ ਗੰਭੀਰ, ਹਰਪਾਲ ਨਾਗਰਾ, ਸੁਲਤਾਨ ਭਾਰਤੀ, ਸਿਮਰਤ ਸੁਮੇਰਾ, ਪ੍ਰਸ਼ੋਤਮ ਸਿੰਘ ਲੱਲੀ, ਕੁਲਬੀਰ ਸੱਗੂ, ਬਾਬਾ ਬਾਜਵਾ, ਸੂਬਾ ਸਿੰਘ ਖਹਿਰਾ, ਰਾਜਪਾਲ ਬਾਠ, ਵਰਗਿਸ ਸਲਾਮਤ, ਓਮ ਪ੍ਰਕਾਸ਼ ਭਗਤ, ਨਿਸ਼ਾਨ ਸਿੰਘ ਚਾਹਿਲ, ਬਿਕਰਮਜੀਤ ਸਿੰਘ, ਡਾ. ਰਮਨਦੀਪ ਸਿੰਘ, ਨਰਿੰਦਰ ਸਿੰਘ ਸੰਘਾ, ਭੁਪਿੰਦਰ ਸਿੰਘ ਪੰਛੀ, ਗੁਰਮੀਤ ਸਿੰਘ ਬਾਜਵਾ, ਡਾ. ਸਤਿੰਦਰਜੀਤ ਕੌਰ ਬੁਟੱਰ, ਵਿਜੇ ਅਗਨੀਹੋਤਰੀ, ਸਤਿੰਦਰ ਕੌਰ ਕਾਹਲੋਂ, ਗੁਰਪ੍ਰੀਤ ਰੰਗੀਲਪੁਰ, ਵਿਨੋਦ ਸ਼ਾਇਰ, ਗੁਰਮੁਖ ਸਿੰਘ, ਕੁਲਦੀਪ ਹੰਸਪਾਲ,
ਇਸ ਮੌਕੇ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੇ ਕਵੀਆਂ ਤੋਂ ਛੁੱਟ ਅਨੇਕਾ ਨਾਮਵਰ ਸ਼ਖਸੀਅਤਾਂ ਹਾਜਰ ਸਨ। ਪ੍ਰਿੰ. ਗੁਰਮੀਤ ਸਿੰਘ, ਡਾ. ਸਤਿੰਦਰ ਸਿੰਘ ਰੈਬੀ, ਅਧਿਆਪਕ ਆਗੂ ਹਰਜਿੰਦਰ ਸਿੰਘ, ਉਪਕਾਰ ਸਿੰਘ, ਤਰਸੇਮ ਸਿੰਘ ਭੰਗੂ, ਪ੍ਰਿੰ. ਪਰਮਜੀਤ ਕੌਰ, ਪ੍ਰੇਮ ਸਿੰਘ, ਮਹਿੰਦਰ ਸਿੰਘ ਭਾਟੀਆ, ਪ੍ਰੀਤਇੰਦਰ ਸਿੰਘ, ਦਲਬੀਰ ਸਿੰਘ ਨਠਵਾਲ, ਮਹਿੰਦਰ ਕੌਰ, ਮੱਸਾ ਸਿੰਘ ਅਤੇਪੁਰ, ਪ੍ਰਧਾਨ ਸੁਰਜੀਤ ਸਿੰਘ, ਭੁਪਿੰਦਰ ਸੰਧੂ, ਸੀਤਲ ਚਾਹਿਲ, ਕੁਲਵੰਤ ਸਿੰਘ ਬਾਂਗੋਵਾਣੀ, ਮਾਸਟਰ ਕਸਤੂਰੀ ਲਾਲ, ਅਜਾਇਬ ਸਿੰਘ ਪੱਡਾ, ਪਰਵੀਨ ਸਿੰਘ, ਅਸ਼ੋਕ ਕੁਮਾਰ, ਮੰਗਲ ਸਿੰਘ, ਕੰਸ ਰਾਜ, ਪਰਮਜੀਤ, ਬਲਰਾਜ ਬਾਜਵਾ ਆਦਿ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply